ਸਿਆਸੀ ਰੰਗਾਂ 'ਤੇ ਅਧਾਰਿਤ ਵੈਬ ਸੀਰੀਜ਼ 'ਚੌਸਰ-ਦਿ ਪਾਵਰ ਗੇਮਜ਼ ਜਲਦ ਹੀ ਪੀਟੀਸੀ ਪਲੇਅ ਐਪ 'ਤੇ ਸਟ੍ਰੀਮ ਹੋਵੇਗੀ

written by Pushp Raj | February 09, 2022

ਪੀਟੀਸੀ ਪੰਜਾਬੀ ਜਲਦੀ ਹੀ ਪੀਟੀਸੀ ਪਲੇ ਐਪ 'ਤੇ ਵਿਸ਼ੇਸ਼ ਤੌਰ 'ਤੇ ਇੱਕ ਨਵੀਂ ਵੈੱਬ ਸੀਰੀਜ਼ ਚੌਸਰ-ਦਿ ਪਾਵਰ ਗੇਮਜ਼ ਨੂੰ ਰਿਲੀਜ਼ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਚੌਸਰ ਦਿ ਪਾਵਰ ਗੇਮਜ਼ ਇੱਕ ਪੰਜਾਬੀ ਵੈੱਬ ਸੀਰੀਜ਼ ਹੈ ਜੋ ਸਿਆਸੀ ਡਰਾਮੇ ਅਤੇ ਇਸ ਦੇ ਡੂੰਘੇ ਹਨੇਰੇ ਭੇਦਾਂ ਦੇ ਦੁਆਲੇ ਘੁੰਮਦੀ ਹੈ।

ਇਹ ਸੀਰੀਜ਼ ਸਿਆਸਤ ਅਤੇ ਸਿਆਸੀ ਦਾਅ ਪੇਚਾਂ ਉੱਤੇ ਅਧਾਰਿਤ ਹੈ। ਰਾਜਨੀਤੀ 'ਤੇ ਅਧਾਰਿਤ ਵੈਬ ਸੀਰੀਜ਼ 'ਚੌਸਰ' ਦਾ ਨਵਾਂ ਪ੍ਰੋਮੋ ਰਿਲੀਜ਼ ਹੋ ਚੁੱਕਾ ਹੈ। ਇਸ ਵੈਬ ਸੀਰੀਜ਼ ਨੂੰ ਤੁਸੀਂ ਪੀਟੀਸੀ ਪਲੇਅ ਐਪ ਉੱਤੇ ਵੇਖ ਸਕਦੇ ਹੋ।
ਸਿਆਸੀ ਵੈੱਬ ਸੀਰੀਜ਼ 'ਚੌਸਰ' ਦੇ ਵਿੱਚ ਤੁਸੀਂ ਵੱਖ-ਵੱਖ ਕਿਰਦਾਰਾਂ ਦੇ ਵੱਖ-ਵੱਖ ਰੂਪ ਵੇਖੋਗੇ। ਇਸ ਨਵੀਂ ਵੈੱਬ ਸੀਰੀਜ਼ ਦੇ ਟੀਜ਼ਰ ਅਤੇ ਟ੍ਰੇਲਰ ਬਹੁਤ ਹੀ ਦਿਲਚਸਪ ਹਨ। ਨਵਾਂ ਪ੍ਰੋਮੋ, ਪੀਟੀਸੀ ਪੰਜਾਬੀ 'ਤੇ ਰਿਲੀਜ਼ ਕੀਤਾ ਗਿਆ ਹੈ।

