ਹਰ ਇੱਕ ਦੇ ਦਿਲ ਨੂੰ ਛੂਹ ਲੈਂਦਾ ਹੈ ‘ਸੁਫ਼ਨਾ’ ਫ਼ਿਲਮ ਦਾ ਨਵਾਂ ਗਾਣਾ ‘ਚੰਨਾ ਵੇ’

written by Rupinder Kaler | January 25, 2020

ਮਿਊਜ਼ੀਕਲ ਡਰਾਮਾ ਫ਼ਿਲਮ ‘ਸੁਫ਼ਨਾ’ ਦਾ ਤੀਜਾ ਗਾਣਾ ਰਿਲੀਜ਼ ਹੋ ਗਿਆ ਹੈ । ਬੀ-ਪਰਾਕ ਦੀ ਆਵਾਜ਼ ਵਿੱਚ ਇਸ ਗਾਣੇ ਨੂੰ ‘ਚੰਨਾ ਵੇ’ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ । ਇਹ ਗਾਣਾ ਸੈਡ ਰੋਮਾਂਟਿਕ ਹੈ, ਜਿਸ ਦੇ ਬੋਲ ਹਰ ਇੱਕ ਦੇ ਦਿਲ ਨੂੰ ਛੂਹ ਲੈਂਦੇ ਹਨ । ਗੀਤ ਦੇ ਬੋਲ ਤੇ ਕੰਪੋਜ਼ਿੰਗ ਜਾਨੀ ਨੇ ਕੀਤੀ ਹੈ ਤੇ ਮਿਊਜ਼ਿਕ ਬੀ-ਪਰਾਕ ਨੇ ਹੀ ਤਿਆਰ ਕੀਤਾ ਹੈ ।

https://www.instagram.com/p/B7uz7AZjXbz/

ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਫ਼ਿਲਮ ਦਾ ਟਰੇਲਰ ਵੀ ਛੇਤੀ ਰਿਲੀਜ਼ ਹੋਣ ਵਾਲਾ ਹੈ ।ਇੱਕ ਵੈੱਬਸਾਈਟ ਨਾਲ ਗੱਲ ਬਾਤ ਕਰਦੇ ਹੋਏ ਫ਼ਿਲਮ ਦੇ ਡਾਇਰੈਕਟਰ ਜਗਦੀਪ ਸਿੱਧੂ ਨੇ ਦੱਸਿਆ ਹੈ ਕਿ ਇਸ ਫ਼ਿਲਮ ਦਾ ਟਰੇਲਰ 30 ਜਨਵਰੀ ਨੂੰ ਰਿਲੀਜ਼ ਹੋਵੇਗਾ । ਟਰੇਲਰ ਦੇ ਲੇਟ ਹੋਣ ਬਾਰੇ ਗੱਲ ਕਰਦੇ ਹੋਏ ਜਗਦੀਪ ਸਿੱਧੂ ਨੇ ਦੱਸਿਆ ਕਿ ਗਾਣੇ ਕਿਸੇ ਫ਼ਿਲਮ ਦੀ ਰੀੜ ਦੀ ਹੱਡੀ ਹੁੰਦੇ ਹਨ ਤੇ ਉਹਨਾਂ ਦੀ ਇਹ ਫ਼ਿਲਮ ਮਿਊਜ਼ਿਕਲ ਡਰਾਮਾ ਹੈ ।

https://www.instagram.com/p/B7tYedEn96y/

ਇਸ ਲਈ ਉਹਨਾਂ ਨੇ ਇਸ ਫ਼ਿਲਮ ਦੇ ਗਾਣੇ ਪਹਿਲਾਂ ਰਿਲੀਜ਼ ਕੀਤੇ ਹਨ । ਤੁਹਾਨੂੰ ਦਿੰਦੇ ਹਾਂ ਕਿ ‘ਸੁਫ਼ਨਾ’ ਫ਼ਿਲਮ ਸਾਲ 2020 ਅਜਿਹੀ ਫ਼ਿਲਮ ਹੈ ਜਿਸ ਨੂੰ ਲੈ ਕੇ ਲੋਕ ਕਾਫੀ ਉਤਸ਼ਾਹਿਤ ਹਨ । ਇਸ ਫ਼ਿਲਮ ਨੂੰ ਜਗਦੀਪ ਸਿੱਧੂ ਡਾਇਰੈਕਟ ਕਰ ਰਹੇ ਹਨ । ਇਸ ਫ਼ਿਲਮ ਦੀ ਮੁੱਖ ਭੂਮਿਕਾ ਵਿੱਚ ਐਮੀ ਵਿਰਕ ਤੇ ਤਾਨੀਆ ਨਜ਼ਰ ਆਉਣਗੇ । ਇਹ ਫ਼ਿਲਮ 14 ਫਰਵਰੀ ਨੂੰ ਰਿਲੀਜ਼ ਕੀਤੀ ਜਾਵੇਗੀ ।

https://www.instagram.com/p/B7nY6Z1DwkF/

You may also like