Advertisment

ਅਫ਼ਸਾਨਾ ਖ਼ਾਨ ਅਤੇ ਅਮਿਤ ਦੀ ਆਵਾਜ਼ 'ਚ ਗੀਤ 'ਛੱਲਾ' ਸਰੋਤਿਆਂ ਨੂੰ ਆ ਰਿਹਾ ਪਸੰਦ

author-image
By Shaminder
New Update
ਅਫ਼ਸਾਨਾ ਖ਼ਾਨ ਅਤੇ ਅਮਿਤ ਦੀ ਆਵਾਜ਼ 'ਚ  ਗੀਤ 'ਛੱਲਾ' ਸਰੋਤਿਆਂ ਨੂੰ ਆ ਰਿਹਾ ਪਸੰਦ
Advertisment
ਅਫ਼ਸਾਨਾ ਖ਼ਾਨ ਅਤੇ ਅਮਿਤ ਦੀ ਆਵਾਜ਼ 'ਚ ਨਵਾਂ ਗੀਤ 'ਛੱਲਾ' ਰਿਲੀਜ਼ ਹੋ ਚੁੱਕਿਆ ਹੈ ।ਇਸ ਗੀਤ 'ਚ ਇੱਕ ਅਜਿਹੀ ਮੁਟਿਆਰ ਦੀ ਗੱਲ ਕੀਤੀ ਗਈ ਹੈ ਜੋ ਕਿ ਬਹੁਤ ਹੀ ਸੋਹਣੀ ਅਤੇ ਸੁਨੱਖੀ ਹੈ ਅਤੇ ਉਸ ਦੇ ਪਿੱਛੇ ਮੁੰਡਿਆਂ 'ਚ ਲੜਾਈਆਂ ਹੁੰਦੀਆਂ ਹਨ ਅਤੇ ਹਰ ਮੁੰਡਾ ਇਸ ਕੁੜੀ ਨਾਲ ਦੋਸਤੀ ਕਰਨ ਦੀ ਕੋਸ਼ਿਸ਼ ਕਰਦਾ ਹੈ ।ਇਸ ਗੀਤ ਦੇ ਬੋਲ ਜਸਬੀਰ ਸਿੰਘ ਨੇ ਲਿਖੇ ਨੇ, ਜਦੋਂਕਿ ਮਿਊਜ਼ਿਕ ਏਜ਼ੋਂ ਵੱਲੋਂ ਦਿੱਤਾ ਗਿਆ ਹੈ । ਹੋਰ ਵੇਖੋ:ਬਾਪੂ ਦੇ ਦੇਖੇ ਸੁਫ਼ਨਿਆਂ ਨੂੰ ਪੂਰੀ ਮਿਹਨਤ ਤੇ ਲਗਨ ਨਾਲ ਪੂਰਾ ਕਰ ਰਹੀ ਹੈ ਅਫਸਾਨਾ ਖ਼ਾਨ, ਵੀਡੀਓ ਸ਼ੇਅਰ ਕਰਦੇ ਹੋਏ ਭਾਵੁਕ ਹੋਈ ਗਾਇਕਾ
Advertisment
ਇਸ ਗੀਤ 'ਚ ਫੀਮੇਲ ਮਾਡਲ ਦੇ ਤੌਰ ਤੇ ਸੁਗੰਧਾ ਨਜ਼ਰ ਆ ਰਹੇ ਨੇ ।ਅਫਸਾਨਾ ਖ਼ਾਨ  ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਨੇ ।ਗੁਰਲੇਜ਼ ਅਖਤਰ ਵਾਂਗ ਉਨ੍ਹਾਂ ਦੀ ਵੀ ਪੰਜਾਬੀ ਇੰਡਸਟਰੀ 'ਚ ਪੂਰੀ ਚੜਤ ਹੈ । https://www.instagram.com/p/B9WVcXMhbPv/ ਅਫਸਾਨਾ ਖ਼ਾਨ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਨੇ । ਭਾਵੇਂ ਸਿੱਧੂ ਮੂਸੇਵਾਲਾ ਦੇ ਨਾਲ ਗਾਏ ਗੀਤ 'ਧੱਕਾ' ਦੀ ਗੱਲ ਹੋਵੇ ਜਾਂ ਫਿਰ ਗੈਰੀ ਸੰਧੂ ਵੱਲੋਂ ਲਿਖੇ ਗਏ ਅਤੇ ਜੀ ਖ਼ਾਨ ਦੇ ਨਾਲ ਗਾਏ ਗੀਤ 'ਮੁੰਡੇ ਚੰਡੀਗੜ੍ਹ ਸ਼ਹਿਰ ਦੇ' ਗੀਤ ਦੀ । ਉਨ੍ਹਾਂ ਦੇ ਹਰ ਗੀਤ ਨੂੰ ਸਰੋਤਿਆਂ ਵੱਲੋਂ ਰੱਜਵਾਂ ਪਿਆਰ ਮਿਲਿਆ ਹੈ । https://www.instagram.com/p/B9GApMRB6I3/ ਹੁਣ ਉਨ੍ਹਾਂ ਦੇ ਇਸ ਨਵੇਂ  ਗੀਤ 'ਛੱਲਾ' ਨੂੰ ਵੀ ਸਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਇਹ ਗੀਤ ਤੁਸੀਂ ਪੀਟੀਸੀ ਪੰਜਾਬੀ 'ਤੇ ਵੀ ਵੇਖ ਸਕਦੇ ਹੋ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment