Advertisment

ਬਾਲੀਵੁੱਡ 'ਚ ਵੀ ਪੰਜਾਬੀ ਗਾਇਕਾਂ ਦਾ ਦਬਦਬਾ, ਹੁਣ ਇਮਰਾਨ ਹਾਸ਼ਮੀ ਨੇ ਪਾਇਆ ਭੰਗੜਾ, ਦੇਖੋ ਵੀਡਿਓ 

author-image
By Rupinder Kaler
New Update
ਬਾਲੀਵੁੱਡ 'ਚ ਵੀ ਪੰਜਾਬੀ ਗਾਇਕਾਂ ਦਾ ਦਬਦਬਾ, ਹੁਣ ਇਮਰਾਨ ਹਾਸ਼ਮੀ ਨੇ ਪਾਇਆ ਭੰਗੜਾ, ਦੇਖੋ ਵੀਡਿਓ 
Advertisment
ਇਮਰਾਨ ਹਾਸ਼ਮੀ ਦੀ ਫਿਲਮ 'ਚੀਟ ਇੰਡੀਆ' ਦਾ ਗਾਣਾ 'ਦਾਰੂ ਵਰਗੀ' ਰਿਲੀਜ਼ ਹੋ ਗਿਆ ਹੈ । ਫਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫਿਲਮ ਦੀ ਕਹਾਣੀ ਦੇਸ਼ ਦੀ ਸਿੱਖਿਆ ਪ੍ਰਣਾਲੀ ਦੇ ਆਲੇ ਦੁਆਲੇ ਘੁੰਮਦੀ ਹੈ । ਇਸ ਫਿਲਮ ਵਿੱਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਸਿੱਖਿਆ ਪ੍ਰਣਾਲੀ ਇੱਕ ਵੱਡੇ ਕਾਰੋਬਾਰ ਵਾਂਗ ਉਭਰ ਰਹੀ ਹੈ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਹ ਗਾਣਾ ਗੁਰੂ ਰੰਧਾਵਾ ਨੇ ਗਾਇਆ ਹੈ । ਹੋਰ ਵੇਖੋ : ਜੈਜ਼ੀ-ਬੀ ਮਾਤਾ-ਪਿਤਾ ਨੂੰ ਯਾਦ ਕਰਕੇ ਹੋਏ ਇਮੋਸ਼ਨਲ, ਦੇਖੋ ਵੀਡਿਓ
Advertisment
publive-image ਇਸ ਗਾਣੇ ਦੀ ਵੀਡਿਓ ਵਿੱਚ ਵੀ ਗੁਰੂ ਰੰਧਾਵਾ ਅਤੇ ਇਮਰਾਨ ਹਾਸ਼ਮੀ ਦਿਖਾਈ ਦੇ ਰਹੇ ਹਨ । ਇਸ ਗਾਣੇ ਦੀ ਵੀਡਿਓ ਨਿਤਿਨ ਪਰਮਾਰ ਨੇ ਬਣਾਈ ਹੈ ।ਗੁਰੂ ਰੰਧਾਵਾ ਦਾ ਇਹ ਗਾਣਾ ਨੱਚਣ ਗਾਉਣ ਵਾਲਾ ਹੈ ਇਸ ਗਾਣੇ ਨੂੰ ਸੁਣਕੇ ਹਰ ਇੱਕ ਦੇ ਕਦਮ ਥਿਰਕਣ ਲੱਗ ਜਾਂਦੇ ਹਨ । ਹੋਰ ਵੇਖੋ : ਮਨੋਰੰਜਨ ਜਗਤ ਦੇ ਡੇਲੀਗੇਸ਼ਨ ਨੇ ਕੀਤੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ,ਕਰਨ ਜੌਹਰ ਨੇ ਸਾਂਝੀ ਕੀਤੀ ਤਸਵੀਰ ਚੀਟ ਇੰਡੀਆ ਫਿਲਮ ਦਾ ਸੋਮਿਕ ਸੈਨ ਨਿਰਦੇਸ਼ਨ ਕਰ ਰਹੇ ਹਨ ਜਦੋਂ ਕਿ ਭੂਸ਼ਣ ਕੁਮਾਰ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ ਤੇ ਇਹ ਫਿਲਮ ਅਗਲੇ ਸਾਲ ੨੫ ਜਨਵਰੀ ਨੂੰ ਰਿਲੀਜ਼ ਹੋਵੇਗੀ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment