ਕੋਰਿਓਗ੍ਰਾਫਰ ਰੇਮੋ ਡਿਸੂਜ਼ਾ ਦੀ ਪਤਨੀ ਲਿਜ਼ੇਲ ਡਿਸੂਜ਼ਾ ਨੇ ਆਪਣੇ ਪਤੀ ਦਾ ਇਕ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਰੇਮੋ ਦਾ ਇਹ ਵੀਡੀਓ ਉਨ੍ਹਾਂ ਦੀ ਸਰਜਰੀ ਤੋਂ ਬਾਅਦ ਦਾ ਹੈ ਜੋ ਕਿ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਰੇਮੋ ਮੁੰਬਈ ਦੇ ਕੋਕਿਲਾਬੇਨ ਹਸਪਤਾਲ 'ਚ ਦਾਖਿਲ ਹਨ ।
ਹੋਰ ਪੜ੍ਹੋ :

ਰੇਮੋ ਨੂੰ 11 ਦਸੰਬਰ ਨੂੰ ਦਿਲ ਦਾ ਦੌਰਾ ਪਿਆ ਸੀ, ਜਿਸ ਤੋਂ ਬਾਅਦ ਉਹ ਹਸਪਤਾਲ ਵਿੱਚ ਇਲਾਜ਼ ਕਰਵਾ ਰਹੇ ਹਨ ।ਰੇਮੋ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ, ਉਮੀਦ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਛੇਤੀ ਹੀ ਹਸਪਤਾਲ ਤੋਂ ਛੁੱਟੀ ਮਿਲਣ ਵਾਲੀ ਹੈ । ਰੇਮੋ ਦੇ ਜਲਦੀ ਠੀਕ ਹੋਣ ਲਈ ਉਨ੍ਹਾਂ ਦੇ ਫੈਨਜ਼ ਅਤੇ ਸੈਲੇਬ੍ਰਿਟੀਜ਼ ਲਗਾਤਾਰ ਦੁਆਵਾਂ ਕਰ ਰਹੇ ਹਨ।

ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਇਸ ਵੀਡੀਓ 'ਚ ਰੇਮੋ ਦਾ ਚਿਹਰਾ ਤਾਂ ਨਜ਼ਰ ਨਹੀਂ ਆ ਰਿਹਾ, ਪਰ ਉਨ੍ਹਾਂ ਦੇ ਪੈਰ ਜ਼ਰੂਰ ਸਾਫ ਨਜ਼ਰ ਆ ਰਹੇ ਹਨ। ਵੀਡੀਓ 'ਚ ਰੇਮੋ ਦੇ ਪੈਰ ਮਿਊਜ਼ਿਕ 'ਤੇ ਥਿਰਕਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਰੇਮੋ ਦੀ ਵਾਈਫ ਲਿਜ਼ੇਲ ਨੇ ਲਿਖਿਆ ਹੈ, 'ਪੈਰਾਂ ਨਾਲ ਡਾਂਸ ਕਰਨਾ ਇਕ ਅਲੱਗ ਗੱਲ ਹੈ ਅਤੇ ਦਿਲ ਤੋਂ ਡਾਂਸ ਕਰਨਾ ਅਲੱਗ...' ਨਾਲ ਹੀ ਲਿਜ਼ੇਲ ਨੇ ਸਾਰਿਆਂ ਨੂੰ ਢੇਰ ਸਾਰੇ ਪਿਆਰ ਲਈ ਸ਼ੁਕਰੀਆ ਕਿਹਾ ਹੈ।