Advertisment

ਚਿਨ ਚਿਨ ਚੂ ਦਾ ਰੀਮੇਕ ਲੈ ਕੇ ਆਏ ਹਨ ਜੱਸੀ ਗਿੱਲ ਅਤੇ ਸੋਨਾਕਸ਼ੀ ਸਿਨ੍ਹਾ

author-image
By Rajan Sharma
New Update
ਚਿਨ ਚਿਨ ਚੂ ਦਾ ਰੀਮੇਕ  ਲੈ ਕੇ ਆਏ ਹਨ ਜੱਸੀ ਗਿੱਲ ਅਤੇ ਸੋਨਾਕਸ਼ੀ ਸਿਨ੍ਹਾ
Advertisment

ਹੈਪੀ ਫਿਰ ਭਾਗ ਜਾਏਗੀ happy phir bhag jayegi  ਦਾ ਇੱਕ ਹੋਰ ਨਵਾਂ ਗੀਤ ਰਿਲੀਜ਼ ਹੋ ਗਿਆ ਹੈ ਜਿਸਦਾ ਨਾਂ ਹੈ 'ਚਿਨ ਚਿਨ ਚੂ' Bollywood song| ਫ਼ਿਲਮ ਦਾ ਟ੍ਰੇਲਰ, ਪੋਸਟਰ ਅਤੇ ਟਾਈਟਲ ਗੀਤ ਪਹਿਲਾ ਹੀ ਰਿਲੀਜ਼ ਹੋ ਚੁੱਕੇ ਹਨ ਅਤੇ ਸੱਭ ਦੁਆਰਾ ਬਹੁਤ ਪਸੰਦ ਕਿੱਤੇ ਜਾ ਰਹੇ ਹਨ| ਰੋਜ਼ਾਨਾਂ ਫ਼ਿਲਮ ਦੀ ਟੀਮ ਵਲੋਂ ਕੁਝ ਨਾਂ ਕੁਝ ਫੈਨਸ ਲਈ ਸਾਂਝਾ ਕੀਤਾ ਜਾ ਰਿਹਾ ਹੈ| ਫ਼ਿਲਮ ਦੀ ਸਟਾਰਕਾਸਟ ਨੇ ਪੋਸਟ ਪਾ ਕੇ ਗੀਤ ਦੇ ਰਿਲੀਜ਼ ਹੋਣ ਬਾਰੇ ਦੱਸਿਆ ਸੀ ਅਤੇ ਵਾਅਦੇ ਅਨੁਸਾਰ ਗੀਤ ਰਿਲੀਜ਼ ਹੋ ਚੁੱਕਾ ਹੈ ਅਤੇ ਸੋਸ਼ਲ ਮੀਡਿਆ ਤੇ ਪੂਰੀਆਂ ਧਮਾਲਾਂ ਪਾ ਰਿਹਾ ਹੈ| ਗੀਤ ਬੇਹੱਦ ਮਝੇਦਾਰ ਹੈ| ਜਿੱਥੇ ਜੱਸੀ ਗਿੱਲ ਅਤੇ ਸੋਨਾਕਸ਼ੀ ਨੇ ਇਸਨੂੰ ਗਾਇਆ ਹੈ ਓਥੇ ਹੀ ਇਸਦੇ ਬੋਲ ਮੁਦੱਸਰ ਅਜ਼ੀਜ਼ ਵੱਲੋਂ ਲਿਖੇ ਗਏ ਹਨ| ਇਸਦਾ ਮਿਊਜ਼ਿਕ ਸੋਹੈਲ ਸੇਨ ਦੁਆਰਾ ਦਿੱਤਾ ਗਿਆ ਹੈ|

Advertisment

ਫ਼ਿਲਮ happy phir bhag jayegi ਦਾ ਟ੍ਰੇਲਰ ਵੀ ਰਿਲੀਜ਼ ਹੋ ਚੁੱਕਿਆ ਹੈ| ਟ੍ਰੇਲਰ ਵੇਖਣ ਤੋਂ ਬਾਅਦ ਤਾਂ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਇਹ ਫ਼ਿਲਮ ਪੂਰੀਆਂ ਧਮਾਲਾਂ ਪਾਉਣ ਵਾਲੀ ਹੈ|

ਜੱਸੀ ਗਿੱਲ, ਸੋਨਾਕਸ਼ੀ ਤੋਂ ਇਲਾਵਾ ਤੁਹਾਨੂੰ ਇਸ ਫ਼ਿਲਮ ਵਿੱਚ ਨਜ਼ਰ ਆਉਣਗੇ ਪਿਯੂਸ਼ ਮਿਸ਼ਰਾ,ਅਲੀ ਫੈਜ਼ਲ, ਜਿੰਮੀ ਸ਼ੇਰਗਿੱਲ,ਡਿਆਨਾ ਪੈਂਟੀ| ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਜਾ ਰਿਹਾ ਹੈ ਮੁਦੱਸਰ ਅਜ਼ੀਜ਼ ਵੱਲੋਂ | ਮੁਦੱਸਰ ਵੱਲੋਂ ਹੀ ਇਸਦਾ ਪਹਿਲਾ ਭਾਗ ਡਾਇਰੈਕਟ ਕੀਤਾ ਗਿਆ ਸੀ| ਮੋਸ਼ਨ ਪੋਸਟਰ ਤੋਂ ਇਲਾਵਾ ਫ਼ਿਲਮ happy phir bhag jayegi ਦੀਆਂ ਬਿਹਾਈਂਡ ਦਾ ਸੀਨ ਫੋਟੋਆਂ ਜੋ ਕਿ ਹਾਲ ਹੀ ਵਿੱਚ ਸੋਸ਼ਲ ਮੀਡਿਆ ਤੇ ਬਹੁਤ ਵਾਇਰਲ ਹੋ ਰਹੀਆਂ ਹਨ| ਉਮੀਦ ਹੈ ਕਿ ਪਹਿਲੇ ਭਾਗ ਦੀ ਤਰਾਂ ਫ਼ਿਲਮ ਦਾ ਇਹ ਭਾਗ ਵੀ ਪੂਰੀਆਂ ਧਮਾਲਾਂ ਪਾਏਗਾ ਅਤੇ ਲੋਕਾਂ ਵੱਲੋਂ ਇਸ ਫ਼ਿਲਮ ਨੂੰ ਖੂਬ ਪਿਆਰ ਮਿਲੇਗਾ|

 
Advertisment

Stay updated with the latest news headlines.

Follow us:
Advertisment
Advertisment
Latest Stories
Advertisment