
Christmas 2022: ਦੁਨੀਆ ਭਰ ਵਿੱਚ ਅੱਜ ਕ੍ਰਿਸਮਿਸ ਦੇ ਤਿਉਹਾਰ ਦੀਆਂ ਰੌਣਕਾਂ ਛਾਈਆਂ ਹੋਈਆਂ ਹਨ। ਬਾਲੀਵੁੱਡ ਸਿਤਾਰੇ ਜਸ਼ਨ ਮਨਾਉਣ ਦਾ ਕੋਈ ਮੌਕਾ ਨਹੀਂ ਛੱਡਦੇ। ਸਿਨੇਮਾ ਜਗਤ ਦੇ ਕਈ ਸਿਤਾਰਿਆਂ ਨੇ ਕ੍ਰਿਸਮਿਸ ਦੇ ਜਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।
ਇਨ੍ਹਾਂ ਤਸਵੀਰਾਂ 'ਚ ਨਾ ਸਿਰਫ ਸਿਤਾਰੇ ਪਰਿਵਾਰ ਨਾਲ ਜਸ਼ਨ 'ਚ ਡੁੱਬੇ ਨਜ਼ਰ ਆ ਰਹੇ ਹਨ, ਸਗੋਂ ਉਨ੍ਹਾਂ ਦੇ ਚਿਹਰਿਆਂ 'ਤੇ ਖੁਸ਼ੀ ਸਾਫ ਨਜ਼ਰ ਆ ਰਹੀ ਹੈ। ਇਸ ਸੈਲੀਬ੍ਰੇਸ਼ਨ 'ਚ ਨਾ ਸਿਰਫ ਆਲੀਆ ਭੱਟ ਹੀ ਮਗਨ ਨਜ਼ਰ ਆਈ ਸਗੋਂ ਸ਼ਿਲਪਾ ਸ਼ੈੱਟੀ ਵੀ ਆਪਣੇ ਪਰਿਵਾਰ ਨਾਲ ਇਹ ਖਾਸ ਦਿਨ ਮਨਾਇਆ। ਤਸਵੀਰਾਂ 'ਚ ਦੇਖੋ ਬਾਲੀਵੁੱਡ ਸਿਤਾਰਿਆਂ ਦੀ ਕ੍ਰਿਸਮਸ 2022 ਜਸ਼ਨ ਦੀਆਂ ਤਸਵੀਰਾਂ।
ਹੋਰ ਪੜ੍ਹੋ : ਮਾਂ ਦੀ ਗੋਦੀ 'ਚ ਬੈਠੀ ਨਜ਼ਰ ਆ ਰਹੀ ਇਹ ਗੋਲੂ-ਮੋਲੂ ਪਿਆਰੀ ਜਿਹੀ ਬੱਚੀ ਅੱਜ ਹੈ ਬਾਲੀਵੁੱਡ ਦੀ ਸੁਪਰਸਟਾਰ, ਕੀ ਤੁਸੀਂ ਪਹਿਚਾਣਿਆ?

ਨਿਊਲੀ ਮੌਮ ਆਲੀਆ ਭੱਟ ਦੀਆਂ ਕ੍ਰਿਸਮਿਸ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਆਲੀਆ ਆਪਣੀ ਮਾਂ ਸੋਨੀ ਰਾਜ਼ਦਾਨ ਅਤੇ ਭੈਣ ਸ਼ਾਹੀਨ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

ਨੀਤੂ ਕਪੂਰ ਨੇ ਵੀ ਆਪਣੀ ਨੂੰਹ ਆਲੀਆ ਅਤੇ ਪੁੱਤਰ ਰਣਬੀਰ ਦੇ ਨਾਲ ਇੱਕ ਤਸਵੀਰ ਪੋਸਟ ਕੀਤੀ ਹੈ, ਜਿਸ ਵਿੱਚ ਪੂਰਾ ਪਰਿਵਾਰ ਬਹੁਤ ਹੀ ਖੁਸ਼ ਨਜ਼ਰ ਆ ਰਿਹਾ ਹੈ।

ਸ਼ਿਲਪਾ ਸ਼ੈੱਟੀ ਨੇ ਆਪਣੇ ਪਰਿਵਾਰ ਦੇ ਨਾਲ ਇਸ ਖ਼ਾਸ ਦਿਨ ਨੂੰ ਸੈਲੀਬ੍ਰੇਟ ਕਰਦੀ ਨਜ਼ਰ ਆਈ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਕ੍ਰਿਸਮਿਸ ਜਸ਼ਨ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵਿੱਚ ਉਹ ਆਪਣੇ ਪਤੀ, ਬੱਚਿਆਂ ਅਤੇ ਮੰਮੀ ਤੇ ਭੈਣ ਦੇ ਨਾਲ ਨਜ਼ਰ ਆ ਰਹੀ ਹੈ।
View this post on Instagram
View this post on Instagram