ਦਿਲਜੀਤ ਦੋਸਾਂਝ ਨੇ ਖਰਾਬ ਕੀਤਾ ਸ਼ਹਿਨਾਜ਼ ਗਿੱਲ ਦਾ ਇਹ ਡ੍ਰੀਮ, ਦੇਖੋ ਵੀਡੀਓ

written by Lajwinder kaur | October 11, 2021 12:09pm

ਪੰਜਾਬੀ ਫ਼ਿਲਮ ਹੌਸਲਾ ਰੱਖ (Honsla Rakh ) ਜੋ ਕਿ ਇਸ ਹਫਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੀ ਹੈ। ਸ਼ਾਨਦਾਰ ਟ੍ਰੇਲਰ ਤੇ ਗੀਤਾਂ ਤੋਂ ਬਾਅਦ ਫ਼ਿਲਮ ਦੇ ਡਾਇਲਾਗ ਪ੍ਰੋਮੋ ਰਿਲੀਜ਼ ਕੀਤੇ ਜਾ ਰਹੇ ਨੇ। ਜੀ ਹਾਂ ਫ਼ਿਲਮ ਦਾ ਜੋ ਨਵਾਂ ਡਾਇਲਾਗ ਪ੍ਰੋਮੋ ਰਿਲੀਜ਼ ਕੀਤਾ ਗਿਆ ਹੈ ਉਹ ਸ਼ਹਿਨਾਜ਼ ਗਿੱਲ ਤੇ ਦਿਲਜੀਤ ਦੋਸਾਂਝ ਹੈ।

ਹੋਰ ਪੜ੍ਹੋ : ਹਰਦੀਪ ਗਰੇਵਾਲ ਨੇ ‘ਤੁਣਕਾ-ਤੁਣਕਾ’ ਫ਼ਿਲਮ ਦੀ ਸਫਲਤਾ ਤੋਂ ਬਾਅਦ ਕੀਤਾ ਆਪਣੀ ਅਗਲੀ ਫ਼ਿਲਮ 'S.W.A.T PUNJAB' ਦਾ ਐਲਾਨ

Honsla Rakh-shehnaaz Image Source: Instagram

ਇਸ ਵੀਡੀਓ ‘ਚ ਸ਼ਹਿਨਾਜ਼ ਗਿੱਲ (Shehnaaz Gill) ਤੇ ਦਿਲਜੀਤ ਦੋਸਾਂਝ ਤਲਾਕ ਦੇ ਲਈ ਵਕੀਲਾਂ ਕੋਲ ਬੈਠੇ ਬਹਿਸ ਕਰਦੇ ਹੋਏ ਨਜ਼ਰ ਆ ਰਹੇ ਨੇ। ਸ਼ਹਿਨਾਜ਼ ਕਹਿੰਦੀ ਹੈ ਕਿ ਮੇਰੇ ਸਾਰੇ ਡਰੀਮ, ਕਰੀਅਰ, ਪੜ੍ਹਾਈ ਏਨਾਂ ਮੈਨੂੰ ਕੁਝ ਨਹੀਂ ਕਰਨ ਦਿੱਤਾ ਹੈ। ਜਦੋਂ ਦਿਲਜੀਤ ਦੇ ਕਹਿਣ ਤੇ ਸ਼ਹਿਨਾਜ਼ ਆਪਣਾ ਡਰੀਮ ਦੱਸਦੀ ਹੈ ਤਾਂ ਵਕੀਲਾਂ ਦਾ ਵੀ ਹਾਸਾ ਨਿਕਲ ਜਾਂਦਾ ਹੈ। ਵੀਡੀਓ 'ਚ ਦੇਖੋ ਕਿ ਸ਼ਹਿਨਾਜ਼ ਦਾ ਕਿਹੜਾ ਡਰੀਮ ਜੋ ਪੂਰਾ ਨਹੀਂ ਹੋ ਪਾਇਆ ।

ਹੋਰ ਪੜ੍ਹੋ : ਅਦਾਕਾਰਾ ਰਕੁਲਪ੍ਰੀਤ ਸਿੰਘ ਤੇ ਐਕਟਰ ਜੈਕੀ ਭਗਨਾਨੀ ਕਰ ਰਹੇ ਨੇ ਇੱਕ-ਦੂਜੇ ਨੂੰ ਡੇਟ, ਜਨਮਦਿਨ ‘ਤੇ ਪੋਸਟ ਪਾ ਕੇ ਕੀਤਾ ਰਿਲੇਸ਼ਨਸ਼ਿਪ ਦਾ ਖੁਲਾਸਾ

diljit dosanjh and shehnaaz

ਹੌਸਲਾ ਰੱਖ ਫ਼ਿਲਮ ਕਾਮੇਡੀ ਜ਼ੌਨਰ ਵਾਲੀ ਫ਼ਿਲਮ ਹੈ ਜਿਸ ‘ਚ ਪਿਆਰ, ਕਾਮੇਡੀ ਤੇ ਇਮੋਸ਼ਨਲ ਰੰਗ ਵੀ ਦੇਖਣ ਨੂੰ ਮਿਲਣਗੇ। ਇਸ ਫ਼ਿਲਮ ਵਿੱਚ ਮੁੱਖ ਕਿਰਦਾਰਾਂ ‘ਚ ਦਿਲਜੀਤ ਦੋਸਾਂਝ, ਸ਼ਹਿਨਾਜ਼ ਗਿੱਲ, ਸੋਨਮ ਬਾਜਵਾ ਤੇ ਸ਼ਿੰਦਾ ਗਰੇਵਾਲ ਨਜ਼ਰ ਆਵੇਗਾ। ਅਮਰਜੀਤ ਸਿੰਘ ਸਰੋਂ ਵੱਲੋਂ ਡਾਇਰੈਕਟ ਕੀਤੀ ਇਹ ਫ਼ਿਲਮ 15 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਰਾਕੇਸ਼ ਧਵਨ ਵੱਲੋਂ ਇਸ ਫ਼ਿਲਮ ਨੂੰ ਲਿਖਿਆ ਗਿਆ ਹੈ। ਇਹ ਪਹਿਲਾ ਮੌਕਾ ਹੈ ਜਦੋਂ ਸ਼ਹਿਨਾਜ਼ ਗਿੱਲ ਦਿਲਜੀਤ ਦੋਸਾਂਝ ਦੇ ਨਾਲ ਸਕਰੀਨ ਸ਼ੇਅਰ ਕਰਦੀ ਹੋਈ ਨਜ਼ਰ ਆਵੇਗੀ।

You may also like