ਸਰਦਾਰ ਦੇ ਹੌਸਲੇ ਨੂੰ ਸਲੂਟ, ਅੰਗਹੀਣਾਂ ਦੀਆਂ ਖੇਡਾਂ ਦੇ ਵੱਡੇ ਮੁਕਾਬਲੇ ਦੀ ਕਰ ਰਿਹਾ ਹੈ ਤਿਆਰੀ ਚੰਨਦੀਪ ਸਿੰਘ, ਭਾਰਤ ਲਈ ਜਿੱਤਿਆ ਸੀ ਮੈਡਲ

written by Rupinder Kaler | May 16, 2019

ਸਿੱਖ ਕੌਮ ਅਜਿਹੀ ਕੌਮ ਹੈ ਜਿਹੜੀ ਮਾਲਕ ਦੇ ਭਾਣੇ ਨੂੰ ਮੰਨ ਕੇ ਅੱਗੇ ਵੱਧਦੀ ਰਹਿੰਦੀ ਹੈ । ਅਜਿਹਾ ਹੀ ਇੱਕ ਨੌਜਵਾਨ ਹੈ ਚੰਨਦੀਪ ਸਿੰਘ, ਜਿਸ ਦੀਆਂ ਦੋਵੇਂ ਬਾਹਾਂ ਕਿਸੇ ਹਾਦਸੇ ਵਿੱਚ ਚਲੇ ਗਈਆਂ ਸਨ । ਪਰ ਇਸ ਦੇ ਬਾਵਜੂਦ ਉਸ ਨੇ ਹੌਸਲਾ ਨਹੀਂ ਛੱਡਿਆ ਤੇ ਅੱਜ ਉਹ ਇੱਕ ਕੌਮਾਂਤਰੀ ਪੱਧਰ ਦਾ ਖਿਡਾਰੀ ਹੈ । https://www.youtube.com/watch?v=HZAPofBRw2M ਚੰਨਦੀਪ ਸਿੰਘ ਨੇ ਅੰਗਹੀਣਾਂ ਲਈ ਕਰਵਾਈਆਂ ਜਾਣ ਵਾਲੀਆਂ ਕੌਮਾਂਤਰੀ ਪੱਧਰ ਦੀਆਂ ਖੇਡਾਂ ਵਿੱਚ ਭਾਰਤ ਲਈ ਸਿਲਵਰ ਮੈਡਲ ਜਿੱਤਿਆ ਹੈ । ਇਸ ਤੋਂ ਇਲਾਵਾ ਉਸ ਨੇ ਹੋਰ ਵੀ ਕਈ ਮੁਕਾਬਲੇ ਫਤਿਹ ਕੀਤੇ ਹਨ । ਚੰਨਦੀਪ ਸਿੰਘ ਗੱਤਕਾ ਖੇਡਦਾ ਹੁੰਦਾ ਸੀ ਜਦੋਂ ਉਹ ਪੂਰੀ ਤਰ੍ਹਾਂ ਤੰਦਰੁਸਤ ਸੀ । https://www.youtube.com/watch?v=De7QgLsFhng ਚੰਨਦੀਪ ਦਾ ਕਹਿਣਾ ਹੈ ਕਿ ਗਤਕੇ ਕਰਕੇ ਹੀ ਉਸ ਨੂੰ ਕੁਝ ਕਰਨ ਲਈ ਹੌਸਲਾ ਤੇ ਹਿੰਮਤ ਮਿਲਦੀ ਹੈ । ਇਸ ਸਭ ਦੇ ਚਲਦੇ ਹੁਣ ਇਹ ਸਰਦਾਰ ਆਸਟ੍ਰੇਲੀਆ ਵਿੱਚ ਹੋਣ ਵਾਲ ਚੈਪੀਂਅਨਸ਼ਿਪ ਲਈ ਤਿਆਰੀ ਕਰ ਰਿਹਾ ਹੈ । ਇਸ ਤਿਆਰੀ ਵਿੱਚ ਚੰਨਦੀਪ ਸਿੰਘ ਦੇ ਪਿਤਾ ਤੇ ਉਸ ਦਾ ਪੂਰਾ ਪਰਿਵਾਰ ਉਸ ਦਾ ਸਾਥ ਦੇ ਰਿਹਾ ਹੈ । ਪਰ ਇੱਥੇ ਲੋੜ ਹੈ ਉਹਨਾਂ ਲੋਕਾਂ ਨੂੰ ਚੰਨਦੀਪ ਤੋਂ ਪ੍ਰੇਰਨਾ ਲੈਣ ਦੀ ਜਿਹੜੇ ਦੁੱਖ ਆਉਣ ਤੇ ਹਿੰਮਤ ਹਾਰ ਕੇ ਬੈਠ ਜਾਂਦੇ ਹਨ ।

0 Comments
0

You may also like