ਚੰਨ ਦੇ ਨਾਲ ਦਿਲ ਦੀਆਂ ਗੱਲਾਂ ਕਰ ਰਹੇ ਹਨ ਆਯੂਸ਼ਮਾਨ ਖੁਰਾਣਾ ਆਪਣੇ ਇਸ ਗੀਤ ਵਿੱਚ

written by Rajan Sharma | June 29, 2018

ਰੋਮਾਂਸ ਦੇ ਗਹਿਰੇ ਸਮੰਦਰ ਵਿੱਚ ਤੁਸੀ ਵੀ ਡੁੱਬ ਜਾਓਗੇ ਜਦੋ ਇਹ ਬੇਹੱਦ ਰੋਮਾੰਟਿਕ ਗੀਤ ਸੁਣੋਗੇ| ਅਸੀ ਗੱਲ ਕਰ ਰਹੇ ਹਾਂ ਆਯੂਸ਼ਮਾਨ ਖੁਰਾਣਾ ayushmann khurana  ਦੇ ਹਾਲ ਹੀ ਵਿੱਚ ਆਏ ਨਵੇਂ ਗੀਤ "ਚੰਨ ਕਿੱਦਾਂ" bollywood song ਦੀ| ਕੁਮਾਰ ਦੁਆਰਾ ਲਿਖੇ ਇਹਨਾਂ ਖ਼ੂਬਸੂਰਤ ਬੋਲਾਂ ਨੂੰ ਆਯੂਸ਼ਮਾਨ ਨੇ ਹੀ ਗਾਇਆ ਹੈ| ਬਾਲੀਵੁੱਡ ਵਿੱਚ ਜਿਆਦਾਤਰ ਰੋਮਾੰਟਿਕ ਗੀਤ ਅਤੇ ਫ਼ਿਲਮਾਂ ਬਣਾਉਣ ਵਾਲੇ ਡਾਇਰੈਕਟਰ ਸੁਰੇਸ਼ ਤ੍ਰਿਵੇਨੀ ਦੁਆਰਾ ਹੀ ਇਹ ਗੀਤ ਡਾਇਰੈਕਟ ਕੀਤਾ ਗਿਆ ਹੈ| ਆਯੂਸ਼ਮਾਨ ਦੇ ਨਾਲ ਇਸ ਵੀਡੀਓ ਗੀਤ ਵਿੱਚ ਬੇਹੱਦ ਖ਼ੂਬਸੂਰਤ ਅਦਾਕਾਰਾ ਪ੍ਰਾਨਿਥਾ ਸੁਭਾਸ਼ ਮੁਖ ਰੋਲ ਅਦਾ ਕਰ ਰਹੀ ਹੈ| ਪੂਰਾ ਦਾ ਪੂਰਾ ਗੀਤ ਬੇਹੱਦ ਸੁਹਾਵਣਿਆ ਅਤੇ ਖੂਬਸੂਰਤ ਲੋਕੇਸ਼ਨਾਂ ਤੇ ਸ਼ੂਟ ਕੀਤਾ ਗਿਆ ਹੈ| https://www.youtube.com/watch?v=JFYCc577kjQ ਦੱਸ ਦੇਈਏ ਕਿ ਇਹ ਪੁਰਾਣੇ ਗੀਤ ਦਾ ਰੀਮੇਕ ਹੈ| ਪੰਜਾਬ ਦੀ ਮਸ਼ਹੂਰ ਅਤੇ ਪੁਰਾਣੀ ਗਾਇਕਾ ਸੁਰਿੰਦਰ ਕੌਰ ਦੁਆਰਾ ਵੀ ਇਹ ਗੀਤ ਗਾਇਆ ਗਿਆ ਸੀ| ਅਤੇ ਆਯੂਸ਼ਮਾਨ ayushmann khurana  ਦੁਆਰਾ ਵੀ ਇਹ ਗੀਤ ਦੁਬਾਰਾ ਗਾਇਆ ਗਿਆ ਹੈ| ਗੀਤ ਦੇ ਮਿਊਜ਼ਿਕ ਨੂੰ ਅਸੀ ਕਿਦਾਂ ਭੁੱਲ ਸਕਦੇ ਹਾਂ ਰੋਮਾਂਸ ਦਾ ਭਰਿਆ ਇਸਦਾ ਖੂਬਸੂਰਤ ਮਿਊਜ਼ਿਕ ਰੋਚਕ ਕੋਹਲੀ ਦੁਆਰਾ ਦਿੱਤਾ ਗਿਆ ਹੈ| ਆਯੂਸ਼ਮਾਨ ਫੈਨਸ ਲਈ ਕਦੀ ਕਦੀ ਕੋਈ ਗੀਤ ਲੈਕੇ ਆਉਂਦੇ ਨੇ ਪਰ ਜਦੋ ਵੀ ਆਉਂਦੇ ਨੇ ਧਮਾਲਾਂ ਪਾ ਦੇਂਦੇ ਹਨ| ਉਹਨਾਂ ਦੇ ਸਾਰੀਆਂ ਗੀਤਾਂ ਨੂੰ ਹਮੇਸ਼ਾ ਬਹੁਤ ਪਿਆਰ ਮਿਲਦਾ ਹੈ| ਉਮੀਦ ਹੈ ਇਸਨੂੰ ਵੀ ਉਸ ਤਰਾਂ ਹੀ ਮਿਲੂਗਾ| ਉਹਨਾਂ ਦੇ ਬਾਕੀ ਸਾਰੇ ਗਏ ਗੀਤ ਜਿਵੇਂ ਕਿ ਇੱਕ ਵਾਰੀ, bollywood song ਮਿੱਟੀ ਦੀ ਖੁਸ਼ਬੂ, ਨਾਜ਼ਮ ਨਾਜ਼ਮ, ਯਹੀਂ ਹੂੰ ਮੈਂ ਆਦਿ ਨੂੰ ਸੱਭ ਦੁਆਰਾ ਸ਼ਲਾਘਿਆ ਗਿਆ ਹੈ|  

0 Comments
0

You may also like