ਦੇਸੀ ਜੱਟ ਅੰਮ੍ਰਿਤ ਮਾਨ ਨੇ ਮਾਰ ਲਈ ਹੈ ਬਾਜ਼ੀ ਕਿਸ ਤਰ੍ਹਾਂ !ਵੇਖੋ ਵੀਡਿਓ 

Written by  Shaminder   |  November 06th 2018 06:07 AM  |  Updated: November 06th 2018 06:07 AM

ਦੇਸੀ ਜੱਟ ਅੰਮ੍ਰਿਤ ਮਾਨ ਨੇ ਮਾਰ ਲਈ ਹੈ ਬਾਜ਼ੀ ਕਿਸ ਤਰ੍ਹਾਂ !ਵੇਖੋ ਵੀਡਿਓ 

ਅੰਮ੍ਰਿਤ ਮਾਨ ਦਾ ਨਵਾਂ ਗੀਤ 'ਕੋਲਰ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ 'ਚ ਉਹ ਆਪਣੀ ਪ੍ਰੇਮਿਕਾ ਨੂੰ ਇੰਪ੍ਰੈਸ ਕਰਨ ਲਈ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਦੇ ਨਜ਼ਰ ਆਉਂਦੇ ਨੇ ।ਇਸ ਗੀਤ ਦੇ ਰਿਲੀਜ਼ ਹੁੰਦਿਆਂ ਹੀ ਵੱਡੀ ਗਿਣਤੀ 'ਚ ਲੋਕ ਇਸ ਗੀਤ ਨੂੰ ਵੇਖ ਚੁੱਕੇ ਨੇ । ਇਸ ਗੀਤ ਦੇ ਬੋਲ ਉਨ੍ਹਾਂ ਨੇ ਖੁਦ ਲਿਖੇ ਨੇ। ਇਸ ਗੀਤ 'ਚ ਉਨ੍ਹਾਂ ਨੇ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇੱਕ ਜੱਟ ਕਿਸ ਹੱਦ ਤੱਕ ਆਪਣੀ ਪ੍ਰੇਮਿਕਾ ਨੂੰ ਚਾਹੁੰਦਾ ਹੈ ਅਤੇ ਕੋਈ ਉਸਦੀ ਪ੍ਰੇਮਿਕਾ ਵੱਲ ਅੱਖ ਚੁੱਕ ਕੇ ਵੇਖਦਾ ਹੈ ਤਾਂ ਉਸ ਨੂੰ ਮਰਨ ਮਰਾਉਣ ਤੱਕ ਵੀ ਇਹ ਜੱਟ ਪਹੁੰਚ ਜਾਂਦਾ ਹੈ ।

ਹੋਰ ਵੇਖੋ : ‘ਦੋ ਦੂਣੀ ਪੰਜ’ ਦੀ ਸ਼ੂਟਿੰਗ ਹੋਈ ਸ਼ੁਰੂ ਅੰਮ੍ਰਿਤ ਮਾਨ ਨੇ ਫੋਟੋ ਕੀਤੀ ਸਾਂਝੀ

https://www.youtube.com/watch?v=cwFUSXZ0uxs

ਆਖਿਰਕਾਰ ਇਹ ਦੇਸੀ ਜੱਟ ਆਪਣੀ ਪ੍ਰੇਮਿਕਾ ਨੂੰ ਮਨਾਉਣ 'ਚ ਬਾਜ਼ੀ ਮਾਰ ਜਾਂਦੇ ਨੇ । ਪਿਛਲੇ ਦਿਨੀਂ ਉਨ੍ਹਾਂ ਦੇ ਇਸ ਗੀਤ ਦਾ ਟੀਜ਼ਰ ਰਿਲੀਜ਼ ਹੋਇਆ ਸੀ । ਅੰਮ੍ਰਿਤ ਮਾਨ ਦੇ ਗੀਤਾਂ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਵੱਲੋਂ ਕਈ ਹਿੱਟ ਗੀਤ ਗਾਏ ਗਏ ਨੇ । 'ਜੱਟੀ ਪਰੀਆਂ ਤੋਂ ਸੋਹਣੀ', 'ਪੈੱਗ ਦੀ ਵਾਸ਼ਨਾ' , 'ਬੰਬ ਜੱਟ' ਸਣੇ ਕਈ ਹਿੱਟ ਗੀਤ ਗਾਏ ਗਏ ਨੇ ਜੋ ਸਰੋਤਿਆਂ ਨੂੰ ਵੀ ਕਾਫੀ ਪਸੰਦ ਆਏ ਨੇ ਅਤੇ ਹੁਣ ਉਹ ਮੁੜ ਤੋਂ ਆਪਣੇ ਇਸ ਨਵੇਂ ਗੀਤ ਨਾਲ ਸਰੋਤਿਆਂ ਦੇ ਰੁਬਰੂ ਹੋਏ  ਨੇ ।

