ਕ੍ਰਿਸ ਗੇਲ ਨੇ ਦਿਲਜੀਤ ਦੋਸਾਂਝ ਦੇ ਗੀਤਾਂ ‘ਤੇ ਬੰਨੇ ਰੰਗ, ਦੇਖੋ ਵੀਡੀਓ

written by Lajwinder kaur | July 15, 2019

ਪੰਜਾਬੀ ਫ਼ਿਲਮੀ ਤੇ ਗਾਇਕੀ ਜਗਤ ਦੇ ਸਿਤਾਰੇ ਦਿਲਜੀਤ ਦੋਸਾਂਝ ਜਿਨ੍ਹਾਂ ਨੇ ਆਪਣੀ ਗਾਇਕੀ ਤੇ ਅਦਾਕਾਰੀ ਦੇ ਨਾਲ ਸਭ ਨੂੰ ਆਪਣਾ ਦੀਵਾਨਾ ਬਣਾਇਆ ਹੋਇਆ ਹੈ। ਉਨ੍ਹਾਂ ਨੇ ਆਪਣੇ ਗੀਤਾਂ ਦੇ ਨਾਲ ਸਭ ਨੂੰ ਭੰਗੜਾ ਪਾਉਣ ਦੇ ਲਈ ਸਭ ਨੂੰ ਮਜ਼ਬੂਰ ਕਰ ਦਿੱਤਾ ਹੈ। ਉਨ੍ਹਾਂ ਵੱਲੋਂ ਗਾਏ ਗੀਤ ਦੁਨੀਆ ਭਰ ਦੇ ਕੋਨੇ ਕੋਨੇ ‘ਚ ਵੱਜਦੇ ਹਨ।

ਹੋਰ ਵੇਖੋ:ਨਵਰਾਜ ਹੰਸ ਦਾ ‘ਰੱਬਾ’ ਗੀਤ ਪਰੀਣੀਤੀ ਚੋਪੜਾ ਦੇ ਦਿਲ ਦੇ ਹੈ ਕਰੀਬ, ਦੇਖੋ ਵੀਡੀਓ ਹਾਲ ਹੀ ‘ਚ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ‘ਚ ਵੈਸਟ ਇੰਡੀਜ਼ ਦੇ ਸਲਾਮੀ ਬੱਲੇਬਾਜ਼ ਕ੍ਰਿਸ ਗੇਲ ਦਿਲਜੀਤ ਦੋਸਾਂਝ ਦੇ ਗੀਤਾਂ ਉੱਤੇ ਭੰਗੜੇ ਪਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਆਪਣੇ ਫੈਨਜ਼ ਦੇ ਨਾਲ ਸਾਂਝੀ ਕੀਤੀ ਹੈ ਤੇ ਨਾਲ ਹੀ ਕੈਪਸ਼ਨ ‘ਚ ਲਿਖਿਆ ਹੈ, ‘ਪੰਜਾਬੀ ਗੇਲ ਨਹੀਂ ਮੰਨਦਾ ਬਾਈ..’
View this post on Instagram
 

It’s #SachiyaMohabbatan when your heart beats a lil’ faster than usual. ❤ #ArjunPatiala 26 JULY

A post shared by Diljit Dosanjh (@diljitdosanjh) on

ਇਸ ਵੀਡੀਓ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਹੁਣ ਤੱਕ ਤਿੰਨ ਲੱਖ ਤੋਂ ਵੀ ਵੱਧ ਵਿਊਜ਼ ਮਿਲ ਚੁੱਕੇ ਹਨ। ਹਾਲ ਹੀ ‘ਚ ਦਿਲਜੀਤ ਦੋਸਾਂਝ ਜਿਨ੍ਹਾਂ ਨੇ ਫ਼ਿਲਮ ਛੜਾ ਦੇ ਨਾਲ ਦਰਸ਼ਕਾਂ ਦੇ ਦਿਲ ਜਿੱਤਣ ‘ਚ ਕਾਮਯਾਬ ਰਹੇ ਹਨ ਤੇ ਬਹੁਤ ਜਲਦ ਉਨ੍ਹਾਂ ਦੀ ਬਾਲੀਵੁੱਡ ਫ਼ਿਲਮ ਅਰਜੁਨ ਪਟਿਆਲਾ ਰਿਲੀਜ਼ ਹੋਣ ਜਾ ਰਹੀ ਹੈ।

0 Comments
0

You may also like