Advertisment

ਨਵੇਂ ਪ੍ਰਿੰਟ ਦੇ ਨਾਲ ਮੁੜ ਤੋਂ ਸਿਨੇਮਾ ਘਰਾਂ ‘ਚ ਰਿਲੀਜ ਹੋਈ ਫ਼ਿਲਮ ‘ਚੰਨ ਪ੍ਰਦੇਸੀ’

author-image
By Shaminder
New Update
ਨਵੇਂ ਪ੍ਰਿੰਟ ਦੇ ਨਾਲ ਮੁੜ ਤੋਂ ਸਿਨੇਮਾ ਘਰਾਂ ‘ਚ ਰਿਲੀਜ ਹੋਈ ਫ਼ਿਲਮ ‘ਚੰਨ ਪ੍ਰਦੇਸੀ’
Advertisment
‘ਚੰਨ ਪ੍ਰਦੇਸੀ’ (Chann Pardesi) ਫ਼ਿਲਮ ਨੂੰ ਮੁੜ ਤੋਂ ਅੱਜ ਰਿਲੀਜ ਕੀਤਾ ਗਿਆ ਹੈ । ਇਸ ਫ਼ਿਲਮ ਨੂੰ ਤੁਸੀਂ  ਸਿਨੇਮਾ ਘਰਾਂ ‘ਚ ਵੇਖ ਸਕਦੇ ਹੋ । ਬਲਿਊ ਹੌਰਸ ਫ਼ਿਲਮਸ ਇੰਟਰਨੈਸ਼ਨਲ ਅਤੇ ਜੀ.ਜੀ. ਪ੍ਰੋਡਕਸ਼ਨ ਵੱਲੋਂ ਨਵੀਂ ਕਲਰ ਕਲੈਕਸ਼ਨ ਅਤੇ ਨਵੇਂ ਪ੍ਰਿੰਟ ਦੇ ਨਾਲ ਇਹ ਫ਼ਿਲਮ ਰਿਲੀਜ਼ ਕੀਤੀ ਗਈ ਹੈ ।ਨੈਸ਼ਨਲ ਅਵਾਰਡ ਜੇਤੂ ਇਸ ਫ਼ਿਲਮ ਨੂੰ ਪੀਟੀਸੀ ਗਲੋਬ  ਮੂਵੀਜ਼
Advertisment
(PTC Globe Moviez) ਦੇ ਜ਼ਰੀਏ ਭਾਰਤ ਭਰ ‘ਚ ਡਿਸਟ੍ਰੀਬਿਊਟ ਕੀਤਾ ਜਾ ਰਿਹਾ ਹੈ । chann pardesi ptc globe movie,-min ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਆਵਾਜ਼ ‘ਚ ਸ਼ਬਦ “ਜਪ੍ਹਉ ਜਿਨ੍ ਅਰਜੁਨ ਦੇਵ ਗੁਰੂ” ਹੋਵੇਗਾ ਰਿਲੀਜ਼ ਚਿਤਰਾਰਥ ਸਿੰਘ ਵੱਲੋਂ ਨਿਰਦੇਸ਼ਿਤ ਕੀਤੀ ਗਈ ਇਸ ਫ਼ਿਲਮ ‘ਚ ਇੱਕ ਜਾਗੀਰਦਾਰ ਤੇ ਉਸ ਦੇ ਸੀਰੀ ਦੀ ਕਹਾਣੀ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ।ਜਿਸ ‘ਚ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਪੁਰਾਣੇ ਸਮਿਆਂ ‘ਚ ਔਰਤ ਨੂੰ ਮਹਿਜ ਮਨੋਰੰਜਨ ਦਾ ਸਮਾਨ ਸਮਝਿਆ ਜਾਂਦਾ ਸੀ।
Advertisment
Chann Pardesi ਹੋਰ ਪੜ੍ਹੋ : ਹਾਲੀਵੁੱਡ ਦੇ ਮਸ਼ਹੂਰ ਅਦਾਕਾਰ ਰੇ ਲਿਓਟਾ ਦਾ ਦਿਹਾਂਤ, ਸ਼ੂਟਿੰਗ ਦੌਰਾਨ ਹੋਈ ਮੌਤ ਇਸ ਤੋਂ ਇਲਾਵਾ ਅਮੀਰ ਅਤੇ ਗਰੀਬ ਵਰਗ ਦੇ ਅੰਤਰ ਨੂੰ ਵੀ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਕਿਸ ਤਰ੍ਹਾਂ ਜਾਤੀ ਵਿਸ਼ੇਸ਼ ਦੇ ਲੋਕਾਂ ਪ੍ਰਤੀ ਜਾਗੀਰਦਾਰਾਂ ਦਾ ਰਵੱਈਆ ਸੀ ।ਜਿਸ ਦਾ ਖਾਮਿਆਜ਼ਾ ਇੱਕ ਇੱਜ਼ਤਦਾਰ ਕੁੜੀ ਨੂੰ ਭੁਗਤਣਾ ਪੈਂਦਾ ਹੈ ਜਿਸ ਨਾਲ ਜਾਗੀਰਦਾਰ ਜ਼ਿਆਦਤੀ ਕਰਦਾ ਹੈ । ਕੁੱਲ ਮਿਲਾ ਕੇ ਇਹ ਫ਼ਿਲਮ ਸਮਾਜਿਕ ਕੁਰੀਤੀਆਂ ਨੂੰ ਬਿਆਨ ਕਰਦੀ ਹੈ । ਇਹ ਫ਼ਿਲਮ 80 ਦੇ ਦਹਾਕੇ ‘ਚ ਆਈ ਸੀ । Chann Pardesi,, ਫ਼ਿਲਮ ‘ਚ ਇਨ੍ਹਾਂ ਸਮਾਜਿਕ ਕੁਰੀਤੀਆਂ ਨੂੰ ਏਨੇ ਵਧੀਆ ਤਰੀਕੇ ਦੇ ਨਾਲ ਦਿਖਾਇਆ ਗਿਆ ਸੀ ਕਿ ਉਸ ਸਮੇਂ ਇਸ ਫ਼ਿਲਮ ਨੂੰ ਰਾਸ਼ਟਰੀ ਫ਼ਿਲਮ ਅਵਾਰਡ ਵੀ ਮਿਲਿਆ ਸੀ ।ਅਮਰੀਸ਼ ਪੁਰੀ, ਓਮ ਪੁਰੀ, ਰਮਾ ਵਿੱਜ ਅਤੇ ਕੁਲਭੂਸ਼ਣ ਖਰਬੰਦਾ ਅਤੇ ਰਾਜ ਬੱਬਰ ਸਣੇ ਕਈ ਸਿਤਾਰਿਆਂ ਦੇ ਨਾਲ ਸੱਜੀ ਇਹ ਫ਼ਿਲਮ ਮੁੜ ਤੋਂ ਨਵੇਂ ਰੂਪ ‘ਚ ਤੁਹਾਡਾ ਮਨੋਰੰਜਨ ਕਰ ਰਹੀ ਹੈ । ਇਹ ਫ਼ਿਲਮ ਜਦੋਂ ਕਈ ਸਾਲ ਪਹਿਲਾਂ ਰਿਲੀਜ ਹੋਈ ਸੀ ਤਾਂ ਉਦੋਂ ਵੀ ਦਰਸ਼ਕਾਂ ਦੇ ਵੱਲੋਂ ਫ਼ਿਲਮ ਨੂੰ ਬਹੁਤ ਜਿਆਦਾ ਪਸੰਦ ਕੀਤਾ ਗਿਆ ਸੀ  
Advertisment

Stay updated with the latest news headlines.

Follow us:
Advertisment
Advertisment
Latest Stories
Advertisment