ਹੋਰ ਵੇਖੋ : ਗੁਰੂ ਰੰਧਾਵਾ ਦਾ ਨਵਾਂ ਗੀਤ ‘ਡਾਊਨਟਾਊਨ’ ਹੋਇਆ ਰਿਲੀਜ਼

 amrit maan new song collar bone
amrit maan new song collar bone

ਇਸ ਗੀਤ ਨੂੰ ਦਿਲਸ਼ੇਰ ਸਿੰਘ ਅਤੇ ਖੁਸ਼ਪਾਲ ਸਿੰਘ ਨੇ ਡਾਇਰੈਕਟ ਕੀਤਾ ਹੈ ।ਜਿਸ ਨੂੰ ਵੇਖ ਕੇ ਲੱਗਦਾ ਹੈ ਕਿ ਇਹ ਬੰਬ ਜੱਟ ਆਪਣੇ ਇਸ ਗੀਤ ਨਾਲ ਮੁੜ ਧਮਾਕਾ ਕਰਨ ਜਾ ਰਿਹਾ ਹੈ । ਅੰਮ੍ਰਿਤ ਮਾਨ ਨਾ ਸਿਰਫ ਇੱਕ ਗਾਇਕ ਦੇ ਤੌਰ 'ਤੇ ਜਾਣੇ ਜਾਂਦੇ ਨੇ ਬਲਕਿ ਉਨ੍ਹਾਂ ਦੇ ਅਦਾਕਾਰੀ ਦੇ ਖੇਤਰ 'ਚ ਵੀ ਕਾਫੀ ਨਾਮ ਕਮਾਇਆ ਹੈ ਅਤੇ ਹੁਣ ਉਹ ਮੁੜ ਤੋਂ ਸਰੋਤਿਆਂ ਦੀ ਕਚਹਿਰੀ 'ਚ ਆਪਣਾ ਨਵਾਂ ਗੀਤ 'ਕੋਲਰ ਬੈਨ' ਲੈ  ਕੇ ਹਾਜ਼ਰ ਹੋਏ ਨੇ ।

ਹੋਰ ਵੇਖੋ : ਆਪਣੀ ਬੈਚਲਰ ਪਾਰਟੀ ਵਿੱਚ ਕਾਫੀ ਹੋਟ ਦਿਖੀ ਪ੍ਰਿਯੰਕਾ, ਦੇਖੋ ਤਸਵੀਰਾਂ


amrit maan new song collar bone

ਇਸ ਗੀਤ ਦੀ ਫੀਚਰਿੰਗ 'ਚ ਅੰਮ੍ਰਿਤ ਮਾਨ ਦੇ ਨਾਲ ਹਿਮਾਂਸ਼ੀ ਖੁਰਾਣਾ ਨੇ । ਜੋ ਇੱਕ ਨਖਰੀਲੀ ਜੱਟੀ ਨੂੰ ਗਾਣੇ 'ਚ ਉਤਾਰਨ 'ਚ ਪੂਰੇ ਤੌਰ 'ਤੇ ਕਾਮਯਾਬ ਰਹੇ ਨੇ । ਇਸ ਗੀਤ ਨੂੰ ਯੂਟਿਊਬ 'ਤੇ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network