ਕਪਿਲ ਸ਼ਰਮਾ ਜਲਦ ਹੀ ਪਿਤਾ ਬਣਨ ਜਾ ਰਹੇ ਹਨ । ਪਿੱਛੇ ਜਿਹੇ ਉਨ੍ਹਾਂ ਦੀ ਪਤਨੀ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ ਅਤੇ ਕਪਿਲ ਸ਼ਰਮਾ ਆਪਣੀ ਪਤਨੀ ਗਿੰਨੀ ਦਾ ਪੂਰਾ ਖ਼ਿਆਲ ਰੱਖ ਰਹੇ ਨੇ । ਖ਼ਬਰਾਂ ਇਹ ਆ ਰਹੀਆਂ ਹਨ ਕਿ ਉਹ ਦਸੰਬਰ ਤੋਂ ਆਪਣੇ ਸ਼ੋਅ ਤੋਂ ਛੁੱਟੀ ਲੈਣ ਜਾ ਰਹੇ ਨੇ ਅਤੇ ਉਨ੍ਹਾਂ ਨੇ 11 ਦਸੰਬਰ ਤੋਂ ਚੈਨਲ ਤੋਂ ਛੁੱਟੀ ਮੰਗੀ ਹੈ ।
ਹੋਰ ਵੇਖੋ:‘ਹਾਊਸਫੁੱਲ 4’ ਦੀ ਸਟਾਰ ਕਾਸਟ ਪਹੁੰਚੀ ਕਪਿਲ ਸ਼ਰਮਾ ਦੇ ਸ਼ੋਅ ‘ਚ, ਵੀਡੀਓ ਆਇਆ ਸਾਹਮਣੇ
ਇਸ ਦੌਰਾਨ ਉਹ ਨਵੇਂ ਸਾਲ ਦੀ ਆਮਦ ‘ਤੇ ਵੀ ਕਿਸੇ ਨਾਲ ਕੋਈ ਪ੍ਰੋਫੈਸ਼ਨਲੀ ਕਮਿਟਮੈਂਟ ਨਹੀਂ ਕਰ ਰਹੇ ਅਤੇ ਆਪਣਾ ਪੂਰਾ ਸਮਾਂ ਆਪਣੀ ਪਤਨੀ ਅਤੇ ਨਿੱਜੀ ਜ਼ਿੰਦਗੀ ‘ਤੇ ਦੇਣਾ ਚਾਹੁੰਦੇ ਹਨ ।
ਦੱਸ ਦਈਏ ਕਿ ਕਪਿਲ ਨੇ ਇੱਕ ਇੰਟਰਵਿਊ ਦੌਰਾਨ ਖੁਲਾਸਾ ਵੀ ਕੀਤਾ ਸੀ ਕਿ ਉਹ ਦਸੰਬਰ ‘ਚ ਪਿਤਾ ਬਣਨ ਵਾਲੇ ਹਨ । ਦੱਸ ਦਈਏ ਕਿ ਦੋਨਾਂ ਨੇ ਦਸੰਬਰ 2018 ‘ਚ ਵਿਆਹ ਕਰਵਾਇਆ ਸੀ ।
ਪਤਨੀ ਦੀ ਡਿਲੀਵਰੀ ਤੋਂ ਬਾਅਦ ਕਪਿਲ ਸ਼ਰਮਾ ਸ਼ੋਅ ‘ਚ ਜਨਵਰੀ ਦੇ ਪਹਿਲੇ ਹਫ਼ਤੇ ਵਾਪਸੀ ਕਰ ਸਕਦੇ ਹਨ ।