ਕਮੇਡੀ ਦੀ ਦੁਨੀਆ ’ਚ ਵੱਡਾ ਨਾਂਅ ਹੈ ਚੰਦਨ ਪ੍ਰਭਾਕਰ ਦਾ, ਇੱਕ ਐਪੀਸੋਡ ਦੇ ਲੈਂਦੇ ਹਨ ਏਨੇਂ ਪੈਸੇ

Written by  Rupinder Kaler   |  July 14th 2020 11:39 AM  |  Updated: July 14th 2020 11:39 AM

ਕਮੇਡੀ ਦੀ ਦੁਨੀਆ ’ਚ ਵੱਡਾ ਨਾਂਅ ਹੈ ਚੰਦਨ ਪ੍ਰਭਾਕਰ ਦਾ, ਇੱਕ ਐਪੀਸੋਡ ਦੇ ਲੈਂਦੇ ਹਨ ਏਨੇਂ ਪੈਸੇ

ਕਪਿਲ ਸ਼ਰਮਾ ਤੇ ਚੰਦਨ ਪ੍ਰਭਾਕਰ ਦੀ ਜੁਗਲਬੰਦੀ ਨੂੰ ਹਰ ਕੋਈ ਪਸੰਦ ਕਰਦਾ ਹੈ । ਕਪਿਲ ਸ਼ਰਮਾ ਸ਼ੋਅ ਵਿੱਚ ਚੰਦਨ ਦਾ ਹਰ ਕਰੈਕਟਰ ਦਰਸ਼ਕਾਂ ਨੂੰ ਖੂਬ ਪਸੰਦ ਆਉਂਦਾ ਹੈ । ਸ਼ੋਅ ਵਿੱਚ ਚੰਦਨ ਹਮੇਸ਼ਾ ਸਿੰਪਲ ਦਿਖਾਈ ਦਿੰਦੇ ਹਨ, ਪਰ ਅਸਲ ਜ਼ਿੰਦਗੀ ਵਿੱਚ ਉਹ ਕਾਫੀ ਸਟਾਈਲਿਸ਼ ਹਨ । ਚੰਦਨ ਕਈ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਹਨ ਤੇ ਉਹਨਾਂ ਕੋਲ ਕਈ ਲਗਜ਼ਰੀ ਕਾਰਾਂ ਹਨ । ਇਸ ਆਰਟੀਕਲ ਵਿੱਚ ਤੁਹਾਨੂੰ ਚੰਦਨ ਦੀ ਨਿੱਜ਼ੀ ਜ਼ਿੰਦਗੀ ਬਾਰੇ ਦੱਸਾਂਗੇ ।

https://www.instagram.com/p/CAAEmrbgKp2/

ਚੰਦਨ ਪ੍ਰਭਾਕਰ ‘ਦ ਗਰੇਟ ਇਡੀਅਨ ਲਾਫਟਰ ਚੈਲੇਂਜ-3’ ਵਿੱਚ ਪਹਿਲੇ ਰਨਰ ਅਪ ਸਨ । ਕਪਿਲ ਸ਼ਰਮਾ ਤੇ ਚੰਦਨ ਬਚਪਨ ਤੋਂ ਹੀ ਚੰਗੇ ਦੋਸਤ ਹਨ । ਇਸੇ ਕਰਕੇ ਇਹਨਾਂ ਦੀ ਜੁਗਲ ਬੰਦੀ ਵੀ ਲੋਕਾਂ ਨੂੰ ਖੂਬ ਪਸੰਦ ਆਉਂਦੀ ਹੈ । ਖ਼ਬਰਾਂ ਮੁਤਾਬਿਕ ਚੰਦਨ ਦੀ ਪਤਨੀ ਦਾ ਨਾਂਅ ਨੰਦਿਨੀ ਖੁਰਾਣਾ ਹੈ ਦੋਹਾਂ ਦੀ ਅਰੈਂਜ ਮੈਰਿਜ ਹੋਈ ਹੈ, ਦੋਹਾਂ ਦੀ ਇੱਕ ਬੇਟੀ ਵੀ ਹੈ । ਚੰਦਨ ਪ੍ਰਭਾਕਰ ਸਾਲ 2010 ਵਿੱਚ ਫ਼ਿਲਮ ‘ਭਾਵਨਾਓਂ ਕੋ ਸਮਝੋ’ ਵਿੱਚ ਨਜ਼ਰ ਆਏ ਸਨ ।

https://www.instagram.com/p/B_xeJq0DRFE/

ਇਸ ਤੋਂ ਇਲਾਵਾ ਉਹ ਫ਼ਿਲਮ ਪਾਵਰ ਕੱਟ, ਡਿਸਕੋ ਸਿੰਘ, ਜੱਜ ਸਿੰਘ ਐੱਲ ਐੱਲ ਬੀ ਵਿੱਚ ਵੀ ਨਜ਼ਰ ਆ ਚੁੱਕੇ ਹਨ । ਚੰਦਨ ਨੂੰ ਮਹਿੰਗੀਆਂ ਕਾਰਾਂ ਦਾ ਸ਼ੌਂਕ ਹੈ ਉਹਨਾਂ ਕੋਲ BMW 3 Series 320D ਕਾਰ ਹੈ । ਚੰਦਨ ਇੱਕ ਐਪੀਸੋਡ ਦੇ 5 ਤੋਂ 7 ਲੱਖ ਲੈਂਦੇ ਹਨ । ਉਹਨਾਂ ਕੋਲ ਪੰਜਾਬ ਵਿੱਚ ਕਈ ਪ੍ਰਾਪਰਟੀਆਂ ਹਨ ਤੇ ਮੁੰਬਈ ਵਿੱਚ ਆਪਣਾ ਘਰ ।

https://www.instagram.com/p/B-ZqsRkDnW6/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network