ਗੀਤਾ ਜ਼ੈਲਦਾਰ ਦਾ ਨਵਾਂ ਗੀਤ 'ਚੋਟੀ ਦੇ ਵੈਲੀ' ਹੋਇਆ ਰਿਲੀਜ਼,ਵੇਖੋ ਵੀਡੀਓ

Written by  Shaminder   |  February 21st 2019 12:22 PM  |  Updated: February 21st 2019 12:22 PM

ਗੀਤਾ ਜ਼ੈਲਦਾਰ ਦਾ ਨਵਾਂ ਗੀਤ 'ਚੋਟੀ ਦੇ ਵੈਲੀ' ਹੋਇਆ ਰਿਲੀਜ਼,ਵੇਖੋ ਵੀਡੀਓ

ਗੀਤਾ ਜ਼ੈਲਦਾਰ ਦਾ ਨਵਾਂ ਗੀਤ ਚੋਟੀ ਦੇ ਵੈਲੀ ਰਿਲੀਜ਼ ਹੋ ਚੁੱਕਿਆ ਹੈ । ਪੀਟੀਸੀ ਪੰਜਾਬੀ 'ਤੇ ਇਸ ਗੀਤ ਦਾ ਐਕਸਕਲਿਊਸਿਵ ਵਰਲਡ ਪ੍ਰੀਮੀਅਰ ਕੀਤਾ ਗਿਆ । ਇਸ ਗੀਤ ਨੂੰ ਲੋਕਾਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।ਗੀਤਾ ਜ਼ੈਲਦਾਰ ਦੇ ਇਸ ਗੀਤ ਦੇ ਬੋਲ ਰਾਵ ਹੰਜਰਾ ਨੇ ਲਿਖੇ ਨੇ,ਜਦਕਿ ਮਿਊਜ਼ਿਕ ਦਿੱਤਾ ਹੈ ਬੀਟ ਇੰਸਪੈਕਟਰ ਨੇ ।

ਹੋਰ ਵੇਖੋ:ਪਾਕਿਸਤਾਨ ਦੇ ਅਦਾਕਾਰ ਫਵਾਦ ਖ਼ਾਨ ਖਿਲਾਫ ਮਾਮਲਾ ਦਰਜ, ਮਾਮਲੇ ਦੇ ਪਿੱਛੇ ਸੀ ਇਹ ਛੋਟੀ ਸੋਚ

https://www.youtube.com/watch?v=RmBAOzVRCI0&feature=youtu.be

ਗੀਤ ਨੂੰ ਸੰਗੀਤਬੱਧ ਕੀਤਾ ਹੈ ਸੁੱਖ ਸੰਧੂ ਨੇ । ਗੀਤ ਨੂੰ ਪ੍ਰੋਡਿਊਸ ਕੀਤਾ ਹੈ ਹਰਪ੍ਰੀਤ ਸਿੰਘ ਹੰਜਰਾ ਨੇ । ਗੀਤਾ ਜ਼ੈਲਦਾਰ ਨੇ ਇਸ ਗੀਤ ਨੂੰ ਵੇਖਣ ਦੀ ਅਪੀਲ ਆਪਣੇ ਫੈਨਸ ਨੂੰ ਕੀਤੀ ਹੈ । ਇਸ ਤੋਂ ਪਹਿਲਾਂ ਵੀ ਗੀਤਾ ਜ਼ੈਲਦਾਰ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ ।

ਹੋਰ ਵੇਖੋ:ਕੌਮਾਂਤਰੀ ਮਾਂ ਬੋਲੀ ਦਿਹਾੜੇ ‘ਤੇ ਗਾਇਕਾਂ ਨੇ ਕੁਝ ਇਸ ਤਰ੍ਹਾਂ ਦਿੱਤੀ ਵਧਾਈ

GEETA ZAILDAAR GEETA ZAILDAAR

ਉਨ੍ਹਾਂ ਦੇ ਗੀਤ ਸੰਗ ਮਾਰ ਗਈ ਅਤੇ ਅੰਡਰ ਐਸਟੀਮੈਟ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਹੁਣ ਮੁੜ ਤੋਂ ਉਹ ਆਪਣੇ ਨਵੇਂ ਗੀਤ ‘ਚੋਟੀ ਦੇ ਵੈਲੀ’ ਨਾਲ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਰੀ ਲਗਵਾ ਰਹੇ ਨੇ । ਗੀਤਾ ਜ਼ੈਲਦਾਰ ਨੂੰ ਉਮੀਦ ਹੈ ਕਿ ਹਰ ਵਾਰ ਦੀ ਤਰ੍ਹਾਂ ਉਨ੍ਹਾਂ ਦੇ ਇਸ ਗੀਤ ਨੂੰ ਵੀ ਸਰੋਤਿਆਂ ਦਾ ਭਰਵਾਂ ਪਿਆਰ ਮਿਲੇਗਾ । ਪਰ ਹੁਣ ਇਹ ਗੀਤ ਸਰੋਤਿਆਂ ਨੂੰ ਕਿੰਨਾ ਕੁ ਭਾਉਂਦਾ ਹੈ ਇਹ ਵੇਖਣ ਵਾਲੀ ਗੱਲ ਹੈ ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network