ਨਵਰਾਜ ਹੰਸ ਨੇ ਆਪਣੇ ਭਤੀਜੇ ਦੀ ਤਸਵੀਰ ਸਾਂਝੀ ਕਰਕੇ, ਮਾਨਸੀ ਸ਼ਰਮਾ ਤੇ ਯੁਵਰਾਜ ਹੰਸ ਨੂੰ ਦਿੱਤੀ ਵਧਾਈ …!

Written by  Rupinder Kaler   |  May 13th 2020 06:45 AM  |  Updated: May 13th 2020 06:02 PM

ਨਵਰਾਜ ਹੰਸ ਨੇ ਆਪਣੇ ਭਤੀਜੇ ਦੀ ਤਸਵੀਰ ਸਾਂਝੀ ਕਰਕੇ, ਮਾਨਸੀ ਸ਼ਰਮਾ ਤੇ ਯੁਵਰਾਜ ਹੰਸ ਨੂੰ ਦਿੱਤੀ ਵਧਾਈ …!

ਟੀਵੀ ਸੀਰੀਅਲ ਛੋਟੀ ਸਰਦਾਰਨੀ ਵਿੱਚ ਨਜ਼ਰ ਆ ਚੁੱਕੀ ਅਦਾਕਾਰਾ ਮਾਨਸੀ ਸ਼ਰਮਾ ਮਾਂ ਬਣ ਗਈ ਹੈ । ਇਸ ਗੱਲ ਦੀ ਜਾਣਕਾਰੀ ਮਾਨਸੀ ਸ਼ਰਮਾ ਤੇ ਉਹਨਾਂ ਦੇ ਪਤੀ ਯੁਵਰਾਜ ਹੰਸ ਨੇ ਸੋਸ਼ਲ ਮੀਡੀਆ ਤੇ ਬੀਤੇ ਦਿਨ ਦਿੱਤੀ ਸੀ । ਹੁਣ ਉਹਨਾਂ ਨੇ ਬੱਚੇ ਦੀ ਤਸਵੀਰ ਸਾਂਝੀ ਕਰਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਹੈ । ਯੁਵਰਾਜ ਹੰਸ ਨੇ ਬੱਚੇ ਦੀ ਤਸਵੀਰ ਸਾਂਝੀ ਕਰਕੇ ਲਿਖਿਆ ਹੈ ‘Dont Worry Mamma And Papa Will Always Hold Your Hand And Guide You Forever.....Welcome #babyhans

https://www.instagram.com/p/B_fM1uslVSV/

ਇਸ ਖੁਸ਼ੀ ਦੀ ਖ਼ਬਰ ਨਾਲ ਰਾਜ ਗਾਇਕ ਹੰਸ ਰਾਜ ਹੰਸ ਦਾਦਾ ਬਣ ਗਏ ਹਨ ਜਦੋਂ ਕਿ ਨਵਰਾਜ ਹੰਸ ਤਾਇਆ ਬਣ ਗਏ ਹਨ । ਨਵਰਾਜ ਹੰਸ ਨੇ ਵੀ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਬੱਚੇ ਦੀ ਤਸਵੀਰ ਸਾਂਝੀ ਕੀਤੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਦਾ ਪਿਛਲੇ ਸਾਲ ਹੀ ਵਿਆਹ ਹੋਇਆ ਸੀ ।

https://www.instagram.com/p/CAGForpj2Us/

ਇਹ ਜੋੜੀ ਇੱਕ ਦੂਜੇ ਨੂੰ ਲੰਮੇ ਸਮੇਂ ਤੋਂ ਡੇਟ ਕਰਦੀ ਆ ਰਹੀ ਸੀ । ਮਾਨਸੀ ਸ਼ਰਮਾ ਛੋਟੇ ਪਰਦੇ ਤੇ ਪਿਛਲੇ ਕਈ ਸਾਲਾਂ ਤੋਂ ਆਪਣੀ ਅਦਾਕਾਰੀ ਨਾਲ ਰਾਜ ਕਰਦੀ ਆ ਰਹੀ ਹੈ ਜਦੋਂ ਕਿ ਯੁਵਰਾਜ ਹੰਸ ਪੰਜਾਬੀ ਇੰਡਸਟਰੀ ਵਿੱਚ ਆਪਣੇ ਗਾਣਿਆਂ ਤੇ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕਰ ਰਹੇ ਹਨ ।

https://www.instagram.com/p/B_CKvQUFOng/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network