ਇਸ ਸਖਸ਼ ਨੇ ਜਸਵਿੰਦਰ ਭੱਲਾ ਦੀ ਪਹਿਲੀ ਕੈਸੇਟ 'ਛਣਕਾਟਾ' ਕੱਢਣ 'ਚ ਕੀਤੀ ਸੀ ਮਦਦ 

Written by  Rupinder Kaler   |  July 24th 2019 05:50 PM  |  Updated: July 24th 2019 05:50 PM

ਇਸ ਸਖਸ਼ ਨੇ ਜਸਵਿੰਦਰ ਭੱਲਾ ਦੀ ਪਹਿਲੀ ਕੈਸੇਟ 'ਛਣਕਾਟਾ' ਕੱਢਣ 'ਚ ਕੀਤੀ ਸੀ ਮਦਦ 

ਜਸਵਿੰਦਰ ਭੱਲਾ ਕਮੇਡੀ ਦੀ ਦੁਨੀਆਂ ਦੇ ਬਾਦਸ਼ਾਹ ਹਨ । ਉਹਨਾਂ ਨੂੰ ਇਹ ਮੁਕਾਮ ਸੌਖਾ ਹਾਸਲ ਨਹੀਂ ਹੋਇਆ । ਇਸ ਮੁਕਾਮ ਨੂੰ ਹਾਸਲ ਕਰਨ ਲਈ ਜਸਵਿੰਦਰ ਭੱਲਾ ਨੂੰ ਬਹੁਤ ਮਿਹਨਤ ਕਰਨੀ ਪਈ ਹੈ । ਜਸਵਿੰਦਰ ਭੱਲੇ ਦਾ ਜਦੋਂ ਵੀ ਜ਼ਿਕਰ ਹੁੰਦਾ ਹੈ ਤਾਂ ਉਹਨਾਂ ਦੇ ਸਭ ਤੋਂ ਪਹਿਲੇ ਕੰਸੈਪਟ 'ਛਣਕਾਟਾ' ਦਾ ਜ਼ਿਕਰ ਜ਼ਰੂਰ ਹੁੰਦਾ ਹੈ । ਇਸ ਕੰਸੈਪਟ ਨਾਲ ਹੀ ਜਸਵਿੰਦਰ ਭੱਲਾ ਦੀ ਪਹਿਚਾਣ ਬਣੀ ਸੀ ।

ਜਸਵਿੰਦਰ ਭੱਲਾ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਸੀ ਕਿ ਕਾਲਜ ਦੇ ਦਿਨਾਂ ਵਿੱਚ ਉਹਨਾਂ ਨੂੰ ਗਾਣੇ ਤੇ ਚੁਟਕਲੇ ਲਿਖਣ ਦਾ ਸ਼ੌਂਕ ਸੀ । ਇਸ ਸਭ ਦੇ ਚਲਦੇ ਜਦੋਂ ਉਹਨਾਂ ਨੇ ਆਪਣੇ ਚੁਟਕਲੇ ਤੇ ਗੀਤ ਜਗਦੇਵ ਸਿੰਘ ਜੱਸੋਵਾਲ ਨੂੰ ਸੁਣਾਏ ਤਾਂ ਉਹਨਾਂ ਨੇ ਇਹਨਾਂ ਚੁਟਕਲਿਆਂ ਨੂੰ ਆਡੀਓ ਕੈਸੇਟ 'ਛਣਕਾਟਾ' ਦੇ ਰੂਪ ਵਿੱਚ ਕੱਢਣ ਦੀ ਸਲਾਹ ਦਿੱਤੀ ।

ਪਰ ਜਦੋਂ ਵੀ ਉਹ ਆਪਣੇ ਇਸ ਕੰਸੈਪਟ ਨੂੰ ਲੈ ਕੇ ਕਿਸੇ ਕੰਪਨੀ ਕੋਲ ਜਾਂਦੇ ਤਾਂ ਉਹਨਾਂ ਨੂੰ ਉੱਥੋਂ ਬੇ ਰੰਗ ਹੀ ਮੋੜ ਦਿੱਤਾ ਜਾਂਦਾ । ਜਦੋਂ ਜਗਦੇਣ ਸਿੰਘ ਜੱਸੋਵਾਲ ਨੂੰ ਇਹ ਸਭ ਪਤਾ ਲੱਗਾ ਤਾਂ ਉਹਨਾਂ ਨੇ 'ਛਣਕਾਟਾ' ਕੈਸੇਟ ਕੱਢਣ ਵਿੱਚ ਜਸਵਿੰਦਰ ਭੱਲਾ ਦੀ ਮਦਦ ਕੀਤੀ । ਸਭ ਤੋਂ ਪਹਿਲਾ 'ਛਣਕਾਟਾ' ਕੱਢਿਆ ਗਿਆ । ਇਸ ਕੈਸੇਟ ਦੀਆਂ ਦੋ ਹਜ਼ਾਰ ਕਾਪੀਆਂ ਕੱਢੀਆਂ ਗਈਆਂ।

ਇਹਨਾਂ ਕੈਸੇਟਾਂ ਦੇ ਬਜ਼ਾਰ ਵਿੱਚ ਆਉਂਦੇ ਹੀ ਸਾਰੀਆਂ ਕਾਪੀਆਂ ਕੁਝ ਹੀ ਦਿਨ ਵਿੱਚ ਵਿਕ ਗਈਆਂ ।ਮਾਰਕਿਟ ਵਿੱਚ ਕੈਸੇਟਾਂ ਦਾ ਕਾਲ ਪੈ ਗਿਆ । ਰਿਕਾਰਡਿੰਗ ਕੰਪਨੀਆਂ ਦੀ ਭੱਲਾ ਦੇ ਘਰ ਦੇ ਬਾਹਰ ਲਾਈਨ ਲੱਗ ਗਈ । ਇਸ ਤੋਂ ਬਾਅਦ ਉਹਨਾਂ ਨੇ ਕਦੇ ਵੀ ਪਿੱਛੇ ਮੁੜਕੇ ਨਹੀਂ ਦੇਖਿਆ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network