ਫ਼ਿਲਮ ‘ਛਪਾਕ’ ਦਾ ਪਹਿਲਾ ਗਾਣਾ ਰਿਲੀਜ਼, ਹਰ ਇੱਕ ਦੀ ਬਣਿਆ ਪਹਿਲੀ ਪਸੰਦ

written by Rupinder Kaler | December 18, 2019

ਦੀਪਿਕਾ ਪਾਦੂਕੋਣ ਦੀ ਫ਼ਿਲਮ ‘ਛਪਾਕ’ ਦਾ ਪਹਿਲਾ ਗਾਣਾ ਰਿਲੀਜ਼ ਹੋ ਗਿਆ ਹੈ । ਗਾਣੇ ਵਿੱਚ ਦੀਪਿਕਾ ਤੇ ਵਿਕਰਾਂਤ ਮੈਸੀ ਵਿਚਾਲੇ ਚੰਗੀ ਬਾਡਿੰਗ ਦੇਖਣ ਨੂੰ ਮਿਲ ਰਹੀ ਹੈ । ‘ਨੋਕ ਝੋਕ’ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ । ਗਾਣੇ ਨੂੰ ਸਿਧਾਰਥ ਮਹਾਦੇਵਨ ਨੇ ਗਾਇਆ ਹੈ ਤੇ ਬੋਲ ਗੁਲਜ਼ਾਰ ਨੇ ਲਿਖੇ ਹਨ । ਗੀਤ ਦਾ ਮਿਊਜ਼ਿਕ Shankar Ehsaan Loy  ਨੇ ਤਿਆਰ ਕੀਤਾ ਹੈ । ਇਸ ਗਾਣੇ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਕਹਾਣੀ ਸੱਚੀਆਂ ਘਟਨਾਵਾਂ ’ਤੇ ਅਧਾਰਿਤ ਹੈ । ਫ਼ਿਲਮ ਵਿੱਚ ਦੀਪਿਕਾ ਪਾਦੂਕੋਣ ਤੇਜ਼ਾਬੀ ਹਮਲੇ ਦਾ ਸ਼ਿਕਾਰ ਹੋਈ ਲਕਸ਼ਮੀ ਅਗਰਵਾਲ ਦਾ ਕਿਰਦਾਰ ਨਿਭਾਅ ਰਹੀ ਹੈ । ਲਕਸ਼ਮੀ ਦੇ ਕਿਰਦਾਰ ਨੂੰ ਲੈ ਕੇ ਦੀਪਿਕਾ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਸ ਨੇ ਇਸ ਕਿਰਦਾਰ ਨੂੰ ਨਿਭਾਉਣ ਲਈ ਬਹੁਤ ਮਿਹਨਤ ਕੀਤੀ ਹੈ, ਤੇ ਲਕਸ਼ਮੀ ਦੇ ਕਿਰਦਾਰ ਵਿੱਚ ਉਸ ਨੇ ਉਸੇ ਪੀੜ ਨੂੰ ਮਹਿਸੂਸ ਕੀਤਾ ਸੀ ਜੋ ਦਰਦ ਤੇਜ਼ਾਬ ਪੀੜਤਾ ਮਹਿਸੂਸ ਕਰਦੀ ਹੈ । https://www.instagram.com/p/B55A254ngJD/ ਤੁਹਾਨੂੰ ਦੱਸ ਦਿੰਦੇ ਹਾਂ ਕਿ ਫ਼ਿਲਮ ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ ਤੇ ਇਸ ਨੂੰ ਕਾਫੀ ਪਸੰਦ ਕੀਤਾ ਗਿਆ ਹੈ । ਟਰੇਲਰ ਨੂੰ ਦੇਖਕੇ ਲੋਕਾਂ ਨੇ ਇਸ ਫ਼ਿਲਮ ਨੂੰ ਮਾਸਟਰ ਪੀਸ ਦੱਸਿਆ ਹੈ । ਫ਼ਿਲਮ ਦੇ ਟਰੇਲਰ ਨੂੰ ਰਿਲੀਜ਼ ਕਰਨ ਸਮੇਂ ਦੀਪਿਕਾ ਭਾਵੁਕ ਵੀ ਹੋ ਗਈ ਸੀ । ਇਹ ਫ਼ਿਲਮ 10 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ । https://www.instagram.com/p/B6H7uWLgbTb/

0 Comments
0

You may also like