ਕਾਲਜ ਦੇ ਦਿਨਾਂ ਦੇ ਪਿਆਰ ਤੇ ਕਈ ਪਰਿਵਾਰਕ ਤੰਦਾਂ ਨੂੰ ਖੋਲੇਗੀ ਪੀਟੀਸੀ ਬਾਕਸ ਆਫ਼ਿਸ ਦੀ ਨਵੀਂ ਫ਼ਿਲਮ 'ਚੰਨਾ ਵੇ', ਦੇਖੋ ਵੀਡੀਓ

written by Aaseen Khan | May 06, 2019

ਕਾਲਜ ਦੇ ਦਿਨਾਂ ਦੇ ਪਿਆਰ ਤੇ ਕਈ ਪਰਿਵਾਰਕ ਤੰਦਾਂ ਨੂੰ ਖੋਲੇਗੀ ਪੀਟੀਸੀ ਬਾਕਸ ਆਫ਼ਿਸ ਦੀ ਨਵੀਂ ਫ਼ਿਲਮ 'ਚੰਨਾ ਵੇ' : ਪੀਟੀਸੀ ਬਾਕਸ ਆਫ਼ਿਸ ਜਿਸ 'ਚ ਹਰ ਹਫਤੇ ਨਵੀਆਂ ਨਵੀਆਂ ਪੰਜਾਬੀ ਸ਼ਾਰਟ ਫ਼ਿਲਮਾਂ ਰਿਲੀਜ਼ ਕੀਤੀਆਂ ਜਾਂਦੀਆਂ ਹਨ। ਇਸ ਸ਼ੁੱਕਰਵਾਰ ਪੀਟੀਸੀ ਬਾਕਸ ਆਫ਼ਿਸ 'ਚ ਫ਼ਿਲਮ 'ਚੰਨਾ ਵੇ' ਦਾ ਵਰਡਲ ਟੀਵੀ ਪ੍ਰੀਮੀਅਰ ਪੀਟੀਸੀ ਪੰਜਾਬੀ 'ਤੇ ਹੋਣ ਜਾ ਰਿਹਾ ਹੈ।

