ਕਮੇਡੀ ਕਲਾਕਾਰ ਭਜਨਾ ਅਮਲੀ ਦੀ ਸਿਹਤ ’ਚ ਸੁਧਾਰ, ਚਲਦੇ ਸ਼ੋਅ ਵਿੱਚ ਪਿਆ ਸੀ ਅਧਰੰਗ ਦਾ ਅਟੈਕ

written by Rupinder Kaler | January 31, 2020

ਕਮੇਡੀ ਕਲਾਕਾਰ ਭਜਨਾ ਅਮਲੀ ਉਰਫ਼ ਗੁਰਦੇਵ ਸਿੰਘ ਢਿੱਲੋਂ ਦੀ ਸਿਹਤ ਵਿੱਚ ਸੁਧਾਰ ਦੱਸਿਆ ਜਾ ਰਿਹਾ ਹੈ । ਬੀਤੇ ਦਿਨ ਉਹਨਾਂ ਨੂੰ ਅਧਰੰਗ ਦਾ ਅਟੈਕ ਆਇਆ ਸੀ, ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ । ਖ਼ਬਰਾਂ ਮੁਤਾਬਿਕ ਗੁਰਦੇਵ ਸਿੰਘ ਢਿੱਲੋਂ ਜਲਾਲਾਬਾਦ ਦੇ ਕਿਸੇ ਪਿੰਡ ਵਿੱਚ ਸ਼ੋਅ ਕਰ ਰਹੇ ਸਨ ਇਸੇ ਦੌਰਾਨ ਉਹਨਾਂ ਦੀ ਸਿਹਤ ਅਚਾਨਕ ਵਿਗੜ ਗਈ, ਉਹਨਾਂ ਦੀ ਸਿਹਤ ਨੂੰ ਵੇਖਦੇ ਹੋਏ, ਉਹਨਾਂ ਨੂੰ ਤੁਰੰਤ ਫਾਜ਼ਿਲਕਾ ਦੇ ਕਿਸੇ ਹਸਪਤਾਲ ਲਿਜਾਇਆ ਗਿਆ । ਗੁਰਦੇਵ ਸਿੰਘ ਢਿੱਲੋਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਲੁਧਿਆਣਾ ਰੈਫਰ ਕਰ ਦਿੱਤਾ ਗਿਆ । ਤੁਹਾਨੂੰ ਦੱਸ ਦਿੰਦੇ ਹਾਂ ਕਿ ਗੁਰਦੇਵ ਸਿੰਘ ਢਿੱਲੋਂ ਦਾ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਚੰਗਾ ਨਾਂਅ ਹੈ । ਉਹ ਛੋਟੇ ਪਰਦੇ ਤੋਂ ਸਿਨੇਮਾ ਦੇ ਸਿਲਵਰ ਸਕਰੀਨ ਤੇ ਲੋਕਾਂ ਨੂੰ ਆਪਣੀ ਕਮੇਡੀ ਨਾਲ ਗੁਦਗੁਦਾਉਂਦੇ ਆ ਰਹੇ ਹਨ ।

0 Comments
0

You may also like