Advertisment

ਅੱਜ ਹੈ ਬਾਲੀਵੁੱਡ ਅਦਾਕਾਰ ਚੰਕੀ ਪਾਂਡੇ ਦਾ ਜਨਮ ਦਿਨ, ਫ਼ਿਲਮਾਂ ’ਚ ਮੌਕਾ ਮਿਲਣ ਦੀ ਕਹਾਣੀ ਸੁਣ ਕੇ ਤੁਹਾਡਾ ਵੀ ਨਿਕਲ ਜਾਵੇਗਾ ਹਾਸਾ

author-image
By Rupinder Kaler
New Update
ਅੱਜ ਹੈ ਬਾਲੀਵੁੱਡ ਅਦਾਕਾਰ ਚੰਕੀ ਪਾਂਡੇ ਦਾ ਜਨਮ ਦਿਨ, ਫ਼ਿਲਮਾਂ ’ਚ ਮੌਕਾ ਮਿਲਣ ਦੀ ਕਹਾਣੀ ਸੁਣ ਕੇ ਤੁਹਾਡਾ ਵੀ ਨਿਕਲ ਜਾਵੇਗਾ ਹਾਸਾ
Advertisment
ਫ਼ਿਲਮਾਂ ਵਿੱਚ ਸਪੋਟਿੰਗ ਐਕਟਰ ਦੇ ਤੌਰ ਤੇ ਪਹਿਚਾਣ ਬਣਾ ਚੁੱਕੇ ਚੰਕੀ ਪਾਂਡੇ ਅੱਜ ਆਪਣਾ 57ਵਾਂ ਜਨਮ ਦਿਨ ਮਨਾ ਰਹੇ ਹਨ । 80 ਦੇ ਦਹਾਕੇ ਵਿੱਚ ਉਹਨਾਂ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਸਨ ਪਰ ਉਹ ਲੀਡ ਰੋਲ ਵਿੱਚ ਕਦੇ ਵੀ ਉਭਰ ਨਹੀਂ ਸਕੇ । ਹਿੰਦੀ ਫ਼ਿਲਮਾਂ ਵਿੱਚ ਫੇਲ ਹੋਣ ਤੋਂ ਬਾਅਦ ਉਹਨਾਂ ਨੇ ਬੰਗਲਾਦੇਸ਼ੀ ਫ਼ਿਲਮਾਂ ਵਿੱਚ ਕੰਮ ਕੀਤਾ ਤਾਂ ਕਾਮਯਾਬ ਹੋ ਗਏ ।ਇਸ ਤੋਂ ਬਾਅਦ ਉਹਨਾਂ ਨੇ ਬਾਲੀਵੁੱਡ ਵਿੱਚ ਫਿਰ ਕਮਬੈਕ ਕੀਤਾ । ਇਸ ਆਰਟੀਕਲ ਵਿੱਚ ਤੁਹਾਨੂੰ ਉਹਨਾਂ ਦੀਆਂ ਕੁਝ ਦਿਲਚਸਪ ਗੱਲਾਂ ਦੱਸਾਂਗੇ । https://www.instagram.com/p/B025lskhSvH/ ਚੰਕੀ ਪਾਂਡੇ ਤੇ ਅਕਸ਼ੇ ਕੁਮਾਰ ਨੇ ਕਈ ਫ਼ਿਲਮਾਂ ਵਿੱਚ ਇੱਕਠੇ ਕੰਮ ਕੀਤਾ ਹੈ । ਇਸ ਸਭ ਦੇ ਚਲਦੇ ਚੰਕੀ ਤੇ ਅਕਸ਼ੇ ਇੱਕ ਹੀ ਡਾਂਸ ਕਲਾਸ ਵਿੱਚ ਸਨ । ਚੰਕੀ ਨੇ ਹੀ ਅਕਸ਼ੇ ਨੂੰ ਡਾਂਸ ਕਰਨਾ ਸਿਖਾਇਆ ਸੀ । ਚੰਕੀ ਪਾਂਡੇ ਨੂੰ ਡਾਇਰੈਕਟਰ ਪਹਿਲਾਜ਼ ਨਿਹਲਾਨੀ ਨੇ 1987 ਵਿੱਚ ਧਰਮਿੰਦਰ ਤੇ ਸ਼ੱਤਰੂਘਨ ਸਿਨ੍ਹਾ ਦੀ ਫ਼ਿਲਮ ਆਗ ਹੀ ਆਗ ਵਿੱਚ ਬਰੇਕ ਦਿੱਤਾ । https://www.instagram.com/p/BwZZOQIBRkI/ ਇਸ ਫ਼ਿਲਮ ਦੇ ਡਾਇਰੈਕਟਰ ਨਾਲ ਪਹਿਲੀ ਮੁਲਾਕਾਤ ਦਾ ਜ਼ਿਕਰ ਕਰਦੇ ਹੋਏ ਚੰਕੀ ਦੱਸਦੇ ਹਨ ਕਿ ਡਾਇਰੈਕਟਰ ਨਿਹਲਾਨੀ ਕਿਸੇ ਵਿਆਹ ਵਿੱਚ ਨਾਲੇ ਵਾਲਾ ਕੁੜਤਾ ਪਜਾਮਾ ਪਹਿਣ ਕੇ ਗਏ ਸਨ । ਵਿਆਹ ਵਿੱਚ ਜਦੋਂ ਉਹ ਬਾਥਰੂਮ ਗਏ ਤਾਂ ਉਹਨਾਂ ਦਾ ਨਾਲਾ ਨਹੀਂ ਸੀ ਖੁੱਲ ਰਿਹਾ । ਜਿਸ ਤੋਂ ਬਾਅਦ ਉਹਨਾਂ ਨੇ ਇਸ ਨਾਲੇ ਨੂੰ ਖੋਲਣ ਵਿੱਚ ਉਹਨਾਂ ਦੀ ਮਦਦ ਕੀਤੀ ਸੀ । ਗੱਲਾਂ ਗੱਲਾਂ ਵਿੱਚ ਹੀ ਇਸ ਡਾਇਰੈਕਟਰ ਨੇ ਉਹਨਾਂ ਨੂੰ ਆਪਣੀ ਅਗਲੀ ਫ਼ਿਲਮ ਵਿੱਚ ਕੰਮ ਕਰਨ ਦਾ ਮੌਕਾ ਦੇ ਦਿੱਤਾ । https://www.instagram.com/p/Buy73-sBv6S/ ਚੰਕੀ ਨੇ ਪਾਪ ਕੀ ਦੁਨੀਆ, ਖਤਰੋਂ ਕੇ ਖਿਲਾੜੀ, ਜ਼ਹਿਰੀਲੇ ਤੇ ਆਂਖੇਂ ਵਰਗੀਆਂ ਫ਼ਿਲਮਾਂ ਦੇ ਕੇ ਬਾਲੀਵੁੱਡ ਵਿੱਚ ਆਪਣਾ ਨਾਂਅ ਬਣਾ ਲਿਆ ਸੀ । ਪਰ 90 ਦੇ ਦਹਾਕੇ ਵਿੱਚ ਉਹਨਾਂ ਦਾ ਫ਼ਿਲਮੀ ਕਰੀਅਰ ਖਤਮ ਹੁੰਦਾ ਜਾ ਰਿਹਾ ਸੀ । ਇਸ ਤੋਂ ਬਾਅਦ ਉਹਨਾਂ ਨੇ ਬੰਗਲਾਦੇਸ਼ੀ ਸਿਨੇਮਾ ਵੱਲ ਰੁਖ ਕੀਤਾ ਤੇ ਇੱਥੇ ਉਹ ਸੁਪਰ ਸਟਾਰ ਬਣ ਗਏ । ਪਰ ਹੁਣ ਇੱਕ ਵਾਰ ਫਿਰ ਉਹ ਬਾਲੀਵੁੱਡ ਵਿੱਚ ਸਰਗਰਮ ਹਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment