Advertisment

ਸਿੱਖ ਸੰਗਤਾਂ ਇੱਕ ਵਾਰ ਫਿਰ ਦਰਸ਼ਨ ਕਰ ਸਕਣਗੀਆਂ 'ਗੁਰਦੁਆਰਾ ਚੋਆ ਸਾਹਿਬ' ਦੇ, ਜਾਣੋਂ ਪੂਰਾ ਇਤਿਹਾਸ 

author-image
By Rupinder Kaler
New Update
ਸਿੱਖ ਸੰਗਤਾਂ ਇੱਕ ਵਾਰ ਫਿਰ ਦਰਸ਼ਨ ਕਰ ਸਕਣਗੀਆਂ 'ਗੁਰਦੁਆਰਾ ਚੋਆ ਸਾਹਿਬ' ਦੇ, ਜਾਣੋਂ ਪੂਰਾ ਇਤਿਹਾਸ 
Advertisment
ਗਵਾਂਢੀ ਮੁਲਕ ਪਾਕਿਸਤਾਨ 'ਚ ਅੱਜ ਵੀ ਉਹ ਇਤਿਹਾਸਕ ਸਥਾਨ ਮੌਜੂਦ ਹਨ, ਜਿਹੜੇ ਸਿੱਖ ਗੁਰੂ ਸਹਿਬਾਨਾਂ ਦੀਆਂ ਯਾਦਾਂ ਨੂੰ ਸੰਜੋਈ ਬੈਠੇ ਹਨ । ਅਜਿਹਾ ਹੀ ਇੱਕ ਸਥਾਨ ਹੈ ਗੁਰਦੁਆਰਾ ਚੋਅ ਸਾਹਿਬ । ਇਹ ਗੁਰਦੁਅਰਾ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਬਣਾਇਆ ਗਿਆ ਸੀ । ਕਹਿੰਦੇ ਹਨ ਕਿ ਜਦੋਂ ਗੁਰੂ ਨਾਨਕ ਦੇਵ ਜੀ ਬਗਦਾਦ ਦੀ ਯਾਤਰਾ 'ਤੇ ਨਿਕਲੇ ਸਨ ਤਾਂ ਭਾਈ ਮਰਦਾਨੇ ਨਾਲ ਇਸ ਸਥਾਨ 'ਤੇ 4੦ ਦਿਨ ਠਹਿਰੇ ਸਨ। publive-image ਇਸ ਸਥਾਨ 'ਤੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਇੱਕ ਸਰਧਾਲੂ ਭਾਈ ਭਗਤੂ ਦੀ ਬੇਨਤੀ 'ਤੇ ਜਲ ਦਾ ਸੰਕਟ ਦੂਰ ਕਰਨ ਲਈ ਇਕ ਪੱਥਰ ਚੁੱਕ ਕੇ ਜਲ ਦਾ ਸਰੋਤ ਪ੍ਰਵਾਹਮਾਨ ਕੀਤਾ ਸੀ। ਇਸ ਚਸ਼ਮੇ ਦੇ ਨਾਲ ਹੀ ਇੱਕ ਸਰੋਵਰ ਵੀ ਬਣਿਆ ਹੋਇਆ ਹੈ, ਜਿਸ ਨੂੰ 'ਚਸ਼ਮਾ ਸਾਹਿਬ' ਵੀ ਕਹਿੰਦੇ ਹਨ। ਗੁਰੂ ਜੀ ਦੀ ਆਮਦ ਦੀ ਯਾਦ ਵਿੱਚ ਬਣਾਏ ਗਏ ਗੁਰੂ-ਧਾਮ ਨੂੰ 'ਗੁਰਦੁਆਰਾ ਚੋਆ ਸਾਹਿਬ' ਕਿਹਾ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਇਸ ਇਤਿਹਾਸਕ ਸਥਾਨ ਦੀ ਮਹੱਤਤਾ ਉਜਾਗਰ ਕਰਨ ਲਈ ਆਪਣੇ ਰਾਜ ਕਾਲ ਦੌਰਾਨ 1834 ਵਿੱਚ ਇਸ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ ਸੀ।ਪਰ ਹੁਣ ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਹਾਲ ਬਹੁਤ ਹੀ ਖਸਤਾ  ਹੈ । ਪਰ ਹੁਣ ਇਸ ਗੁਰਦੁਆਰਾ ਸਾਹਿਬ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਪਾਕਿਸਤਾਨ ਦੀ ਗੁਰਦੁਅਰਾ ਪ੍ਰਬੰਧਕ ਕਮੇਟੀ ਨੇ ਲੈ ਲਈ ਹੈ । ਗੁਰਦੁਆਰਾ ਸਾਹਿਬ ਦੀ ਦਿੱਖ ਨੂੰ ਨਿਖਾਰਨ ਦਾ ਕੰਮ ਛੇਤੀ ਸ਼ੁਰੂ ਹੋ ਜਾਵੇਗਾ, ਤੇ ਇਸ ਪਵਿੱਤਰ ਸਥਾਨ ਦੇ ਦਰਸ਼ਨ ਸਿੱਖ ਸੰਗਤਾਂ ਫ਼ਿਰ ਕਰ ਸਕਣਗੀਆਂ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment