ਪਿਛਲੇ 32 ਸਾਲਾਂ ਤੋਂ ਰੇਖਾ ਦਾ ਪਰਛਾਵਾਂ ਬਣਕੇ ਰਹਿ ਰਹੀ ਹੈ ਇਹ ਔਰਤ, ਜਾਣੋਂ ਕੌਣ ਹੈ ਇਹ ਔਰਤ

written by Rupinder Kaler | October 10, 2019

ਰੇਖਾ ਦਾ ਅੱਜ ਜਨਮ ਦਿਨ ਹੈ ਇਸ ਮੌਕੇ ਤੇ ਅਸੀਂ ਤੁਹਾਨੂੰ ਉਹਨਾਂ ਦੀ ਸੈਕਟਰੀ ਫਰਜ਼ਾਨਾ ਬਾਰੇ ਦੱਸਾਂਗੇ । ਰੇਖਾ ਦੇ ਨਾਲ ਹਮੇਸ਼ਾ ਇੱਕ ਔਰਤ ਦੇਖੀ ਜਾਂਦੀ ਹੈ , ਇਸ ਔਰਤ ਨੂੰ ਰੇਖਾ ਦਾ ਪਰਛਾਵਾਂ ਮੰਨਿਆ ਜਾਂਦਾ ਹੈ । ਫਰਜ਼ਾਨਾ ਨਾਂਅ ਦੀ ਇਹ ਔਰਤ ਪਿਛਲੇ 32 ਸਾਲਾਂ ਤੋਂ ਰੇਖਾ ਦੇ ਨਾਲ ਰਹਿ ਰਹੀ ਹੈ । ਪੱਤਰਕਾਰ ਮੋਹਨਦੀਪ ਨੇ ਆਪਣੀ ਕਿਤਾਬ 'ਓੁਰੲਕਹੳ' ਵਿੱਚ ਫਰਜ਼ਾਨਾ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ ।

ਇਸ ਕਿਤਾਬ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਫਰਜ਼ਾਨਾ ਦੇ ਨਾਲ ਰੇਖਾ ਦੇ ਸਰੀਰਕ ਸਬੰਧ ਹਨ । ਕਿਤਾਬ ਵਿੱਚ ਕਿਹਾ ਗਿਆ ਹੈ ਕਿ ਰੇਖਾ ਦੇ ਬੈੱਡਰੂਮ ਵਿੱਚ ਕੋਈ ਨਹੀਂ ਜਾ ਸਕਦਾ । ਰੇਖਾ ਤੇ ਫਰਜ਼ਾਨਾ ਇੱਕ ਦੂਜੇ ਨਾਲ ਪਤੀ ਪਤਨੀ ਵਾਲਾ ਵਿਵਾਹਰ ਕਰਦੇ ਹਨ । ਫਰਜ਼ਾਨਾ ਇਸੇ ਲਈ ਮਰਦਾਂ ਵਾਲਾ ਕੱਪੜੇ ਪਹਿਣਦੀ ਹੈ ।

ਇਹਨਾਂ ਗੱਲਾਂ ਦੀ ਕੀ ਸਚਾਈ ਹੈ ਇਸ ਦੀ ਅਸੀਂ ਪੁਸਟੀ ਨਹੀਂ ਕਰਦੇ ਪਰ ਇਸ ਤਰ੍ਹਾਂ ਦੀਆਂ ਗੱਲਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ । ਜਦੋਂ ਕਿ ਰੇਖਾ ਆਪਣੀ ਸੈਕਟਰੀ ਫਰਜ਼ਾਨਾ ਨੂੰ ਆਪਣੀ ਭੈਣ ਮੰਨਦੀ ਹੈ । ਪਰ ਬਾਹਰੀ ਦੁਨੀਆ ਦੋਹਾਂ ਦੇ ਸਬੰਧਾਂ ਨੂੰ ਲੈ ਕੇ ਅਟਕਲਾਂ ਲਗਾਉਂਦੀ ਰਹਿੰਦੀ ਹੈ ।

You may also like