channa ve PTC Box Office New Movie released on friday PTC Punjabi Channa Ve
10 ਮਈ ਦਿਨ ਸ਼ੁੱਕਰਵਾਰ ਸ਼ਾਮ 8:15 ਵਜੇ ਇਹ ਫ਼ਿਲਮ ਦੇਖਣ ਨੂੰ ਮਿਲਣ ਵਾਲੀ ਹੈ। ਗੌਰਵ ਰਾਣਾ ਦੇ ਨਿਰਦੇਸ਼ਨ 'ਚ ਬਣੀ ਫ਼ਿਲਮ 'ਚੰਨਾ ਵੇ' ਦੀ ਕਹਾਣੀ ਉਸ ਲੜਕੀ ਦੇ ਆਸ ਪਾਸ ਘੁੰਮਦੀ ਹੈ ਜੋ ਕੇ ਆਪਣੇ ਹਿਸਾਬ ਨਾਲ ਜ਼ਿੰਦਗੀ ਜਿਉਣਾ ਚਾਹੁੰਦੀ ਹੈ। ਪਰ ਉਸ ਦੀ ਮਾਪਿਆਂ ਅੱਗੇ ਇੱਕ ਨਹੀਂ ਚੱਲਦੀ 'ਤੇ ਮਰਜ਼ੀ ਤੋਂ ਵਗੈਰ ਵਿਆਹ ਹੋ ਜਾਂਦਾ ਹੈ।
channa ve PTC Box Office New Movie released on friday PTC Punjabi Channa Ve
ਵਿਆਹ ਤੋਂ ਬਾਅਦ ਜ਼ਿੰਦਗੀ ਗੁਜ਼ਰ ਰਹੀ ਹੁੰਦੀ ਹੈ ਪਰ ਅਜਿਹਾ ਮੋੜ ਵੀ ਆਉਂਦਾ ਹੈ ਜਦੋਂ ਮੁੜ ਉਸ ਦੀ ਜ਼ਿੰਦਗੀ 'ਚ ਕਾਲਜ ਦੀ ਤਰ੍ਹਾਂ ਹੀ ਚੁਲਬੁਲੇ ਦਿਨ ਵਾਪਿਸ ਆਉਣ ਲੱਗਦੇ ਹਨ, ਤੇ ਉਹ ਸ਼ਖਸ ਵਾਪਿਸ ਆ ਜਾਂਦਾ ਹੈ ਜਿਸ ਨੂੰ ਉਹ ਕਾਲਜ ਤੋਂ ਪਸੰਦ ਕਰਦੀ ਸੀ। ਪਰ ਉਹ ਦਿਨ ਬਹੁਤਾ ਸਮਾਂ ਨਹੀਂ ਰਹਿੰਦੇ। ਅਜਿਹੇ ਬਹੁਤ ਸਾਰੇ ਥ੍ਰਿਲਰ ਤੇ ਸਸਪੈਂਸ ਨਾਲ ਘਿਰੀ ਹੈ ਚੰਨਾ ਵੇ ਫ਼ਿਲਮ ਦੀ ਇਹ ਕਹਾਣੀ। ਜਿਹੜੀ ਪੂਰੀ ਤਰ੍ਹਾਂ ਬੰਨ ਕੇ ਰੱਖਦੀ ਹੈ।
channa ve PTC Box Office New Movie released on friday PTC Punjabi Channa Ve
ਹੋਰ ਵੇਖੋ : ਕੀ ਪਹਿਲੇ ਹਫਤੇ 'ਚ ਸਾਲ ਦੀ ਸਭ ਤੋਂ ਵੱਡੀ ਫਿਲਮ ਬਣੇਗੀ ਕੇਸਰੀ, ਜਾਣੋ ਦੋ ਦਿਨਾਂ ਦੀ ਜ਼ਬਰਦਸਤ ਕਮਾਈ ਇਹ ਸਿਰਫ਼ ਪਿਆਰ ਦੀ ਕਹਾਣੀ ਨਹੀਂ ਸਗੋ ਇਸ 'ਚ ਹੋਰ ਵੀ ਬਹੁਤ ਸਾਰੇ ਮੋੜ ਦੇਖਣ ਨੂੰ ਮਿਲਣ ਵਾਲੇ ਹਨ ਜਿਹੜੇ ਇਸ ਸ਼ੁੱਕਰਵਾਰ ਰਾਤ 8:15 ਵਜੇ ਸਾਰਿਆਂ ਦੇ ਸਾਹਮਣੇ ਆ ਜਾਣਗੇ ਜਦੋਂ ਫ਼ਿਲਮ ਦਾ ਵਰਲਡ ਟੀਵੀ ਪ੍ਰੀਮੀਅਰ ਪੀਟੀਸੀ ਪੰਜਾਬੀ 'ਤੇ ਹੋ ਜਾਵੇਗਾ।
channa ve PTC Box Office New Movie released on friday PTC Punjabi Channa Ve
ਇਸ ਤੋਂ ਪਹਿਲਾਂ ਵੀ ਜ਼ਿੰਦਗੀ, ਸਮਾਜ, ਪਰਿਵਾਰ ਅਤੇ ਐਕਸ਼ਨ ਡਰਾਮੇ ਨਾਲ ਭਰਪੂਰ ਫ਼ਿਲਮਾਂ ਪੀਟੀਸੀ ਬਾਕਸ ਆਫ਼ਿਸ 'ਚ ਦੇਖਣ ਨੂੰ ਮਿਲ ਚੁੱਕੀਆਂ ਹਨ। ਸਾਰੀਆਂ ਹੀ ਫ਼ਿਲਮਾਂ ਨੂੰ ਸਰੋਤਿਆਂ ਨੇ ਬਹੁਤ ਪਸੰਦ ਕੀਤਾ ਹੈ ਤੇ ਇਹ ਫ਼ਿਲਮ ਚੰਨਾ ਵੇ ਵੀ ਦਰਸ਼ਕਾਂ ਦਾ ਦਿਲ ਜਿੱਤਣ 'ਚ ਜ਼ਰੂਰ ਕਾਮਯਾਬ ਹੋਵੇਗੀ।

0 Comments
0

You may also like