VIDEO: ਬਿਮਾਰੀ ਤੋਂ ਬਾਅਦ ਕਪਿਲ ਸ਼ਰਮਾ ਦੀ ਹਾਲਤ ਹੋਈ ਬੁਰੀ, ਮੋਟਾਪਾ ਦੇਖ ਪਛਾਣਨਾ ਹੋਇਆ ਮੁਸ਼ਕਿਲ

Written by  Gourav Kochhar   |  June 20th 2018 11:36 AM  |  Updated: June 20th 2018 11:36 AM

VIDEO: ਬਿਮਾਰੀ ਤੋਂ ਬਾਅਦ ਕਪਿਲ ਸ਼ਰਮਾ ਦੀ ਹਾਲਤ ਹੋਈ ਬੁਰੀ, ਮੋਟਾਪਾ ਦੇਖ ਪਛਾਣਨਾ ਹੋਇਆ ਮੁਸ਼ਕਿਲ

ਕਾਮੇਡੀ ਕਿੰਗ ਕਪਿਲ ਸ਼ਰਮਾ Kapil Sharma ਅੱਜਕਲ ਆਪਣੇ ਕਰੀਅਰ ਦੇ ਸਭ ਤੋਂ ਬੁਰੇ ਦੌਰ ਤੋਂ ਗੁਜ਼ਰ ਰਹੇ ਹਨ। ਕਪਿਲ ਦੇ ਕਰੀਬੀ ਉਨ੍ਹਾਂ ਨੂੰ ਡਿਪਰੈਸ਼ਨ ਦਾ ਸ਼ਿਕਾਰ ਦੱਸ ਰਹੇ ਹਨ। ਉਨ੍ਹਾਂ ਦੀਆਂ ਚਰਚਾਵਾਂ ਅਤੇ ਅਫਵਾਹਾਂ ਨਾਲ ਬਾਜ਼ਾਰ ਗਰਮ ਹੈ। ਆਪਣੇ ਇਤਰਾਜ਼ਯੋਗ ਟਵੀਟ ਤੋਂ ਬਾਅਦ ਕਪਿਲ ਸ਼ਰਮਾ ਗਾਇਬ ਸਨ। ਉੱਥੇ ਕਪਿਲ ਸ਼ਰਮਾ 2 ਮਹੀਨਿਆਂ ਤੱਕ ਟਵਿਟਰ ਤੋਂ ਵੀ ਗਾਇਬ ਰਹੇ ਹਨ। ਹਾਲ ਹੀ 'ਚ ਉਨ੍ਹਾਂ ਨੇ ਟਵਿਟਰ 'ਤੇ ਵਾਪਸੀ ਕੀਤੀ ਅਤੇ ਆਪਣੇ ਪ੍ਰਸ਼ੰਸਕਾਂ ਨਾਲ ਗੱਲਬਾਤ ਕੀਤੀ।

kapil sharma

ਪ੍ਰਸ਼ੰਸਕਾਂ ਨਾਲ ਗੱਲਬਾਤ ਦੌਰਾਨ ਕਪਿਲ ਨੇ ਆਪਣੀ ਸਿਹਤ ਦਾ ਹਾਲ ਦੱਸਦੇ ਹੋਏ ਕਿਹਾ, '' ਮੈਂ ਪਹਿਲਾਂ ਨਾਲੋਂ ਮੋਟਾ ਹੋ ਗਿਆ ਹਾਂ।'' ਉੱਥੇ ਲੰਬੇ ਸਮੇਂ ਤੋਂ ਬਾਅਦ ਹਾਲ ਹੀ 'ਚ ਕਪਿਲ Kapil Sharma ਨੂੰ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਏਅਰਪੋਰਟ 'ਤੇ ਲਈਆਂ ਗਈਆਂ ਉਨ੍ਹਾਂ ਦੀ ਤਸਵੀਰਾਂ ਉਨ੍ਹਾਂ ਦੀ ਖਰਾਬ ਸਿਹਤ ਦਾ ਹਾਲ ਬਿਆਨ ਕਰ ਰਹੀਆਂ ਹਨ। ਉਨ੍ਹਾਂ ਦਾ ਭਾਰ ਪਹਿਲਾਂ ਨਾਲੋਂ ਜ਼ਿਆਦਾ ਵੱਧ ਗਿਆ ਹੈ।

kapil sharma

ਸ਼ੋਅ ਦੌਰਾਨ ਆਪਣੀ ਫਿਟਨੈੱਸ 'ਤੇ ਪੂਰਾ ਧਿਆਨ ਦੇਣ ਵਾਲੇ ਕਪਿਲ ਦਾ ਸ਼ੇਪ ਹੁਣ ਕਾਫੀ ਵਿਗੜ ਚੁੱਕਾ ਹੈ। ਹਾਲ ਤਾਂ ਇਹ ਹੈ ਕਿ ਕਪਿਲ ਸ਼ਰਮਾ ਨੂੰ ਨਵੀਆਂ ਤਸਵੀਰਾਂ 'ਚ ਪਛਾਣਨਾ ਬੇਹੱਦ ਮੁਸ਼ਕਿਲ ਹੋ ਰਿਹਾ ਹੈ। ਕੁਝ ਦਿਨਾਂ ਪਹਿਲਾਂ ਕਪਿਲ ਦੀ ਇਕ ਖਬਰ ਸਾਹਮਣੇ ਆਈ ਸੀ, ਜਿਸ 'ਚ ਕਪਿਲ ਦੇ ਸਲਮਾਨ ਖਾਨ ਨਾਲ ਫਿਲਮ 'ਸ਼ੇਰਖਾਨ' 'ਚ ਕੰਮ ਕਰਨ ਦੀ ਅਫਵਾਹ ਉੱਡੀ ਸੀ।

ਹਾਲਾਂਕਿ ਸੋਨੀ ਟੀ. ਵੀ. ਨਾਲ ਉਨ੍ਹਾਂ ਦੇ ਰਿਸ਼ਤੇ ਅੱਜ ਵੀ ਬਿਹਤਰ ਹਨ। 'ਫੈਮਿਲੀ ਟਾਈਮ ਵਿਦ ਕਪਿਲ Family Time With Kapil' ਬੰਦ ਹੋਣ ਦਾ ਸੰਕੇਤ ਸੋਨੀ ਟੀ. ਵੀ. ਦੇ ਬਿਜ਼ਨੈੱਸਮੈਨ ਹੈੱਡ ਦਾਨਿਸ਼ ਖਾਨ ਨੇ ਪਿਛਲੇ ਦਿਨੀਂ ਇਕ ਇੰਟਰਵਿਊ ਰਾਹੀਂ ਦਿੱਤਾ ਸੀ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਸੀ, ''ਕਪਿਲ ਜਦੋਂ ਵੀ ਸਿਹਤਮੰਦ ਹੋਣਗੇ, ਅਸੀਂ ਉਨ੍ਹਾਂ ਨਾਲ ਫਿਰ ਤੋਂ ਕੰਮ ਕਰਾਂਗੇ। ਸਾਨੂੰ ਉਨ੍ਹਾਂ ਨਾਲ ਕੰਮ ਕਰਨ 'ਚ ਬਹੁਤ ਖੁਸ਼ੀ ਹੋਵੇਗੀ।''

kapil sharma


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network