ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ 'ਚੰਨਾ ਵੇ' ਦਾ ਅੱਜ ਰਾਤ 8:15 ਵਜੇ ਪੀਟੀਸੀ ਪੰਜਾਬੀ 'ਤੇ ਹੋਣ ਜਾ ਰਿਹਾ ਹੈ ਵਰਲਡ ਟੀਵੀ ਪ੍ਰੀਮੀਅਰ

Written by  Aaseen Khan   |  May 10th 2019 03:20 PM  |  Updated: May 10th 2019 03:54 PM

ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ 'ਚੰਨਾ ਵੇ' ਦਾ ਅੱਜ ਰਾਤ 8:15 ਵਜੇ ਪੀਟੀਸੀ ਪੰਜਾਬੀ 'ਤੇ ਹੋਣ ਜਾ ਰਿਹਾ ਹੈ ਵਰਲਡ ਟੀਵੀ ਪ੍ਰੀਮੀਅਰ

ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ 'ਚੰਨਾ ਵੇ' ਦਾ ਅੱਜ ਰਾਤ 8:15 ਵਜੇ ਪੀਟੀਸੀ ਪੰਜਾਬੀ 'ਤੇ ਹੋਣ ਜਾ ਰਿਹਾ ਹੈ ਵਰਲਡ ਟੀਵੀ ਪ੍ਰੀਮੀਅਰ : ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ਚੰਨਾ ਵੇ ਜਿਸ ਦੀ ਕਹਾਣੀ ਸਸਪੈਂਸ ਅਤੇ ਥ੍ਰਿਲਰ ਨਾਲ ਭਰੀ ਹੋਈ ਹੈ। ਫ਼ਿਲਮ ਚੰਨਾ ਵੇ ਦਾ ਵਰਲਡ ਟੀਵੀ ਪ੍ਰੀਮੀਅਰ ਅੱਜ ਰਾਤ 8:15 ਵਜੇ ਪੀਟੀਸੀ ਪੰਜਾਬੀ 'ਤੇ ਹੋਣ ਜਾ ਰਿਹਾ ਹੈ। ਗੌਰਵ ਰਾਣਾ ਦੇ ਨਿਰਦੇਸ਼ਨ ‘ਚ ਬਣੀ ਫ਼ਿਲਮ ‘ਚੰਨਾ ਵੇ’ ਦੀ ਕਹਾਣੀ ਉਸ ਲੜਕੀ ਦੇ ਆਲੇ ਦੁਆਲੇ ਘੁੰਮਦੀ ਹੈ ਜੋ ਕੇ ਆਪਣੇ ਹਿਸਾਬ ਨਾਲ ਜ਼ਿੰਦਗੀ ਜਿਉਣਾ ਚਾਹੁੰਦੀ ਹੈ। ਪਰ ਉਸ ਦੀ ਮਾਪਿਆਂ ਅੱਗੇ ਇੱਕ ਨਹੀਂ ਚੱਲਦੀ ‘ਤੇ ਮਰਜ਼ੀ ਤੋਂ ਬਗੈਰ ਵਿਆਹ ਹੋ ਜਾਂਦਾ ਹੈ।ਫਿਰ ਕਿਵੇਂ ਉਸ ਦੇ ਕਾਲਜ ਦੇ ਰਿਸ਼ਤੇ ਅੱਗੇ ਆ ਜਾਂਦੇ ਹਨ ਤੇ ਜ਼ਿੰਦਗੀ ਪਰਿਵਾਰ ਦੀਆਂ ਗੁੰਝਲਾਂ 'ਚ ਫਸ ਜਾਂਦੀ ਹੈ,ਅਜਿਹੇ ਬਹੁਤ ਸਾਰੇ ਸਸਪੈਂਸ ਦੇਖਣ ਨੂੰ ਮਿਲਣ ਵਾਲੇ ਹਨ ਫ਼ਿਲਮ 'ਚੰਨਾ ਵੇ' 'ਚ।

ਹੋਰ ਵੇਖੋ : ਜ਼ਿੰਦਗੀ ਤੋਂ ਹਾਰੇ ਬੈਠੇ ਲੋਕਾਂ ਨੂੰ ਮੁੜ ਖੜ੍ਹਾ ਕਰਦੀ ਹੈ ਦੇਬੀ ਮਖ਼ਸੂਪੁਰੀ ਦੀ ਇਹ ਕਵਿਤਾ, ਦੇਖੋ ਵੀਡੀਓ

ਇਹ ਸਿਰਫ਼ ਪਿਆਰ ਦੀ ਕਹਾਣੀ ਨਹੀਂ ਸਗੋ ਇਸ ‘ਚ ਹੋਰ ਵੀ ਬਹੁਤ ਸਾਰੇ ਮੋੜ ਦੇਖਣ ਨੂੰ ਮਿਲਣ ਵਾਲੇ ਹਨ। ਇਸ ਤੋਂ ਪਹਿਲਾਂ ਵੀ ਜ਼ਿੰਦਗੀ, ਸਮਾਜ, ਪਰਿਵਾਰ ਅਤੇ ਐਕਸ਼ਨ ਡਰਾਮੇ ਨਾਲ ਭਰਪੂਰ ਫ਼ਿਲਮਾਂ ਪੀਟੀਸੀ ਬਾਕਸ ਆਫ਼ਿਸ ‘ਚ ਦੇਖਣ ਨੂੰ ਮਿਲ ਚੁੱਕੀਆਂ ਹਨ। ਸਾਰੀਆਂ ਹੀ ਫ਼ਿਲਮਾਂ ਨੂੰ ਸਰੋਤਿਆਂ ਨੇ ਬਹੁਤ ਪਸੰਦ ਕੀਤਾ ਹੈ ਤੇ ਫ਼ਿਲਮ ਚੰਨਾ ਵੇ ਵੀ ਦਰਸ਼ਕਾਂ ਦਾ ਦਿਲ ਜਿੱਤਣ ‘ਚ ਜ਼ਰੂਰ ਕਾਮਯਾਬ ਹੋਵੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network