Advertisment

ਕਰਮਜੀਤ ਅਨਮੋਲ ਦੀ ਅਵਾਜ਼ 'ਚ ਫ਼ਿਲਮ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਦਾ ਇੱਕ ਹੋਰ ਗੀਤ ਰਿਲੀਜ਼

author-image
By Aaseen Khan
New Update
ਕਰਮਜੀਤ ਅਨਮੋਲ ਦੀ ਅਵਾਜ਼ 'ਚ ਫ਼ਿਲਮ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਦਾ ਇੱਕ ਹੋਰ ਗੀਤ ਰਿਲੀਜ਼
Advertisment
ਕਰਮਜੀਤ ਅਨਮੋਲ ਦੀ ਅਵਾਜ਼ 'ਚ ਫ਼ਿਲਮ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਦਾ ਇੱਕ ਹੋਰ ਗੀਤ ਰਿਲੀਜ਼ : 24 ਮਈ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਈ ਫ਼ਿਲਮ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਨੂੰ ਬਾਕਸ ਆਫ਼ਿਸ ਤੋਂ ਚੰਗਾ ਰਿਸਪਾਂਸ ਮਿਲ ਰਿਹਾ ਹੈ। ਖ਼ਾਸ ਕਰਕੇ ਇਸ ਫ਼ਿਲਮ ਦੇ ਸਾਰੇ ਹੀ ਗੀਤ ਹਿੱਟ ਰਹੇ ਹਨ। ਇਹ ਹੀ ਨਹੀਂ ਫ਼ਿਲਮ ਦਾ ਇੱਕ ਹੋਰ ਗੀਤ ਕਰਮਜੀਤ ਅਨਮੋਲ ਦੀ ਅਵਾਜ਼ 'ਚ ਰਿਲੀਜ਼ ਹੋ ਚੁੱਕਿਆ ਹੈ ਜਿਸ ਦਾ ਇੰਤਜ਼ਾਰ ਬੜੀ ਦੇਰ ਤੋਂ ਦਰਸ਼ਕਾਂ ਵੱਲੋਂ ਕੀਤਾ ਜਾ ਰਿਹਾ ਸੀ। 'ਮੱਠਾ' ਨਾਮ ਦੇ ਇਸ ਗੀਤ ਨੂੰ ਕਰਮਜੀਤ ਅਨਮੋਲ ਨੇ ਆਪਣੀ ਅਵਾਜ਼ ਨਾਲ ਪੰਜਾਬ ਦੇ ਫੋਕ ਰੰਗ 'ਚ ਰੰਗ ਦਿੱਤਾ ਹੈ ਜਿਸ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਗਾਣੇ ਦੇ ਬੋਲ ਲਿਖੇ ਹਨ ਮਨਿੰਦਰ ਕੈਲੇ ਨੇ ਤੇ ਸੰਗੀਤ ਫੇਮਸ ਮਿਊਜ਼ਿਕ ਡਾਇਰੈਕਟਰ ਜਤਿੰਦਰ ਸ਼ਾਹ ਵੱਲੋਂ ਤਿਆਰ ਕੀਤਾ ਗਿਆ ਹੈ। ਫ਼ਿਲਮ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਕਰਨ ਆਰ ਗੁਲਿਆਨੀ ਵੱਲੋਂ ਡਾਇਰੈਕਟ ਕੀਤੀ ਗਈ ਹੈ ਜਿਸ 'ਚ ਸਰਗੁਣ ਮਹਿਤਾ ਅਤੇ ਗਿੱਪੀ ਗਰੇਵਾਲ ਮੁੱਖ ਭੂਮਿਕਾ ਨਿਭਾ ਰਹੇ ਹਨ।
Advertisment
ਹੋਰ ਵੇਖੋ : 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' 'ਚ ਸੁਲਤਾਨ ਜਿੱਤ ਰਿਹਾ ਹੈ ਸਭ ਦਾ ਦਿਲ, ਛੋਟੇ ਜਿਹੇ ਰੋਲ 'ਚ ਵੀ ਕਰ ਰਿਹੈ ਕਮਾਲ, ਦੇਖੋ ਵੀਡੀਓ
 
View this post on Instagram
 

???

A post shared by Gippy Grewal (@gippygrewal) on

ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ ਸੁਮਿਤ ਦੱਤ, ਅਨੁਪਮਾ ਕਟਕਰ ਅਤੇ ਇਆਰਾ ਦੱਤ ਹੋਰਾਂ ਨੇ। ਉੱਥੇ ਫ਼ਿਲਮ ਦਾ ਸਕਰੀਨ ਪਲੇਅ ਅਤੇ ਡਾਇਲਾਗਜ਼ ਲਿਖੇ ਹਨ ਨਾਮਵਰ ਅਦਾਕਾਰ ਅਤੇ ਲੇਖਕ ਨਰੇਸ਼ ਕਥੂਰੀਆ ਨੇ।
Advertisment

Stay updated with the latest news headlines.

Follow us:
Advertisment
Advertisment
Latest Stories
Advertisment