ਕਈ ਬਿਮਾਰੀਆਂ ਦਾ ਇੱਕ ਇਲਾਜ਼ ਹੈ ਲੌਂਗ, ਫਾਇਦੇ ਜਾਣਕੇ ਹੋ ਜਾਓਗੇ ਹੈਰਾਨ

written by Rupinder Kaler | January 06, 2021

ਲੌਂਗ ਅਜਿਹਾ ਮਸਾਲਾ ਹੈ ਜਿਸ ਵਿੱਚ ਜ਼ਿੰਕ, ਤਾਂਬਾ ਅਤੇ ਮੈਗਨੀਸ਼ੀਅਮ ਵਰਗੇ ਜਰੂਰੀ ਤੱੱਤ ਹੁੰਦੇ ਹਨ ਜਿਹੜੇ ਕਿ ਪੇਟ ਲਈ ਬਹੁਤ ਮਹੱਤਵਪੂਰਨ ਹੈ। ਜੇ ਤੁਸੀਂ ਸਵੇਰੇ ਸਵੇਰੇ ਖਾਲੀ ਪੇਟ ਲੌਂਗ ਵਾਲਾ ਪਾਣੀ ਪੀਂਦੇ ਹੋ ਤਾਂ ਤੁਹਾਡੇ ਸ਼ੂਗਰ ਦਾ ਪੱਧਰ ਬਹੁਤ ਜਲਦੀ ਕੰਟਰੋਲ ਹੋ ਜਾਵੇਗਾ ।ਲੌਂਗ ਵਿਚ ਯੂਜੇਨੌਲ ਨਾਮ ਦਾ ਤੱਤ ਪਾਇਆ ਜਾਂਦਾ ਹੈ। clove ਹੋਰ ਪੜ੍ਹੋ :

clove  ਜੋ ਸਾਈਨਸ ਤੋਂ ਲੈ ਕੇ ਦੰਦਾਂ ਨਾਲ ਜੁੜੇ ਦਰਦ ਨੂੰ ਦੂਰ ਕਰਨ ਵਿਚ ਤੁਹਾਡੀ ਮਦਦ ਕਰਦਾ ਹੈ। ਅਜਿਹੀ ਸਥਿਤੀ ਵਿੱਚ ਜੇ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਹਾਡਾ ਦੰਦ ਦਾ ਦਰਦ ਵਧ ਰਿਹਾ ਹੈ ਤਾਂ ਉਸ ਦੰਦ ਦੇ ਹੇਠਾਂ 1-2 ਲੌਂਗ ਰੱਖੋ। ਲੌਂਗ ਵਿੱਚ ਐਂਟੀ-ਬੈਕਟਰੀਆ ਸਮੱਗਰੀ ਵੀ ਹੁੰਦੇ ਹਨ। ਜੋ ਕਿ ਸਰਦੀ ਅਤੇ ਜ਼ੁਕਾਮ ਤੋਂ ਵੀ ਰਾਹਤ ਦਿਵਾਉਂਦੀ ਹੈ। clove  ਬੰਦ ਨੱਕ ਵਿਚ ਗਰਮ-ਉਬਲਦੇ ਪਾਣੀ ਵਿਚ ਇਕ ਲੌਂਗ ਨੂੰ ਪਾਉਣਾ ਅਤੇ ਇਸਦੀ ਭਾਫ਼ ਲੈਣ ਨਾਲ ਨੱਕ ਬਹੁਤ ਜਲਦੀ ਖੁੱਲ ਜਾਂਦਾ ਹੈ। ਜੇ ਤੁਹਾਡੇ ਸਰੀਰ ਜਾਂ ਗਰਦਨ ਵਿਚ ਕਿਸੇ ਕਿਸਮ ਦੀ ਸੋਜ ਹੈ, ਤਾਂ ਪੋਟਲੀ ਵਿਚ 10-15 ਲੌਂਗ ਲਓ ਅਤੇ ਇਸ ਨੂੰ ਸੋਜ ਜਾਂ ਪੀੜ ਵਾਲੀ ਜਗ੍ਹਾ ਤੇ ਇਸਦਾ ਸੇਕਾ ਦਿਉ। ਤੁਸੀਂ ਬਹੁਤ ਜਲਦੀ ਆਰਾਮ ਮਹਿਸੂਸ ਕਰੋਗੇ। ਜੁੱਤੀਆਂ ਵਿਚ ਲੌਂਗ ਰੱਖਣ ਨਾਲ ਪੈਰਾਂ ਵਿਚ ਆਉਣ ਵਾਲੀ ਬਦਬੂ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ।

0 Comments
0

You may also like