ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੇ ਹਰੀਸ਼ ਵਰਮਾ ਕੁੱਦੇ ਗਾਇਕੀ ਦੇ ਖੇਤਰ 'ਚ ਕੱਢਿਆ ਗਾਣਾ, ਦੇਖੋ ਵੀਡਿਓ 

Written by  Rupinder Kaler   |  December 21st 2018 10:57 AM  |  Updated: December 21st 2018 01:57 PM

ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੇ ਹਰੀਸ਼ ਵਰਮਾ ਕੁੱਦੇ ਗਾਇਕੀ ਦੇ ਖੇਤਰ 'ਚ ਕੱਢਿਆ ਗਾਣਾ, ਦੇਖੋ ਵੀਡਿਓ 

ਅਦਾਕਾਰੀ ਦੇ ਖੇਤਰ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਤੋਂ ਬਾਅਦ ਹੁਣ ਹਰੀਸ਼ ਵਰਮਾ ਗਾਇਕੀ ਦੇ ਖੇਤਰ ਵਿੱਚ ਕੁੱਦ ਪਏ ਹਨ । ਉਹਨਾਂ ਦਾ ਪਹਿਲਾ ਗਾਣਾ 'ਚਿਹਰੇ' ਰਿਲੀਜ਼ ਹੋ ਗਿਆ ਹੈ । ਇਸ ਗਾਣੇ ਨੂੰ ਹਰੀਸ਼ ਨੇ ਖੁਦ ਗਾਇਆ ਹੈ । ਇਸ ਗਾਣੇ ਦੇ ਬੋਲ ਸੰਧੂ ਕੁਲਦੀਪ ਨੇ ਲਿਖੇ ਹਨ । ਇਸ ਗਾਣੇ ਦਾ ਮਿਊਜ਼ਿਕ ਸਟਾਰ ਬੁਆਏ ਮਿਊਜ਼ਿਕ ਐਕਸ ਨੇ ਤਿਆਰ ਕੀਤਾ ਹੈ ।

ਹੋਰ ਵੇਖੋ : ਗਾਇਕ ਸੁਖਜਿੰਦਰ ਸ਼ਿੰਦਾ ਨੇ ਧਾਰਮਿਕ ਗੀਤ ਰਾਹੀਂ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਕੀਤਾ ਯਾਦ

Harish Verma Harish Verma

ਇਸ ਗਾਣੇ ਦੀ ਵੀਡਿਓ ਵਿੱਚ ਖੁਸ਼ੀ ਨੂੰ ਮਾਡਲ ਲਿਆ ਗਿਆ ਹੈ । ਗਾਣੇ ਦੀ ਸਟੋਰੀ, ਕੰਸੈਪਟ ਤੇ ਵੀਡਿਓ ਜੈਸੀ ਸੈਨੀ ਨੇ ਤਿਆਰ ਕੀਤਾ ਹੈ ਜਦੋਂ ਕਿ ਪ੍ਰੋਡਿਊਸਰ ਜਗਜੀਤ ਪਾਲ ਸਿੰਘ ਹਨ । ਹਰੀਸ਼ ਵਰਮਾ ਦਾ ਇਹ ਗਾਣਾ ਰੋਮਾਂਟਿਕ ਸੌਂਗ ਹੈ । ਜਿਸ ਵਿਚ ਹਰੀਸ਼ ਮੇਨ ਰੋਲ ਕਰ ਰਹੇ ਹਨ । ਇਸ ਗਾਣੇ ਦਾ ਫਿਲਮਾਂਕਣ ਬਹੁਤ ਹੀ ਵਧੀਆ ਕੀਤਾ ਗਿਆ ਹੈ ਥੋੜੇ ਸਮੇਂ ਵਿੱਚ ਇੱਕ ਫਿਲਮ ਵਰਗੀ ਕਹਾਣੀ ਨੂੰ ਪੇਸ਼ ਕੀਤਾ ਗਿਆ ਹੈ ।

ਹੋਰ ਵੇਖੋ : ਦਮਨ ‘ਚ ਗੁਰੂ ਰੰਧਾਵਾ ਨੇ ਕਰਵਾਈ ਅੱਤ ,ਲੋਕ ਇੱਕ ਝਲਕ ਪਾਉਣ ਲਈ ਹੋਏ ਉਤਾਵਲੇ

Harish Verma Harish Verma

ਇਸ ਗਾਣੇ ਵਿੱਚ ਹਰੀਸ਼ ਬਲਾਈਂਡਮੈਨ ਦਾ ਰੋਲ ਨਿਭਾ ਰਹੇ ਹਨ ਗਾਣੇ ਵਿੱਚ ਦੱਸਿਆ ਗਿਆ ਹੈ ਕਿ ਪਿਆਰ ਕਿਸੇ ਦੀਆਂ ਕਮੀਆਂ ਨੂੰ ਨਹੀਂ ਦੇਖਦਾ ਇਹ ਤਾਂ ਬਸ ਕਿਸੇ ਨਾਲ ਵੀ ਹੋ ਜਾਂਦਾ ਹੈ । ਗਾਣੇ ਦੇ ਬੋਲ ਵੀ ਸਟੋਰੀ ਦੇ ਨਾਲ –ਨਾਲ ਖੂਬ ਜਚ ਰਹੇ ਹਨ । ਹਰੀਸ਼ ਵਰਮਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਪਾਲੀਵੁੱਡ ਵਿੱਚ ਕਈ ਹਿੱਟ ਫਿਲਮਾਂ ਦੇ ਚੁੱਕੇ ਹਨ । ਹੁਣ ਉਹ ਗਾਇਕੀ ਦੇ ਖੇਤਰ ਵਿੱਚ ਕੀ ਕਮਾਲ ਕਰਦੇ ਹਨ ਇਹ ਦੇਖਣ ਵਾਲੀ ਗੱਲ ਹੋਵੇਗੀ ।

ਹੋਰ ਵੇਖੋ : ਪੀਟੀਸੀ ਬਾਕਸ ਆਫਿਸ ‘ਤੇ ਇਸ ਵਾਰ ਦੇਖੋ ਫਿਲਮ ‘ਇੱਕ ਟਿਕਟ’

https://www.youtube.com/watch?v=a6ICEMA0djY


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network