ਪੀਟੀਸੀ ਰਿਕਾਰਡਸ ਵੱਲੋਂ ਸੰਤ ਅਨੂਪ ਸਿੰਘ ਜੀ ਊਨਾ ਵਾਲਿਆਂ ਦੀ ਅਵਾਜ਼ 'ਚ "ਚਲੁ ਰੇ ਬੈਕੁੰਠ ਤੁਝਹਿ ਲੇ ਤਾਰਉ" ਸ਼ਬਦ ਰਿਲੀਜ਼ 

written by Rupinder Kaler | March 11, 2019

ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪੀਟੀਸੀ ਰਿਕਾਰਡਸ ਨੇ ਵਿਲੱਖਣ ਉਪਰਾਲਾ ਕਰਦੇ ਹੋਏ, ਸੰਤ ਅਨੂਪ ਸਿੰਘ ਜੀ ਊਨਾ ਵਾਲਿਆਂ ਦੀ ਅਵਾਜ਼ ਵਿੱਚ "ਚਲੁ ਰੇ ਬੈਕੁੰਠ ਤੁਝਹਿ ਲੇ ਤਾਰਉ" ਸ਼ਬਦ ਰਿਲੀਜ਼ ਕੀਤਾ ਹੈ । ਪੀਟੀਸੀ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤੇ ਇਸ ਸ਼ਬਦ ਦਾ ਪ੍ਰਸਾਰਣ ਪੀਟੀਸੀ ਪੰਜਾਬੀ ਅਤੇ ਪੀਟੀਸੀ ਨੈਟਵਰਕ ਦੇ ਹੋਰ ਵੱਖ-ਵੱਖ ਚੈਨਲਾਂ 'ਤੇ ਕੀਤਾ ਜਾ ਰਿਹਾ ਹੈ ।

Sant Anoop Singh Ji (Una Wale) Sant Anoop Singh Ji (Una Wale)

ਇਸ ਤੋਂ ਇਲਾਵਾ ਇਹ ਸ਼ਬਦ ਪੀਟੀਸੀ ਰਿਕਾਰਡਸ ਦੇ ਯੂਟਿਊਬ ਚੈਨਲ 'ਤੇ ਵੀ ਸੁਣਿਆ ਜਾ ਸਕਦਾ ਹੈ । ਇਸ ਸ਼ਬਦ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਵੀਡਿਓ ਪੀਟੀਸੀ ਰਿਕਾਰਡਸ ਨੇ ਹੀ ਤਿਆਰ ਕੀਤੀ ਹੈ ਜਦੋਂ ਕਿ ਸੰਗੀਤ ਪਰਵਿੰਦਰ ਸਿੰਘ ਬੱਬੂ ਨੇ ਤਿਆਰ ਕੀਤਾ ਹੈ । ਆਡਿਓ ਸੁਖਮਨੀ ਰਿਕੋਰਡਿੰਗ ਸਟੂਡਿਓ ਵਿੱਚ ਰਿਕੋਰਡ ਹੋਈ ਹੈ ।

https://www.youtube.com/watch?v=Dc6D2O6TQVw

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸਿੱਖ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਨ ਲਈ ਪੀਟੀਸੀ ਰਿਕਾਰਡਸ ਵੱਲੋਂ ਕਈ ਸ਼ਬਦ ਰਿਲੀਜ਼ ਕੀਤੇ ਗਏ ਹਨ । ਇਹਨਾਂ ਸ਼ਬਦਾਂ ਨੂੰ ਸੰਗਤਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ।

You may also like