ਸੋਨੀ ਕਰਿਊ, ਪ੍ਰੀਤ ਸਿਆਂ ਦੇ ਨਵੇਂ ਗਾਣੇ ਦੀ ਹਰ ਪਾਸੇ ਚਰਚਾ, ਪ੍ਰਸ਼ੰਸਕਾਂ ਨੂੰ ਆ ਰਿਹਾ ਹੈ ਖੂਬ ਪਸੰਦ

Written by  Rupinder Kaler   |  September 18th 2019 01:10 PM  |  Updated: September 18th 2019 01:10 PM

ਸੋਨੀ ਕਰਿਊ, ਪ੍ਰੀਤ ਸਿਆਂ ਦੇ ਨਵੇਂ ਗਾਣੇ ਦੀ ਹਰ ਪਾਸੇ ਚਰਚਾ, ਪ੍ਰਸ਼ੰਸਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਸੋਨੀ ਕਰਿਊ, ਪ੍ਰੀਤ ਸਿਆਂ ਦੇ ਨਵੇਂ ਗਾਣੇ ਨੂੰ ਉਹਨਾਂ ਦੇ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ । ‘ਚੜੇਲ’ ਟਾਈਟਲ ਹੇਠ ਰਿਲੀਜ਼ ਹੋਏ ਇਸ ਗਾਣੇ ਵਿੱਚ ਗੋਪੀ ਲੌਂਗੀਆ ਨੂੰ ਫੀਚਰ ਕੀਤਾ ਗਿਆ ਹੈ । ਗਾਣੇ ਦੇ ਬੋਲ ਸ਼ੈਰੀ ਸੰਘੇੜਾ ਨੇ ਲਿਖੇ ਹਨ ਜਦੋਂ ਕਿ ਗੀਤ ਦਾ ਮਿਊਜ਼ਿਕ ਨੇਸ਼ਨ ਬ੍ਰਦਰਜ਼ ਨੇ ਤਿਆਰ ਕੀਤਾ ਹੈ । ਗਾਣੇ ਵਿੱਚ ਫੀਮੇਲ ਆਰਟਿਸਟ ਦੇ ਤੌਰ ਤੇ ਗੁਰਨੂਰ ਨੂੰ ਫੀਚਰ ਕੀਤਾ ਗਿਆ ਹੈ ।

https://www.instagram.com/p/B2isW9qnKv2/?igshid=vmzh9902ccl4

ਗਾਣੇ ਦੀ ਵੀਡੀਓ ਨਿਆਮ ਆਰਟ ਵੱਲੋਂ ਤਿਆਰ ਕੀਤੀ ਗਈ ਹੈ । ਇਸ ਗੀਤ ਨੂੰ ਵਿਕਾਸ ਸੇਠੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ । ਗਾਣੇ ਦੇ ਰਿਲੀਜ਼ ਹੁੰਦੇ ਹੀ ਯੂ-ਟਿਊਬ ਤੇ ਇਸ ਦੇ ਵੀਵਰਜ਼ ਦੀ ਗਿਣਤੀ ਹਜ਼ਾਰਾਂ ਵਿੱਚ ਪਹੁੰਚ ਗਈ ਹੈ ।

ਇਸ ਗਾਣੇ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਤੇ ਵੀ ਦਿਖਾਇਆ ਜਾ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪ੍ਰੀਤ ਸਿਆਂ ਤੇ ਸੋਨੀ ਕਰਿਊ ਦਾ ਗਾਣਾ ਬਾਂਦਰੀ ਲੋਕਾਂ ਨੂੰ ਕਾਫੀ ਪਸੰਦ ਆਇਆ ਸੀ ।

https://www.instagram.com/p/BytwhasHKp8/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network