ਸੁਰਜੀਤ ਖ਼ਾਨ ਦਾ ਨਵਾਂ ਗੀਤ 'ਚੰਡੀਗੜ੍ਹ' ਨੌਜਵਾਨਾਂ ਨੂੰ ਵਿਖਾ ਰਿਹਾ ਸ਼ੀਸ਼ਾ

Written by  Shaminder   |  June 15th 2019 03:30 PM  |  Updated: June 15th 2019 03:30 PM

ਸੁਰਜੀਤ ਖ਼ਾਨ ਦਾ ਨਵਾਂ ਗੀਤ 'ਚੰਡੀਗੜ੍ਹ' ਨੌਜਵਾਨਾਂ ਨੂੰ ਵਿਖਾ ਰਿਹਾ ਸ਼ੀਸ਼ਾ

ਸੁਰਜੀਤ ਖ਼ਾਨ ਦਾ ਨਵਾਂ ਗੀਤ 'ਚੰਡੀਗੜ੍ਹ' ਰਿਲੀਜ਼ ਹੋ ਚੁੱਕਿਆ ਹੈ । ਸੁਰਜੀਤ ਖ਼ਾਨ ਲੰਬੇ ਸਮੇਂ ਬਾਅਦ ਆਪਣਾ ਇਹ ਗੀਤ ਲੈ ਕੇ ਆਏ ਹਨ । ਇਸ ਗੀਤ ਦੇ ਜ਼ਰੀਏ ਉਨ੍ਹਾਂ ਨੇ ਕਾਲਜ ਸਮੇਂ ਦੀ ਮਸਤੀ ਅਤੇ ਆਸ਼ਕੀ ਨੂੰ ਬਿਆਨ ਕੀਤਾ ਹੈ । ਇਸ ਗੀਤ ਦੇ ਬੋਲ ਕਾਬਲ ਸਰੂਪਵਾਲੀ ਨੇ ਲਿਖੇ ਹਨ ।

https://www.youtube.com/watch?v=WV_PEs4KhXM

ਇਸ ਗੀਤ 'ਚ ਸੁਰਜੀਤ ਖ਼ਾਨ ਨੇ ਕਾਲਜ ਸਮੇਂ ਦੌਰਾਨ ਕਿਸੇ ਮੁੰਡੇ ਦਾ ਕੁੜੀ ਨਾਲ ਇਸ਼ਕ ਹੋ ਜਾਣ ਨੂੰ ਬਿਆਨ ਕੀਤਾ ਹੈ ਕਿ ਕਿਸ ਤਰ੍ਹਾਂ ਮੁੰਡੇ ਆਪਣੇ ਮਾਪਿਆਂ ਨੂੰ ਘਰੋਂ ਪੜ੍ਹਨ ਦੀ ਕਹਿ ਕੇ ਜਾਂਦੇ ਹਨ ਅਤੇ ਕਾਲਜ 'ਚ ਜਾ ਕੇ ਕੁੜੀਆਂ ਨਾਲ ਇਸ਼ਕ ਫਰਮਾਉਣ ਲੱਗ ਜਾਂਦੇ ਹਨ । ਜਿਸ ਕਾਰਨ ਪੜ੍ਹਾਈ ਅਧੂਰੀ ਹੀ ਰਹਿ ਜਾਂਦੀ ਹੈ ।ਮਾਪਿਆਂ ਨਾਲ ਕੀਤੇ ਹਰ ਵਾਅਦੇ ਨੂੰ ਮੁੰਡੇ ਭੁੱਲ ਜਾਂਦੇ ਹਨ । ਇਸ ਗੀਤ 'ਚ ਸੁਰਜੀਤ ਖ਼ਾਨ ਨੇ ਨੌਜਵਾਨਾਂ ਨੂੰ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਦੋਂ ਆਪਣੇ ਨਿਸ਼ਾਨੇ ਤੋਂ ਇਨਸਾਨ ਭਟਕ ਜਾਂਦਾ ਹੈ ਤਾਂ ਉਸ ਕੋਲ ਸਿਵਾਏ ਪਛਤਾਵੇ ਦੇ ਹੋਰ ਕੋਈ ਚਾਰਾ ਨਹੀਂ ਰਹਿੰਦਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network