ਕਮੇਡੀ ਕੁਵੀਨ ਭਾਰਤੀ ਦੀ ਇਹ ਕਿਊਟ ਅਦਾ ਤੁਹਾਨੂੰ ਵੀ ਆਏਗੀ ਪਸੰਦ,ਵੇਖੋ ਵੀਡੀਓ 

Written by  Shaminder   |  February 28th 2019 10:16 AM  |  Updated: February 28th 2019 10:46 AM

ਕਮੇਡੀ ਕੁਵੀਨ ਭਾਰਤੀ ਦੀ ਇਹ ਕਿਊਟ ਅਦਾ ਤੁਹਾਨੂੰ ਵੀ ਆਏਗੀ ਪਸੰਦ,ਵੇਖੋ ਵੀਡੀਓ 

ਕਮੇਡੀ ਕਵੀਨ ਭਾਰਤੀ  ਆਪਣੀ ਵਧੀਆ ਕਮੇਡੀ ਕਰਕੇ ਸਭ ਦੇ ਢਿੱਡੀਂ ਪੀੜਾਂ ਪਾ ਦਿੰਦੀ ਹੈ । ਉਸ ਦਾ ਸਭ ਤੋਂ ਕਿਊਟ ਅੰਦਾਜ਼ ਉਦੋਂ ਲੱਗਦਾ ਹੈ ਜਦੋਂ ਉਹ ਲੱਲੀ ਬਣ ਕੇ ਸਭ ਦਾ ਦਿਲ ਪਰਚਾਉਂਦੀ ਹੈ । ਇਸ ਅੰਦਾਜ਼ 'ਚ ਉਹ ਬੇਹੱਦ ਕਿਊਟ ਹੀ ਨਹੀਂ ਲੱਗਦੀ,ਬਲਕਿ ਆਪਣੇ ਇਸ ਅੰਦਾਜ਼ ਨਾਲ ਉਹ ਸਭ ਦਾ ਦਿਲ ਜਿੱਤ ਲੈਂਦੀ ਹੈ । ਕਮੇਡੀ ਕੁਵੀਨ ਭਾਰਤੀ ਨੇ ਆਪਣੇ ਇਸ ਅੰਦਾਜ਼ ਦਾ ਇੱਕ ਵੀਡੀਓ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ ।

https://www.instagram.com/p/BuS7P64hp4J/

ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਭਾਰਤੀ ਬਹੁਤ ਹੀ ਵਧੀਆ ਅੰਦਾਜ਼ 'ਚ ਇੱਕ ਬੱਚੇ ਦਾ ਟਿਕਟਾਕ ਕਰਦੀ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਉਨ੍ਹਾਂ ਦੇ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ 'ਤੇ ਕਈ ਤਰ੍ਹਾਂ ਦੇ ਕਮੈਂਟ ਕਰਦੇ ਨਜ਼ਰ ਆ ਰਹੇ ਨੇ । ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਭਾਰਤੀ ਕਿਸ ਤਰ੍ਹਾਂ ਇੱਕ ਨੰਨ੍ਹੇ ਬੱਚੇ ਦੀ ਐਕਟਿੰਗ ਕਰ ਰਹੀ ਹੈ ਅਤੇ ਉਹ ਬਹੁਤ ਹੀ ਪਿਆਰੀ ਲੱਗ ਰਹੀ ਹੈ ।

Forbes list 2018 India celebrities Bharti Singh Got Position


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network