Advertisment

ਕਮੇਡੀਅਨ ਭਾਰਤੀ ਸਿੰਘ ਮਨਾ ਰਹੀ ਵਿਆਹ ਦੀ ਵਰ੍ਹੇਗੰਢ,ਭਾਰਤੀ ਨੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰ ਪਤੀ ਹਰਸ਼ ਲਈ ਲਿਖਿਆ ਇਹ ਮੈਸੇਜ

author-image
By Shaminder
New Update
ਕਮੇਡੀਅਨ ਭਾਰਤੀ ਸਿੰਘ ਮਨਾ ਰਹੀ ਵਿਆਹ ਦੀ ਵਰ੍ਹੇਗੰਢ,ਭਾਰਤੀ ਨੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰ ਪਤੀ ਹਰਸ਼ ਲਈ ਲਿਖਿਆ ਇਹ ਮੈਸੇਜ
Advertisment
ਕਮੇਡੀਅਨ ਭਾਰਤੀ ਸਿੰਘ ਦੇ ਵਿਆਹ ਨੂੰ ਦੋ ਸਾਲ ਪੂਰੇ ਹੋ ਚੁੱਕੇ ਹਨ ਅਤੇ ਅੱਜ ਉਹ ਆਪਣੇ ਵਿਆਹ ਦੀ ਵਰ੍ਹੇਗੰਢ ਮਨਾ ਰਹੇ ਹਨ । ਇਸ ਖ਼ਾਸ ਮੌਕੇ 'ਤੇ ਭਾਰਤੀ ਸਿੰਘ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੇ ਵਿਆਹ ਅਤੇ ਮਹਿੰਦੀ ਦੀ ਰਸਮ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝੇ ਕਰਦੇ ਹੋਏ ਭਾਰਤੀ ਸਿੰਘ ਨੇ ਇੱਕ ਬਹੁਤ ਹੀ ਪਿਆਰੀ ਜਿਹੀ ਪੋਸਟ ਵੀ ਲਿਖੀ ਹੈ । https://www.instagram.com/p/B5lj3JvBRXQ/ ਭਾਰਤੀ ਸਿੰਘ ਨੇ ਆਪਣੇ ਪਤੀ ਹਰਸ਼ ਨੂੰ ਟੈਗ ਕਰਦਿਆਂ ਲਿਖਿਆ ਕਿ "ਥੈਂਕ ਯੂ ਸੋ ਮੱਚ ਹਰਸ਼ ਮੈਂ ਆਪਣੀ ਜ਼ਿੰਦਗੀ ਦਾ ਇੱਕ ਪਲ ਵੀ ਤੁਹਾਡੇ ਤੋਂ ਬਗੈਰ ਸੋਚ ਵੀ ਨਹੀਂ ਸਕਦੀ।ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ ਅਤੇ ਮੇਰੇ ਤੋਂ ਵੀ ਕਿਤੇ ਜ਼ਿਆਦਾ ਤੁਸੀਂ ਮੈਨੂੰ ਪਿਆਰ ਕਰਦੇ ਹੋ । https://www.instagram.com/p/B4z7iVhhALc/ ਛੋਟੇ ਬੇਬੀ ਨੂੰ ਕਿਵੇਂ ਰੱਖਦੇ ਹਨ ਇੰਝ ਹੀ ਤੁਸੀਂ ਮੈਨੂੰ ਰੱਖਿਆ ਅਤੇ ਹਮੇਸ਼ਾ ਮੇਰੀ ਹਰ ਜ਼ਿੱਦ ਮੰਨੀ ਹੈ ।ਮੈਂ ਪ੍ਰਮਾਤਮਾ ਨੂੰ ਇਹੀ ਕਹਾਂਗੀ ਕਿ ਸੱਤ ਜਨਮ ਹਰ ਜਨਮ 'ਚ ਤੁਸੀਂ ਹੀ ਮੇਰੇ ਪਤੀ ਬਣੋ"। https://www.instagram.com/p/B4PnpDOh80X/ ਭਾਰਤੀ ਸਿੰਘ ਨੇ ਹਰਸ਼ ਲਿੰਬਾਚਿਆ ਨਾਲ 3 ਦਸੰਬਰ 2017 'ਚ ਵਿਆਹ ਰਚਾਇਆ ਸੀ । ਅੰਮ੍ਰਿਤਸਰ ਦੀ ਰਹਿਣ ਵਾਲੀ ਭਾਰਤੀ ਸਿੰਘ ਦੇ ਵਿਆਹ 'ਚ ਬਾਲੀਵੁੱਡ ਅਤੇ ਟੀਵੀ ਇੰਡਸਟਰੀ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਸੀ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment