ਗੁਰਲੇਜ਼ ਅਖ਼ਤਰ ਤੇ ਕਰਨ ਔਜਲਾ ਦੇ ਨਵੇਂ ਗਾਣੇ ‘ਚਿੱਟਾ ਕੁੜਤਾ’ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ

Written by  Rupinder Kaler   |  December 04th 2019 10:26 AM  |  Updated: December 04th 2019 10:26 AM

ਗੁਰਲੇਜ਼ ਅਖ਼ਤਰ ਤੇ ਕਰਨ ਔਜਲਾ ਦੇ ਨਵੇਂ ਗਾਣੇ ‘ਚਿੱਟਾ ਕੁੜਤਾ’ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ

ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇਣ ਵਾਲੇ ਕਰਨ ਔਜਲਾ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ । ‘ਚਿੱਟਾ ਕੁੜਤਾ’ ਟਾਈਟਲ ਹੇਠ ਰਿਲੀਜ਼ ਹੋਏ ਇਸ ਗਾਣੇ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਵਾਰ ਕਰਨ ਔਜਲਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਡਿਊਟ ਸੌਂਗ ਦਿੱਤਾ ਹੈ । ਇਸ ਗਾਣੇ ਵਿੱਚ ਔਜਲਾ ਦਾ ਸਾਥ ਪੰਜਾਬ ਦੀ ਬੁਲੰਦ ਆਵਾਜ਼ ਗੁਰਲੇਜ਼ ਅਖ਼ਤਰ ਨੇ ਦਿੱਤਾ ਹੈ ।

https://www.instagram.com/p/B5nEIX0H0Ik/

ਹਾਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਰਨ ਔਜਲਾ ਨੇ ਆਪਣੇ ਗਾਣੇ ਦੇ ਬੋਲ ਖੁਦ ਹੀ ਲਿਖੇ ਹਨ ਜਦੋਂ ਕਿ ਸੰਗੀਤ ਦੀਪ ਜੰਡੂ ਨੇ ਤਿਆਰ ਕੀਤਾ ਹੈ ਅਤੇ ਵੀਡੀਓ ਸੁੱਖ ਸੰਘੇੜਾ ਨੇ ਬਣਾਇਆ ਹੈ। ਗਾਣੇ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਗਾਣੇ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

https://www.instagram.com/p/B49XKkgnvSE/

ਗਾਣੇ ਦੇ ਰਿਲੀਜ਼ ਹੁੰਦੇ ਹੀ ਇਸ ਦੇ ਵੀਵਰਜ਼ ਦੀ ਗਿਣਤੀ ਲੱਖਾਂ ਵਿੱਚ ਪਹੁੰਚ ਗਈ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕਰਨ ਔਜਲਾ ਅੱਜ ਕੱਲ੍ਹ ਭਾਰਤ ਦੇ ਦੌਰੇ ‘ਤੇ ਹਨ ਅਤੇ ਲਗਾਤਾਰ ਲਾਈਵ ਸ਼ੋਅਜ਼ ‘ਚ ਰੁੱਝੇ ਹੋਏ ਹਨ। ਉਹਨਾਂ ਦੀਆਂ ਕਈ ਵੀਡੀਓਜ਼ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।

https://www.instagram.com/p/B4RCLrznplu/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network