ਦਿਹਾਂਤ ਤੋਂ ਬਾਅਦ ਕਬਿਰਸਤਾਨ 'ਚੋਂ ਗਾਇਬ ਹੋ ਗਈ ਸੀ ਇਸ ਮਹਾਨ ਅਦਾਕਾਰ ਦੀ ਲਾਸ਼

Written by  Rupinder Kaler   |  April 16th 2019 01:37 PM  |  Updated: June 04th 2019 06:10 PM

ਦਿਹਾਂਤ ਤੋਂ ਬਾਅਦ ਕਬਿਰਸਤਾਨ 'ਚੋਂ ਗਾਇਬ ਹੋ ਗਈ ਸੀ ਇਸ ਮਹਾਨ ਅਦਾਕਾਰ ਦੀ ਲਾਸ਼

ਫ਼ਿਲਮਾਂ ਦੀ ਦੁਨੀਆ ਵਿੱਚ ਚਾਰਲੀ ਚੈਪਲਿਨ ਦਾ ਨਾਂ ਹਮੇਸ਼ਾ ਅਮਰ ਰਹੇਗਾ । ਚਾਰਲੀ ਦਾ ਜਨਮ 16  ਅਪ੍ਰੈਲ 1889 ਵਿੱਚ ਲੰਡਨ ਵਿੱਚ ਵਿੱਚ ਹੋਇਆ ਸੀ । ਚਾਰਲੀ ਦਾ ਦਿਹਾਂਤ 88  ਸਾਲਾਂ ਦੀ ਉਮਰ ਵਿੱਚ 1977 ਵਿੱਚ ਕ੍ਰਿਸਮਿਸ ਵਾਲੇ ਦਿਨ ਹੋਇਆ ਸੀ । ਚੈਪਲਿਨ ਦੇ ਦਿਹਾਂਤ ਤੋਂ ਤਿੰਨ ਮਹੀਨੇ ਬਾਅਦ ਉਹਨਾਂ ਦੀ ਲਾਸ਼ ਕਬਰ ਵਿੱਚੋਂ ਗਾਇਬ ਹੋ ਗਈ ਸੀ । ਉਹਨਾਂ ਦੀ ਲਾਸ਼ ਕੁਝ ਚੋਰਾਂ ਵੱਲੋਂ ਚੋਰੀ ਕਰ ਲਈ ਗਈ ਸੀ ਤਾਂ ਜੋ ਉਹਨਾਂ ਦੇ ਪਰਿਵਾਰ ਤੋਂ ਪੈਸੇ ਵਸੂਲੇ ਜਾ ਸਕਣ । 1940  ਵਿੱਚ ਚਾਰਲੀ ਨੇ ਹਿਟਲਰ ਤੇ 'ਦ ਗਰੇਟ ਡਾਇਰੈਕਟਰ' ਫ਼ਿਲਮ ਬਣਾਈ ਸੀ । ਇਸ ਵਿੱਚ ਉਹਨਾਂ ਨੇ ਹਿਟਲਰ ਦੀ ਨਕਲ ਕਰਦੇ ਹੋਏ ਉਸ ਦਾ ਮਜ਼ਾਕ ਉਡਾਇਆ ਸੀ ।

Charlie-Chaplin Charlie-Chaplin

ਚਾਰਲੀ ਨੂੰ 1973 ਵਿੱਚ ਲਾਈਮ ਲਾਈਟ ਵਿੱਚ ਬੈਸਟ ਮਿਊਜ਼ਿਕ ਲਈ ਆਸਕਰ ਅਵਾਰਡ ਮਿਲਿਆ ਸੀ । ਇਹ ਫ਼ਿਲਮ 21 ਸਾਲ ਪਹਿਲਾਂ ਬਣੀ ਸੀ । ਪਰ ਇਸ ਦਾ ਪ੍ਰਦਰਸ਼ਨ ਲਾਂਸ eਂੇਜਲੈਂਸ ਵਿੱਚ 1973 ਤੋਂ ਪਹਿਲਾਂ ਨਹੀ ਸੀ ਹੋਇਆ । ਇਸ ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਆਸਕਰ ਲਈ ਚੁਣਿਆ ਗਿਆ ਸੀ ।

Charlie-Chaplin Charlie-Chaplin

1975 ਵਿੱਚ ਚਾਰਲੀ ਨੂੰ ਮਹਾਰਾਣੀ ਐਲਿਜ਼ਾਬੈਥ ਨੇ ਨਾਈਟ ਦੀ ਉਪਾਧੀ ਦਿੱਤੀ ਸੀ । ਚਾਰਲੀ ਚੈਪਲਿਨ ਦਾ ਬਚਪਨ ਕਾਫੀ ਮੁਸ਼ਕਿਲਾਂ ਭਰਿਆ ਸੀ । ਸ਼ਰਾਬੀ ਤੇ ਬੇਪਰਵਾਹ ਪਿਤਾ ਕਰਕੇ ਪੂਰਾ ਪਰਿਵਾਰ ਤਬਾਹ ਹੋ ਗਿਆ ਸੀ । ਚਾਰਲੀ ਦੀ ਮਾਂ ਪਾਗਲਪਣ ਦਾ ਸ਼ਿਕਾਰ ਹੋ ਗਈ ਜਿਸ ਕਰਕੇ ਚਾਰਲੀ ਨੂੰ ਆਪਣਾ ਬਚਪਨ ਇੱਕ ਆਸ਼ਰਮ ਵਿੱਚ ਗੁਜ਼ਾਰਨਾ ਪਿਆ ਸੀ ।

albert-einstein-and-charlie-chaplin albert-einstein-and-charlie-chaplin

13 ਸਾਲਾਂ ਦੀ ਉਮਰ ਵਿੱਚ ਉਹਨਾਂ ਦੀ ਪੜ੍ਹਾਈ ਛੁੱਟ ਗਈ ਪਰ ਇਸ ਦੇ ਨਾਲ ਹੀ ਉਹ ਮਨੋਰੰਜਨ ਦੀ ਦੁਨੀਆ ਵਿੱਚ ਆ ਗਏ ਉਹਨਾਂ ਨੇ ਥਿਏਟਰ ਤੇ ਡਾਂਸ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ । ਇਸ ਤੋਂ ਬਾਅਦ ਚੈਪਲਿਨ ਨੂੰ ਅਮਰੀਕੀ ਫ਼ਿਲਮ ਸਟੂਡੀਓ ਲਈ ਚੁਣਿਆ ਗਿਆ ਤੇ ਉਹ ਛੇਤੀ ਹੀ ਗੂੰਗੀਆਂ ਫ਼ਿਲਮਾਂ ਦੇ ਸਟਾਰ ਬਣ ਗਏ । ਚਾਰਲੀ ਨੂੰ ਜਦੋਂ ਆਸਕਰ ਮਿਲਿਆ ਸੀ ਤਾਂ ਲੋਕਾਂ ਨੇ 12  ਮਿੰਟ ਲਗਾਤਾਰ ਖੜ੍ਹੇ ਹੋ ਕੇ ਤਾੜੀਆਂ ਵਜਾਈਆ ਸਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network