ਬਚਪਨ 'ਚ ਸੀ ਤੁਹਾਡੇ ਫੇਵਰਿਟ ਸਟਾਰ ਦੀ ਅਜਿਹੀ ਮੁਸਕਾਨ , ਪਹਿਚਾਣੋ ਤਾਂ ਜ਼ਰਾ ਹੈ ਕੌਣ ?

Written by  Aaseen Khan   |  January 24th 2019 11:28 AM  |  Updated: January 24th 2019 11:28 AM

ਬਚਪਨ 'ਚ ਸੀ ਤੁਹਾਡੇ ਫੇਵਰਿਟ ਸਟਾਰ ਦੀ ਅਜਿਹੀ ਮੁਸਕਾਨ , ਪਹਿਚਾਣੋ ਤਾਂ ਜ਼ਰਾ ਹੈ ਕੌਣ ?

ਬਚਪਨ 'ਚ ਸੀ ਤੁਹਾਡੇ ਫੇਵਰਿਟ ਸਟਾਰ ਦੀ ਅਜਿਹੀ ਮੁਸਕਾਨ , ਪਹਿਚਾਣੋ ਤਾਂ ਜ਼ਰਾ ਹੈ ਕੌਣ ? , ਸ਼ੋਸ਼ਲ ਮੀਡੀਆ ਅੱਜ ਹਰ ਕਿਸੇ ਲਈ ਆਪਣੀ ਗੱਲ ਖੁੱਲ ਕੇ ਕਹਿਣ ਦਾ ਬਹੁਤ ਵੱਡਾ ਪਲੈਟਫਾਰਮ ਬਣ ਚੁੱਕਿਆ ਹੈ। ਕੋਈ ਇਸ ਤੇ ਆਪਣੇ ਵਿਚਾਰ ਖੁੱਲ ਕੇ ਰੱਖ ਰਿਹਾ ਅਤੇ ਕੋਈ ਆਪਣੇ ਬਚਪਨ ਦੀਆਂ ਜਾਂ ਕਾਮਯਾਬੀ ਅਤੇ ਕਾਮਯਾਬੀ ਦੇ ਬਾਅਦ ਤੋਂ ਪਹਿਲਾਂ ਦੀਆਂ ਤਸਵੀਰਾਂ ਸਾਂਝੀਆਂ ਕਰ ਰਿਹਾ ਹੈ। ਹੁਣ ਇੱਕ ਹੋਰ ਵੱਡੇ ਸਿਤਾਰੇ ਨੇ ਆਪਣੇ ਬਚਪਨ ਦੀ ਤਸਵੀਰ ਸ਼ੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਜੀ ਹਾਂ ਇਹ ਆਪਣਾ ਟੌਰ ਨਾਲ ਛੜਾ ਮੁੰਡਾ ਪਰਮੀਸ਼ ਵਰਮਾ ਹੈ।

 Childhood picture of Punjabi star Parmish Verma smile viral photo Parmish Verma

ਪਰਮੀਸ਼ ਵਰਮਾ ਨੇ ਇਹ ਤਸਵੀਰ ਆਪਣੇ ਸ਼ੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਉਹਨਾਂ ਇਸ ਤਸਵੀਰ ਦੀ ਕੈਪਸ਼ਨ 'ਚ ਲਿਖਿਆ ਹੈ 'ਕੀ ਹਾਲ ਛੋਟੇ ਪਰਮੀਸ਼ ਵਰਮਾ'। ਜੀ ਹਾਂ ਯਕੀਨ ਤਾਂ ਨਹੀਂ ਆ ਰਿਹਾ ਹੋਵੇਗਾ ਪਰ ਇਹ ਤੁਹਾਡੇ ਸਭ ਦੇ ਹਰਮਨ ਪਿਆਰੇ ਐਕਟਰ, ਸਿੰਗਰ, ਡਾਇਰੈਕਟਰ, ਪਰਮੀਸ਼ ਵਰਮਾ ਹੀ ਹਨ। ਕਿਊਟ ਜਿਹੀ ਸਮਾਈਲ ਨਾਲ ਅੰਦਾਜ਼ਾ ਲਗਾਇਆ ਸਕਦਾ ਹੈ ਪਰਮੀਸ਼ ਵਰਮਾ ਬਚਪਨ 'ਚ ਕਿੰਨੇ ਕੁ ਕਿਊਟ ਰਹੇ ਹੋਣਗੇ।

 Childhood picture of Punjabi star Parmish Verma smile viral photo Parmish Verma

ਹੋਰ ਵੇਖੋ : ਗੋਲਡੀ ਨੇ ਸੱਤੇ ਦੇ ਕਿਉਂ ਲਗਾਈਆਂ ਚਪੇੜਾਂ ,ਦੇਖੋ ਵੀਡੀਓ

ਇੱਕਲੇ ਪਰਮੀਸ਼ ਵਰਮਾ ਹੀ ਨਹੀਂ ਕੁਝ ਦਿਨ ਪਹਿਲਾਂ ਗੁਲਾਬੀ ਕੁਈਨ ਜੈਸਮੀਨ ਸੈਂਡਲਾਸ ਵੀ ਆਪਣੇ ਬਚਪਨ ਦੀ ਪਿਆਰੀ ਜਿਹੀ ਤਸਵੀਰ ਆਪਣੇ ਪ੍ਰਸ਼ੰਸ਼ਕਾਂ ਨਾਲ ਸਾਂਝੀ ਕਰ ਚੁੱਕੀ ਹੈ। ਇੰਨ੍ਹਾਂ ਹੀ ਨਹੀਂ ਬਲਕਿ ਹੋਰ ਵੀ ਕਈ ਸਿਤਾਰੇ ਅਜਿਹਾ ਕਰ ਚੁੱਕੇ। ਪਰ ਮੰਨਣਾ ਪਵੇਗਾ ਪਰਮੀਸ਼ ਵਰਮਾ ਦੀ ਇਹ ਬਚਪਨ ਦੀ ਤਸਵੀਰ ਬਹੁਤ ਹੀ ਪਿਆਰੀ ਹੈ। ਕਮੈਂਟ ਬਾਕਸ 'ਚ ਪਰਮੀਸ਼ ਵਰਮਾ ਦੀ ਇਸ ਤਸਵੀਰ ਨੂੰ ਕਾਫੀ ਸਰਾਹਿਆ ਜਾ ਰਿਹਾ ਹੈ। ਪਰਮੀਸ਼ ਵਰਮਾ ਜਲਦ ਹੀ ਸੁਪਰਹਿੱਟ ਹਿੰਦੀ ਫਿਲਮ ਸਿੰਘਮ ਦੀ ਪੰਜਾਬੀ ਰੀਮੇਕ 'ਚ ਨਜ਼ਰ ਆਉਣ ਵਾਲੇ ਹਨ। ਫਿਲਮ ਇਸੇ ਸਾਲ ਰਿਲੀਜ਼ ਕੀਤੀ ਜਾਣੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network