ਸਾਰਿਕਾ ਗਿੱਲ ਦਾ ਨਵਾਂ ਗੀਤ 'ਚਰਚੇ' ਖੱਟ ਰਿਹਾ ਖੂਬ ਚਰਚਾ

Written by  Shaminder   |  November 25th 2019 03:46 PM  |  Updated: November 25th 2019 03:46 PM

ਸਾਰਿਕਾ ਗਿੱਲ ਦਾ ਨਵਾਂ ਗੀਤ 'ਚਰਚੇ' ਖੱਟ ਰਿਹਾ ਖੂਬ ਚਰਚਾ

ਸਾਰਿਕਾ ਗਿੱਲ ਦੀ ਆਵਾਜ਼ 'ਚ ਗੀਤ 'ਚਰਚੇ' ਰਿਲੀਜ਼ ਹੋ ਚੁੱਕਿਆ ਹੈ ।ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਸਨੈਪੀ ਨੇ ਅਤੇ ਗੀਤ ਦੇ ਬੋਲ ਸਨੈਪੀ ਨੇ ਲਿਖੇ ਹਨ । ਵੀਡੀਓ ਕੋਹਿਨੂਰ ਹੋਰਾਂ ਵੱਲੋਂ ਤਿਆਰ ਕੀਤਾ ਗਿਆ ਹੈ । ਇਸ ਗੀਤ 'ਚ ਜੱਟੀ ਦੇ ਰੌਅਬ ਅਤੇ ਟੌਹਰ ਦੀ ਗੱਲ ਕੀਤੀ ਗਈ ਹੈ । ਜਿਸ ਕਰਕੇ ਉਸ ਦੇ ਚਰਚੇ ਹਰ ਪਾਸੇ ਹੁੰਦੇ ਰਹਿੰਦੇ ਹਨ ।

ਹੋਰ ਵੇਖੋ:ਸਾਰਿਕਾ ਗਿੱਲ ਲੈ ਕੇ ਆ ਰਹੀ ਹੈ ਆਪਣਾ ਨਵਾਂ ਗੀਤ ‘ਸਾਕ ਮੋੜਦੀ’

ਇਸ ਗੀਤ ਨੁੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।ਇਸ ਗੀਤ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ 'ਤੇ ਵੀ ਚਲਾਇਆ ਜਾ ਰਿਹਾ ਹੈ । ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸਾਰਿਕਾ ਗਿੱਲ ਨੇ ਕਈ ਹਿੱਟ ਗੀਤ ਗਾਏ ਹਨ ।

https://www.instagram.com/p/B5QMnoRg_kN/

ਗੱਲ ਕਰਦੇ ਹਾਂ ਗੀਤ ਦੇ ਵੀਡੀਓ ਦੀ ਤਾਂ ਉਸ ‘ਚ ਪੰਜਾਬੀ ਕਲਚਰ ਦੇਖਣ ਨੂੰ ਮਿਲਦਾ ਹੈ। ਸਾਰਿਕਾ ਗਿੱਲ ਇਸ ਤੋਂ ਪਹਿਲਾਂ ਵੀ ਕਈ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀ ਹੈ ਜਿਵੇਂ ‘ਖਜੂਰੀ ਗੁੱਤ’, ‘ਮਿਸ ਕੌਰ’, ‘ਡਿਗਰੀਆਂ’ ਤੇ ‘ਸਵੈਗ’ ਆਦਿ। ਉਹਨਾਂ ਦੇ ਗੀਤਾਂ ‘ਚ ਜ਼ਿਆਦਾਤਰ ਪੰਜਾਬ ਦਾ ਸੱਭਿਆਚਾਰ ਦੇਖਣ ਨੂੰ ਮਿਲਦਾ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network