Advertisment

ਸੋਸ਼ਲ ਮੀਡੀਆ ‘ਤੇ ਛਾਇਆ ਰਣਬੀਰ ਕਪੂਰ ਤੇ ਰਿਧਿਮਾ ਕਪੂਰ ਦੇ ਬਚਪਨ ਦਾ ਇਹ ਪੁਰਾਣਾ ਫੋਟੋ

author-image
By Lajwinder kaur
New Update
ਸੋਸ਼ਲ ਮੀਡੀਆ ‘ਤੇ ਛਾਇਆ ਰਣਬੀਰ ਕਪੂਰ ਤੇ ਰਿਧਿਮਾ ਕਪੂਰ ਦੇ ਬਚਪਨ ਦਾ ਇਹ ਪੁਰਾਣਾ ਫੋਟੋ
Advertisment
ਬਾਲੀਵੁੱਡ ਦੇ ਕਿਊਟ ਤੇ ਚਾਕਲੇਟੀ ਬੁਆਏ ਰਣਬੀਰ ਕਪੂਰ ਦਾ ਇੱਕ ਪੁਰਾਣਾ ਫੋਟੋ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ । ਇਹ ਤਸਵੀਰ ਉਨ੍ਹਾਂ ਦੇ ਬਚਪਨ ਦੀ ਹੈ, ਜਿਸ ‘ਚ ਉਹ ਆਪਣੀ ਭੈਣ ਰਿਧਿਮਾ ਕਪੂਰ ਤੇ ਮੰਮੀ ਨੀਤੂ ਸਿੰਘ ਦੇ ਨਾਲ ਨਜ਼ਰ  ਆ ਰਹੇ ਨੇ । ਇਸ ਫੋਟੋ ‘ਚ ਦੋਵੇਂ ਭੈਣ ਭਰਾ ਬਹੁਤ ਹੀ ਕਿਊਟ ਦਿਖਾਈ ਦੇ ਰਹੇ ਨੇ ।  ਸੋਸ਼ਲ ਮੀਡੀਆ ‘ਤੇ ਲੋਕੀ ਇਸ ਤਸਵੀਰ ਨੂੰ ਖੂਬ ਸ਼ੇਅਰ ਕਰ ਰਹੇ ਨੇ ।publive-image 30 ਅਪ੍ਰੈਲ ਦੇ ਦਿਨ ਰਣਬੀਰ ਕਪੂਰ ਦੇ ਪਿਤਾ ਅਤੇ ਬਾਲੀਵੁੱਡ ਦੇ ਦਿੱਗਜ ਅਦਾਕਾਰ ਰਿਸ਼ੀ ਕਪੂਰ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ ਸਨ । ਰਿਸ਼ੀ ਕਪੂਰ ਦੀ 13ਵੀਂ ’ਤੇ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਰਿਸ਼ੀ ਕਪੂਰ ਨੂੰ ਸ਼ਰਧਾਂਜਲੀ ਦਿੱਤੀ । ਰਿਧਿਮਾ ਕਪੂਰ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਪੂਜਾ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਆਪਣੇ ਪਿਤਾ ਨੂੰ ਯਾਦ ਕੀਤਾ ।
Advertisment
 
View this post on Instagram
 

Love you always Papa ...

A post shared by Riddhima Kapoor Sahni (RKS) (@riddhimakapoorsahniofficial) on

 
View this post on Instagram
 

Your legacy will live on forever ... We love you ??❤️

A post shared by Riddhima Kapoor Sahni (RKS) (@riddhimakapoorsahniofficial) on

ਦੱਸ ਦਈਏ ਰਿਸ਼ੀ ਕਪੂਰ ਕੈਂਸਰ ਵਰਗੀ ਬਿਮਾਰੀ ਤੋਂ ਪੀੜਤ ਸਨ । ਜਿਸਦੇ ਇਲਾਜ ਦੇ ਲਈ ਉਹ ਲੰਡਨ ਵੀ ਗਏ ਸਨ । ਰਿਸ਼ੀ ਕਪੂਰ ਨੇ ਬਤੌਰ ਹੀਰੋ ਬੌਬੀ ਫ਼ਿਲਮ ਦੇ ਨਾਲ ਬਾਲੀਵੁੱਡ ‘ਚ ਕਦਮ ਰੱਖਿਆ ਸੀ । ਇਸ ਤੋਂ ਬਾਅਦ ਉਨ੍ਹਾਂ ਨੇ ਕਈ ਸੁਪਰ ਹਿੱਟ ਫ਼ਿਲਮਾਂ ਜਿਵੇਂ ਚਾਂਦਨੀ, ਦੀਵਾਰ, ਨਗੀਨਾ, ਪ੍ਰੇਮ ਰੋਗ, ਕਰਜ਼, ਹੀਨਾ ਵਰਗੀਆਂ ਕਈ ਸੁਪਰ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਮਨੋਰੰਜਨ ਕੀਤਾ ਸੀ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment