ਅਰਬੀ ਦੇ ਪੱਤਿਆਂ ਵਿੱਚ ਹੁੰਦੇ ਹਨ ਕਈ ਪੌਸ਼ਟਿਕ ਤੱਤ, ਰੱਖਦੇ ਹਨ ਬਿਮਾਰੀਆਂ ਤੋਂ ਦੂਰ

written by Rupinder Kaler | February 26, 2021

ਅਰਬੀ ਵਿੱਚ ਵਿਟਾਮਿਨ-ਏ, ਵਿਟਾਮਿਨ-ਬੀ, ਵਿਟਾਮਿਨ-ਸੀ, ਕੈਲਸ਼ੀਅਮ, ਪੋਟਾਸ਼ੀਅਮ ਤੇ ਐਂਟੀਆਕਸੀਡੈਂਟ ਵਰਗੇ ਜ਼ਰੂਰੀ ਤੱਤ ਹੁੰਦੇ ਹਨ । ਇੱਥੇ ਹੀ ਬਸ ਨਹੀਂ ਅਰਬੀ ਦੇ ਪੱਤੇ ਸਿਹਤ ਸਬੰਧੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਕਾਰਗਰ ਹੁੰਦੇ ਹਨ। colocasia-leaves ਹੋਰ ਪੜ੍ਹੋ : ਫੁੱਟਬਾਲ ਖਿਡਾਰੀ ਤੇ ਦੇਬੀ ਮਖਸੂਸਪੁਰੀ ਦੇ ਸਹੁਰੇ ਤਾਰਾ ਸਿੰਘ ਸੰਘੇੜਾ ਦਾ ਦਿਹਾਂਤ colocasia-leaves ਵਿਟਾਮਿਨ-ਏ ਨਾਲ ਭਰਪੂਰ ਅਰਬੀ ਦੇ ਪੱਤੇ ਅੱਖਾਂ ਲਈ ਬਹੁਤ ਫ਼ਾਇਦੇਮੰਦ ਹਨ। ਇਸ ਦੇ ਪੱਤਿਆਂ ਦਾ ਸੇਵਨ ਨਾ ਸਿਰਫ਼ ਅੱਖਾਂ ਦੀ ਰੋਸ਼ਨੀ ਨੂੰ ਤੇਜ਼ ਕਰਦਾ ਹੈ, ਬਲਕਿ ਇਸ ਨਾਲ ਅੱਖਾਂ ਦੀਆਂ ਮਾਸਪੇਸ਼ੀਆਂ ਵੀ ਮਜ਼ਬੂਤ ਹੁੰਦੀਆਂ ਹਨ। ਅਰਬੀ ਦੇ ਪੱਤੇ ਪਾਣੀ ਵਿਚ ਉਬਾਲ ਕੇ ਉਸ ਵਿਚ ਥੋੜ੍ਹਾ ਜਿਹਾ ਘਿਉ ਮਿਲਾ ਲਵੋ। ਇਸ ਨਾਲ ਢਿੱਡ ਸਬੰਧੀ ਸਮੱਸਿਆਵਾਂ ਦੂਰ ਹੋਣਗੀਆਂ। ਅਰਬੀ ਦੇ ਪੱਤਿਆਂ ਵਿਚ ਸੋਡੀਅਮ, ਪੋਟਾਸ਼ੀਅਮ ਤੇ ਮੈਗਨੀਸ਼ੀਅਮ ਜਿਹੇ ਤੱਤ ਭਰਪੂਰ ਮਾਤਰਾ ਵਿਚ ਹੁੰਦੇ ਹਨ। ਇਸ ਲਈ ਇਨ੍ਹਾਂ ਪੱਤਿਆਂ ਦਾ ਸੇਵਨ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਣ ਵਿਚ ਮਦਦ ਕਰਦਾ ਹੈ। ਰੋਜ਼ਾਨਾ ਅਰਬੀ ਦੇ ਪੱਤਿਆਂ ਤੋਂ ਬਣੇ ਖ਼ੁਰਾਕੀ ਪਦਾਰਥਾਂ ਦਾ ਸੇਵਨ ਕੀਤਾ ਜਾਵੇ ਤਾਂ ਕੈਂਸਰ ਜਿਹੀਆਂ ਖ਼ਤਰਨਾਕ ਬੀਮਾਰੀਆਂ ਤੋਂ ਬਚਾਅ ਵਿਚ ਮਦਦ ਮਿਲਦੀ ਹੈ।

0 Comments
0

You may also like