ਸਰਦਾਰ ਦੇ ਹੌਸਲੇ ਨੂੰ ਸਲੂਟ, ਅੰਗਹੀਣਾਂ ਦੀਆਂ ਖੇਡਾਂ ਦੇ ਵੱਡੇ ਮੁਕਾਬਲੇ ਦੀ ਕਰ ਰਿਹਾ ਹੈ ਤਿਆਰੀ ਚੰਨਦੀਪ ਸਿੰਘ, ਭਾਰਤ ਲਈ ਜਿੱਤਿਆ ਸੀ ਮੈਡਲ

Written by  Rupinder Kaler   |  May 16th 2019 11:41 AM  |  Updated: May 16th 2019 11:41 AM

ਸਰਦਾਰ ਦੇ ਹੌਸਲੇ ਨੂੰ ਸਲੂਟ, ਅੰਗਹੀਣਾਂ ਦੀਆਂ ਖੇਡਾਂ ਦੇ ਵੱਡੇ ਮੁਕਾਬਲੇ ਦੀ ਕਰ ਰਿਹਾ ਹੈ ਤਿਆਰੀ ਚੰਨਦੀਪ ਸਿੰਘ, ਭਾਰਤ ਲਈ ਜਿੱਤਿਆ ਸੀ ਮੈਡਲ

ਸਿੱਖ ਕੌਮ ਅਜਿਹੀ ਕੌਮ ਹੈ ਜਿਹੜੀ ਮਾਲਕ ਦੇ ਭਾਣੇ ਨੂੰ ਮੰਨ ਕੇ ਅੱਗੇ ਵੱਧਦੀ ਰਹਿੰਦੀ ਹੈ । ਅਜਿਹਾ ਹੀ ਇੱਕ ਨੌਜਵਾਨ ਹੈ ਚੰਨਦੀਪ ਸਿੰਘ, ਜਿਸ ਦੀਆਂ ਦੋਵੇਂ ਬਾਹਾਂ ਕਿਸੇ ਹਾਦਸੇ ਵਿੱਚ ਚਲੇ ਗਈਆਂ ਸਨ । ਪਰ ਇਸ ਦੇ ਬਾਵਜੂਦ ਉਸ ਨੇ ਹੌਸਲਾ ਨਹੀਂ ਛੱਡਿਆ ਤੇ ਅੱਜ ਉਹ ਇੱਕ ਕੌਮਾਂਤਰੀ ਪੱਧਰ ਦਾ ਖਿਡਾਰੀ ਹੈ ।

https://www.youtube.com/watch?v=HZAPofBRw2M

ਚੰਨਦੀਪ ਸਿੰਘ ਨੇ ਅੰਗਹੀਣਾਂ ਲਈ ਕਰਵਾਈਆਂ ਜਾਣ ਵਾਲੀਆਂ ਕੌਮਾਂਤਰੀ ਪੱਧਰ ਦੀਆਂ ਖੇਡਾਂ ਵਿੱਚ ਭਾਰਤ ਲਈ ਸਿਲਵਰ ਮੈਡਲ ਜਿੱਤਿਆ ਹੈ । ਇਸ ਤੋਂ ਇਲਾਵਾ ਉਸ ਨੇ ਹੋਰ ਵੀ ਕਈ ਮੁਕਾਬਲੇ ਫਤਿਹ ਕੀਤੇ ਹਨ । ਚੰਨਦੀਪ ਸਿੰਘ ਗੱਤਕਾ ਖੇਡਦਾ ਹੁੰਦਾ ਸੀ ਜਦੋਂ ਉਹ ਪੂਰੀ ਤਰ੍ਹਾਂ ਤੰਦਰੁਸਤ ਸੀ ।

https://www.youtube.com/watch?v=De7QgLsFhng

ਚੰਨਦੀਪ ਦਾ ਕਹਿਣਾ ਹੈ ਕਿ ਗਤਕੇ ਕਰਕੇ ਹੀ ਉਸ ਨੂੰ ਕੁਝ ਕਰਨ ਲਈ ਹੌਸਲਾ ਤੇ ਹਿੰਮਤ ਮਿਲਦੀ ਹੈ । ਇਸ ਸਭ ਦੇ ਚਲਦੇ ਹੁਣ ਇਹ ਸਰਦਾਰ ਆਸਟ੍ਰੇਲੀਆ ਵਿੱਚ ਹੋਣ ਵਾਲ ਚੈਪੀਂਅਨਸ਼ਿਪ ਲਈ ਤਿਆਰੀ ਕਰ ਰਿਹਾ ਹੈ ।

ਇਸ ਤਿਆਰੀ ਵਿੱਚ ਚੰਨਦੀਪ ਸਿੰਘ ਦੇ ਪਿਤਾ ਤੇ ਉਸ ਦਾ ਪੂਰਾ ਪਰਿਵਾਰ ਉਸ ਦਾ ਸਾਥ ਦੇ ਰਿਹਾ ਹੈ । ਪਰ ਇੱਥੇ ਲੋੜ ਹੈ ਉਹਨਾਂ ਲੋਕਾਂ ਨੂੰ ਚੰਨਦੀਪ ਤੋਂ ਪ੍ਰੇਰਨਾ ਲੈਣ ਦੀ ਜਿਹੜੇ ਦੁੱਖ ਆਉਣ ਤੇ ਹਿੰਮਤ ਹਾਰ ਕੇ ਬੈਠ ਜਾਂਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network