ਆ ਰਿਹਾ ਹੈ ਚੁਲਬੁਲ ਪਾਂਡੇ ਇੱਕ ਵਾਰ ਫਿਰ, 'ਦਬੰਗ 3' ਦਾ ਟੀਜ਼ਰ ਆਇਆ ਸਾਹਮਣੇ, ਦੇਖੋ ਵੀਡੀਓ

Written by  Aaseen Khan   |  October 01st 2019 12:52 PM  |  Updated: October 01st 2019 12:52 PM

ਆ ਰਿਹਾ ਹੈ ਚੁਲਬੁਲ ਪਾਂਡੇ ਇੱਕ ਵਾਰ ਫਿਰ, 'ਦਬੰਗ 3' ਦਾ ਟੀਜ਼ਰ ਆਇਆ ਸਾਹਮਣੇ, ਦੇਖੋ ਵੀਡੀਓ

ਸਲਮਾਨ ਖ਼ਾਨ ਦੇਸ਼ ਦੇ ਉਹਨਾਂ ਦਿੱਗਜ ਕਲਾਕਾਰਾਂ 'ਚੋਂ ਇੱਕ ਹਨ ਜਿੰਨ੍ਹਾਂ ਦੇ ਨਾਮ ਤੋਂ ਹੀ ਸ਼ੋਅਜ਼ ਹਾਊਸਫੁੱਲ ਹੋ ਜਾਂਦੇ ਹਨ। 'ਭਾਰਤ' ਫ਼ਿਲਮ ਨਾਲ ਸਾਰਿਆਂ ਦੇ ਦਿਲਾਂ 'ਤੇ ਛਾਉਣ ਵਾਲੇ ਸਲਮਾਨ ਖ਼ਾਨ 'ਦਬੰਗ 3' ਨਾਲ ਹਰ ਕਿਸੇ ਦੇ ਹੋਸ਼ ਉਡਾਉਣ ਵਾਲੇ ਹਨ। ਇਹ ਫ਼ਿਲਮ ਇਸ ਸਾਲ 20 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਅਤੇ ਚੁਲਬੁਲ ਪਾਂਡੇ ਦਾ ਅੱਜ ਤੋਂ ਹਰ ਪਾਸੇ ਸਵਾਗਤ ਹੋਣ ਵਾਲਾ ਹੈ। ਜੀ ਹਾਂ ਫ਼ਿਲਮ ਦਾ ਪ੍ਰਮੋਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ ਜਿਸ ਦਾ ਛੋਟਾ ਜਿਹਾ ਟੀਜ਼ਰ ਸਲਮਾਨ ਖ਼ਾਨ ਨੇ ਆਪਣੇ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ।

ਸਲਮਾਨ ਖ਼ਾਨ ਦੀ ਕਾਮਯਾਬ ਫ੍ਰੈਂਚਾਇਜ਼ੀ ਦਬੰਗ ਜੋ ਕਿ ਦੇਸ਼ ਭਰ 'ਚ ਕਾਫੀ ਸਫ਼ਲ ਰਹੀ ਹੈ। ਫ਼ਿਲਮ ਦੇ ਪਹਿਲੇ ਦੋ ਭਾਗ ਦੁਨੀਆ ਭਰ 'ਚ ਚਰਚਾ ਖੱਟ ਚੁੱਕੇ ਹਨ। ਫ਼ਿਲਮ ਦਾ ਮੋਸ਼ਨ ਪੋਸਟਰ ਸਾਹਮਣੇ ਆਉਣ ਤੋਂ ਬਾਅਦ ਹੁਣ ਇਸ ਟੀਜ਼ਰ ਨੂੰ ਵੀ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਸਲਮਾਨ ਖ਼ਾਨ ਦੀ ਇਹ ਪਹਿਲੀ ਫ਼ਿਲਮ ਹੋਣ ਵਾਲੀ ਹੈ ਜੋ ਕਿ ਹਿੰਦੀ ਤੋਂ ਇਲਾਵਾ ਕਈ ਭਾਸ਼ਾਵਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।

ਹੋਰ ਵੇਖੋ : ਗਾਇਕ ਮੀਕਾ ਸਿੰਘ ਨੂੰ ਪਾਕਿਸਤਾਨ ਜਾ ਕੇ ਸ਼ੋਅ ਕਰਨਾ ਪਿਆ ਮਹਿੰਗਾ 

ਫ਼ਿਲਮ ਨੂੰ ਪ੍ਰਭੂ ਦੇਵਾ ਦੇ ਨਿਰਦੇਸ਼ਨ 'ਚ ਫ਼ਿਲਮਾਇਆ ਗਿਆ ਹੈ ਜਿਸ ਨੂੰ ਸਲਮਾਨ ਖ਼ਾਨ, ਅਰਬਾਜ਼ ਖ਼ਾਨ ਨਿਖਿਲ ਅਡਵਾਨੀ ਪ੍ਰੋਡਿਊਸ ਕਰ ਰਹੇ ਹਨ। ਖ਼ਾਨ ਫ਼ਿਲਮਜ਼ ਦੇ ਬੈਨਰ ਹੇਠ ਇਸ ਨੂੰ 20 ਦਸੰਬਰ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ। ਫ਼ਿਲਮ ਦਾ ਟਰੇਲਰ ਵੀ ਬਹੁਤ ਜਲਦ ਸਾਹਮਣੇ ਆਉਣ ਵਾਲਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network