'ਚੱਲ ਮੇਰਾ ਪੁੱਤ' ਦਾ ਇੱਕ ਹੋਰ ਪੋਸਟਰ ਆਇਆ ਸਾਹਮਣੇ, 26 ਜੁਲਾਈ ਨੂੰ ਫ਼ਿਲਮ ਹੋਵੇਗੀ ਰਿਲੀਜ਼

written by Aaseen Khan | July 08, 2019

ਪੰਜਾਬੀ ਇੰਡਸਟਰੀ ਦਾ ਵੱਡਾ ਨਾਮ ਅਮਰਿੰਦਰ ਗਿੱਲ ਜਿੰਨ੍ਹਾਂ ਦੀਆਂ ਫ਼ਿਲਮਾਂ ਅਤੇ ਗੀਤ ਤਾਂ ਘੱਟ ਗਿਣਤੀ 'ਚ ਆਉਂਦੇ ਹਨ ਪਰ ਹਰ ਵਾਰ ਦਰਸ਼ਕਾਂ ਦਾ ਦਿਲ ਜਿੱਤ ਹੀ ਲੈਂਦੇ ਹਨ। ਪਿਛਲੇ ਮਹੀਨੇ ਹੀ ਲਾਈਏ ਜੇ ਯਾਰੀਆਂ ਫ਼ਿਲਮ ਤੋਂ ਬਾਅਦ ਅਮਰਿੰਦਰ ਗਿੱਲ ਇੱਕ ਵਾਰ ਫਿਰ ਹੁਣ ਇਸ ਮਹੀਨੇ ਸਰੋਤਿਆਂ ਨੂੰ ਸਿਨੇਮਾ 'ਤੇ ਦਰਸ਼ਨ ਦੇਣ ਵਾਲੇ ਹਨ। ਜੀ ਹਾਂ ਉਹਨਾਂ ਦੀ ਅਗਲੀ ਫ਼ਿਲਮ 'ਚੱਲ ਮੇਰਾ ਪੁੱਤ' ਦਾ ਇੱਕ ਹੋਰ ਪੋਸਟਰ ਸਾਹਮਣੇ ਆ ਚੁੱਕਿਆ ਹੈ। ਪੋਸਟਰ 'ਚ ਸਿਮੀ ਚਾਹਲ ਅਤੇ ਅਮਰਿੰਦਰ ਗਿੱਲ ਇਕੱਠੇ ਬੈਠੇ ਨਜ਼ਰ ਆ ਰਹੇ ਹਨ। ਦੱਸ ਦਈਏ ਇਸ ਫ਼ਿਲਮ 'ਚ ਅਮਰਿੰਦਰ ਗਿੱਲ ਦੇ ਨਾਲ ਅਦਾਕਾਰਾ ਸਿਮੀ ਚਾਹਲ ਵੀ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ।

ਹੋਰ ਵੇਖੋ : ਕਿਉਂ ਕਹਿੰਦਿਆਂ ਕਹਾਉਂਦਿਆਂ ਦੇ ਸਾਕ ਮੋੜ ਰਹੀ ਹੈ ਸਿਮੀ ਚਾਹਲ, ਦੇਖੋ ਵੀਡੀਓ

ਦੁਨੀਆਂ ਭਰ 'ਚ ਚਰਚਿਤ ਪਾਕਿਸਤਾਨੀ ਡਰਾਮਾ ਦੇ ਆਰਟਿਸਟ ਅਕਰਮ ਉਦਾਸ, ਨਾਸਿਰ ਚਿਨੋਤੀ, ਇਫ਼ਤਿਖ਼ਾਰ ਠਾਕੁਰ ਸਮੇਤ ਫ਼ਿਲਮ 'ਚ ਹੋਰ ਵੀ ਕਈ ਆਰਟਿਸਟ ਹਸਾਉਂਦੇ ਨਜ਼ਰ ਆਉਣਗੇ। ਜਨਜੋਤ ਸਿੰਘ ਦੇ ਨਿਰਦੇਸ਼ਨ 'ਚ ਬਣੀ ਇਹ ਫ਼ਿਲਮ ਕਾਰਜ ਗਿੱਲ ਅਤੇ ਆਸ਼ੂ ਮੁਨੀਸ਼ ਸਾਹਨੀ ਵੱਲੋਂ ਪ੍ਰੋਡਿਊਸ ਕੀਤੀ ਗਈ ਹੈ। 26 ਜੁਲਾਈ ਨੂੰ ਫ਼ਿਲਮ ਰਿਲੀਜ਼ ਹੋਣ ਵਾਲੀ ਹੈ ਜਿਸ ਦਾ ਟਰੇਲਰ ਜਲਦ ਸਾਹਮਣੇ ਆ ਸਕਦਾ ਹੈ।

0 Comments
0

You may also like