ਇਹ ਦਰਸਾਉਂਦਾ ਹੈ ਕਿ ਜਦੋਂ ਸਿਆਸੀ ਨੇਤਾਵਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਅਹੁਦਿਆਂ ਦੀ ਗੱਲ ਆਉਂਦੀ ਹੈ ਤਾਂ ਸੱਚਾਈ ਨੂੰ ਕਿਵੇਂ ਬਦਲ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ, ਇਸ ਵੈੱਬ ਸੀਰੀਜ਼ 'ਚ ਨਰਜੀਤ, ਮਹਿਕਦੀਪ, ਸੁੱਚੀ ਬਿਰਗੀ, ਵਿਸ਼ਾਲ ਸੈਣੀ, ਹਸ਼ਨੀਨ ਕੌਰ, ਮਹਾਬੀਰ ਭੁੱਲਾ, ਨਰਿੰਦਰ ਨੀਨਾ, ਅਤੇ ਹੋਰਨਾਂ ਕਈ ਪ੍ਰਤਿਭਾਸ਼ਾਲੀ ਕਲਾਕਾਰ ਵੀ ਦਿਖਾਈ ਦੇਣਗੇ।

ਇਹ ਵੈਬ ਸੀਰੀਜ਼ ਰਾਜਨੀਤੀ ਦੇ ਹਨੇਰੇ ਪੱਖ ਨੂੰ ਦਰਸਾਉਂਦੀ ਹੈ। ਜਿਸ ਵਿੱਚ ਭ੍ਰਿਸ਼ਟਾਚਾਰ ਅਤੇ ਸਾਜ਼ਿਸ਼ ਤੇ ਸਿਧਾਂਤਾਂ ਦਾ ਮੇਲ ਹੈ। ਇਸ ਦਿਲਚਸਪ ਸੀਰੀਜ਼ ਦੀ ਪਹਿਲੀ ਝਲਕ ਤੁਸੀਂ ਪੀਟੀਸੀ ਪੰਜਾਬੀ ਦੇ ਨਵੇਂ ਪ੍ਰੋਮੋ ਵੀਡੀਓ ਵਿੱਚ ਵੇਖ ਸਕਦੇ ਹੋ।

Chausar

ਇਹ ਨਵੀਂ ਪੰਜਾਬੀ ਵੈਬ ਸੀਰੀਜ਼ ਵਿੱਚ ਰਾਜਨੀਤੀ ਦੇ ਵੱਖ-ਵੱਖ ਪਹਿਲੂਆਂ ਨੂੰ ਦਰਸਾਉਂਦੀ ਹੈ। ਪੀਟੀਸੀ ਪਲੇਅ ਐਪ ਉੱਤੇ ਤੁਸੀਂ ਇਸ ਲੜ੍ਹੀਵਾਰ ਵੈਬ ਸੀਰੀਜ਼ ਦੇ ਨਵੇਂ ਐਪੀਸੋਡ ਵੇਖ ਸਕੋਗੇ। ਸੋ ਦੇਖਣਾ ਨਾਂ ਭੁੱਲਣਾ ਪੀਟੀਸੀ ਪਲੇਅ ਐਪ ਉੱਤੇ ਜਲਦ ਹੀ ਆ ਰਿਹਾ ਹੈ ਨਵੀਂ ਪੰਜਾਬੀ ਵੈਬ ਸੀਰੀਜ਼ "ਚੌਸਰ" ਦਿ ਪਾਵਰ ਗੇਮਜ਼।


ਰਾਜਨੀਤੀ ਨਾਲ ਸਬੰਧਿਤ ਹਾਈਵੋਲਟੇਜ਼ ਡਰਾਮਾ ਦੇਖਣ ਲਈ ਅੱਜ ਹੀ ਡਾਊਨਲੋਡ ਕਰੋ ਪੀਟੀਸੀ ਪਲੇਅ ਐਪ। ਸੋ ਇਸ ਹੇਠ ਦਿੱਤੇ ਹੋਏ ਲਿੰਕ ‘ਤੇ ਜਾ ਕੇ ਪੀਟੀਸੀ ਪਲੇਅ ਐਪ ਨੂੰ ਡਾਊਨਲੋਡ ਕਰ ਸਕਦੇ ਹੋ।

ALSO READ IN ENGLISH: Chausar The Power Games: Does the Game of Politics ever end? promo out now

 

View this post on Instagram

 

A post shared by PTC Play (@ptcplayofficial)

You may also like