ਇਸ ਟੀਵੀ ਅਦਾਕਾਰਾ ‘ਚ ਪਾਏ ਗਏ ਕੋਰੋਨਾ ਦੇ ਲੱਛਣ, ਪਰ ਟੈਸਟ ਕਰਨ ਲਈ ਨਹੀਂ ਕੋਈ ਵੀ ਤਿਆਰ, ਅਦਾਕਾਰਾ ਨੇ ਦੱਸਿਆ ਹਸਪਤਾਲਾਂ ਦਾ ਸੱਚ

Written by  Shaminder   |  June 13th 2020 03:52 PM  |  Updated: June 13th 2020 03:53 PM

ਇਸ ਟੀਵੀ ਅਦਾਕਾਰਾ ‘ਚ ਪਾਏ ਗਏ ਕੋਰੋਨਾ ਦੇ ਲੱਛਣ, ਪਰ ਟੈਸਟ ਕਰਨ ਲਈ ਨਹੀਂ ਕੋਈ ਵੀ ਤਿਆਰ, ਅਦਾਕਾਰਾ ਨੇ ਦੱਸਿਆ ਹਸਪਤਾਲਾਂ ਦਾ ਸੱਚ

ਕਸੌਟੀ ਜ਼ਿੰਦਗੀ ਦੀ ਚਾਰਵੀ ਸਰਾਫ ‘ਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਹਨ । ਜਿਸ ਤੋਂ ਬਾਅਦ ਅਦਾਕਾਰਾ ਆਪਣਾ ਟੈਸਟ ਕਰਵਾਉਣ ਲਈ ਸੰਘਰਸ਼ ਕਰ ਰਹੀ ਹੈ ਪਰ ਕੋਈ ਵੀ ਉਸ ਦਾ ਟੈਸਟ ਕਰਨ ਲਈ ਤਿਆਰ ਨਹੀਂ ਹੈ ।ਉਨ੍ਹਾਂ ਨੇ ਆਪਣੇ ਇਸ ਸੰਘਰਸ਼ ਬਾਰੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੋਂ ਲਾਕਡਾਊਨ ਦਾ ਐਲਾਨ ਹੋਇਆ ਹੈ ਉਦੋਂ ਤੋਂ ਹੀ ਮੈਂ ਦਿੱਲੀ ਸਥਿਤ ਆਪਣੇ ਘਰ ‘ਚ ਹਾਂ ।

https://www.instagram.com/p/CBXn5pgJjq3/

ਅਸੀਂ ਆਪਣੇ ਘਰ ‘ਚ ਹੀ ਰਹਿ ਰਹੇ ਹਾਂ ਅਤੇ ਸਭ ਕੁਝ ਠੀਕ ਚੱਲ ਰਿਹਾ ਸੀ ਅਤੇ ਸਭ ਠੀਕ ਸਨ ਅਤੇ ਜ਼ਰੂਰੀ ਸਮਾਨ ਖਰੀਦਣ ਲਈ ਹੀ ਘਰੋਂ ਬਾਹਰ ਨਿਕਲਦੇ ਸੀ ।ਪਿਛਲੇ ਹਫ਼ਤੇ ਮੈਨੂੰ ਬੇਚੈਨੀ ਹੋਣ ਲੱਗ ਪਈ । ਜਲਦ ਹੀ ਤੇਜ਼ ਬੁਖਾਰ ਅਤੇ ਸਰੀਰ ‘ਚ ਬਹੁਤ ਦਰਦ ਅਤੇ ਸਾਹ ਚੜਨ ਲੱਗ ਪਿਆ ।

https://www.instagram.com/p/CBDc8KapWgc/

ਗਲੇ ਅਤੇ ਸਿਰ ‘ਚ ਦਰਦ ਰਹਿਣ ਲੱਗ ਪਿਆ । ਜਿਸ ਤੋਂ ਬਾਅਦ ਮੈਂ ਡਰ ਗਈ ਅਤੇ ਮੈਂ ਖੁਦ ਨੂੰ ਕੰਵਾਰੇਟਾਈਨ ਕਰ ਲਿਆ । ਅਦਾਕਾਰਾ ਦਾ ਕਹਿਣਾ ਸੀ ਕਿ ਇਸ ਤੋਂ ਬਾਅਦ ਮੈਂ ਟੈਸਟ ਲਈ ਕਈ ਲੈਬ, ਨਿੱਜੀ ਹਸਪਤਾਲਾਂ ਅਤੇ ਡਾਕਟਰਾਂ ਨਾਲ ਗੱਲਬਾਤ ਕੀਤੀ ਪਰ ਹਰ ਕਿਸੇ ਨੇ ਕਿਹਾ ਕਿ ਉਨ੍ਹਾਂ ਕੋਲ ਟੈਸਟ ਕਿੱਟ ਨਹੀਂ ਹੈ ।

https://www.instagram.com/p/CAxmYGrJ3Lg/

ਸਰਕਾਰੀ ਹਸਪਤਾਲਾਂ ‘ਚ ਵੀ ਗੱਲ ਕੀਤੀ ਪਰ ਡਾਕਟਰਾਂ ਦਾ ਕਹਿਣਾ ਸੀ ਕਿ ਉਹ ਅਗਲੇ ਹਫ਼ਤੇ ਤੱਕ ਲਈ ਬੁੱਕ ਹਨ । ਜਿਸ ਤੋਂ ਬਾਅਦ ਅਦਾਕਾਰਾ ਨੇ ਮਦਦ ਦੀ ਅਪੀਲ ਕੀਤੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network