ਵਿਦੇਸ਼ਾਂ ‘ਚ ਕਿੰਨੀਆਂ ਔਖੀਆਂ ਹੁੰਦੀਆਂ ਕਮਾਈਆਂ ਕਰਨੀਆਂ ਪੇਸ਼ ਕਰ ਰਿਹਾ ‘ਚੱਲ ਮੇਰਾ ਪੁੱਤ’ ਦਾ ਟਾਈਟਲ ਟਰੈਕ, ਦੇਖੋ ਵੀਡੀਓ

Written by  Lajwinder kaur   |  July 24th 2019 04:26 PM  |  Updated: July 24th 2019 04:26 PM

ਵਿਦੇਸ਼ਾਂ ‘ਚ ਕਿੰਨੀਆਂ ਔਖੀਆਂ ਹੁੰਦੀਆਂ ਕਮਾਈਆਂ ਕਰਨੀਆਂ ਪੇਸ਼ ਕਰ ਰਿਹਾ ‘ਚੱਲ ਮੇਰਾ ਪੁੱਤ’ ਦਾ ਟਾਈਟਲ ਟਰੈਕ, ਦੇਖੋ ਵੀਡੀਓ

ਅਮਰਿੰਦਰ ਗਿੱਲ ਦੀ ਆਉਣ ਵਾਲੀ ਫ਼ਿਲਮ ‘ਚੱਲ ਮੇਰਾ ਪੁੱਤ’ ਜਿਹੜੀ ਕਿ ਸਾਂਝੇ ਪੰਜਾਬ ਦੀ ਫ਼ਿਲਮ ਹੈ। ਇਸ ਫ਼ਿਲਮ ਦਾ ਟਾਈਟਲ ਟਰੈਕ ‘ਚੱਲ ਮੇਰਾ ਪੁੱਤ’ ਰਿਲੀਜ਼ ਹੋ ਚੁੱਕਿਆ ਹੈ। ਜੀ ਹਾਂ ਇਸ ਗੀਤ ਨੂੰ ਅਮਰਿੰਦਰ ਗਿੱਲ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਗਾਇਆ ਹੈ ਤੇ ਗਾਇਕੀ ‘ਚ ਸਾਥ ਦਿੱਤਾ ਹੈ ਗੁਰਸ਼ਬਦ ਹੋਰਾਂ ਨੇ।

ਹੋਰ ਵੇਖੋ:ਪੰਜਾਬੀ ਸਾਹਿਤ ਤੇ ਰੰਗ ਮੰਚ ਤੋਂ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਕਲਾਕਾਰਾਂ ਦੀ ਫ਼ਿਲਮ 'ਚੱਲ ਮੇਰਾ ਪੁੱਤ' ਲਈ ਆਏ ਸੁਨੇਹੇ

ਗੀਤ ਦੇ ਬੋਲ ਸੱਤਾ ਵੈਰੋਵਾਲੀਆ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ Dr. Zeus ਨੇ ਦਿੱਤਾ ਹੈ। ਗਾਣੇ ‘ਚ ਫ਼ਿਲਮ ਦੇ ਸਾਰੇ ਹੀ ਕਲਾਕਾਰ ਨਜ਼ਰ ਆ ਰਹੇ ਹਨ। ਜੇ ਗੱਲ ਕੀਤੀ ਜਾਵੇ ਵੀਡੀਓ ਦੀ ਤਾਂ ਉਸ ‘ਚ ਦਿਖਾਇਆ ਗਿਆ ਹੈ ਕਿ ਕਿਵੇਂ ਵਿਦੇਸ਼ਾਂ ‘ਚ ਕਿੰਨੀਆਂ ਔਖੀਆਂ ਹੁੰਦੀਆਂ ਕਮਾਈਆਂ ਕਰਨੀਆਂ। ਕਿਵੇਂ ਸ਼ਿਫ਼ਟਾਂ ਲਗਾਉਣੀਆਂ ਪੈਂਦੀਆਂ ਨੇ ਤੇ ਨੀਂਦ ਨੂੰ ਤਿਆਗ ਕੇ ਕੰਮ ਉੱਤੇ ਜਾਣਾ ਪੈਂਦਾ ਹੈ। ਅਮਰਿੰਦਰ ਗਿੱਲ ਨੇ ਗੀਤ ਦੇ ਬੋਲਾਂ ਨੂੰ ਬਹੁਤ ਖ਼ੂਬਸੂਰਤੀ ਦੇ ਨਾਲ ਗਾਇਆ ਹੈ। ਗੀਤ ਨੂੰ ਰਿਦਮ ਬੁਆਏਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਟਾਈਟਲ ਟਰੈਕ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਫ਼ਿਲਮ 26 ਜੁਲਾਈ ਨੂੰ ਵਰਲਡ ਵਾਈਡ ਰਿਲੀਜ਼ ਹੋਣ ਜਾ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network