ਗੈਰੀ ਸੰਧੂ ਇਸ ਵਾਰ ਪਾਕਿਸਤਾਨੀ ਗਾਇਕਾ ਨਸੀਬੋ ਲਾਲ ਨਾਲ ਲੈ ਕੇ ਆ ਰਹੇ ਹਨ ਨਵਾਂ ਗਾਣਾ, ਟੀਜ਼ਰ ਰਿਲੀਜ਼

Written by  Rupinder Kaler   |  July 01st 2020 01:23 PM  |  Updated: July 01st 2020 01:23 PM

ਗੈਰੀ ਸੰਧੂ ਇਸ ਵਾਰ ਪਾਕਿਸਤਾਨੀ ਗਾਇਕਾ ਨਸੀਬੋ ਲਾਲ ਨਾਲ ਲੈ ਕੇ ਆ ਰਹੇ ਹਨ ਨਵਾਂ ਗਾਣਾ, ਟੀਜ਼ਰ ਰਿਲੀਜ਼

ਗਾਇਕ ਗੈਰੀ ਸੰਧੂ ਛੇਤੀ ਹੀ ਨਵਾਂ ਗਾਣਾ ਲੈ ਕੇ ਆ ਰਹੇ ਹਨ, ਜਿਸ ਦਾ ਟੀਜ਼ਰ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । ਇਸ ਗਾਣੇ ਨੂੰ ਗੈਰੀ ‘ਕਮਿੰਗ ਹੋਮ’ ਟਾਈਟਲ ਹੇਠ ਰਿਲੀਜ਼ ਕਰਨਗੇ । ਇਸ ਗਾਣੇ ਦੀ ਖ਼ਾਸ ਗੱਲ ਇਹ ਹੈ ਕਿ ਇਸ ਵਾਰ ਉਹਨਾਂ ਨੇ ਆਪਣੇ ਗਾਣੇ ਵਿੱਚ ਪਾਕਿਸਤਾਨੀ ਗਾਇਕਾ ਨਸੀਬੋ ਲਾਲ ਨੂੰ ਫੀਚਰ ਕੀਤਾ ਹੈ । ਗੀਤ ਦੇ ਬੋਲ ਤੇ ਕੰਪੋਜਿੰਗ ਗੈਰੀ ਸੰਧੂ ਨੇ ਹੀ ਕੀਤੀ ਹੈ, ਜਦੋਂ ਕਿ ਗੀਤ ਦਾ ਮਿਊਜ਼ਿਕ Roach Killa ਨੇ ਤਿਆਰ ਕੀਤਾ ਹੈ ।

https://www.instagram.com/p/CBCOAbhDi63/

ਗਾਣੇ ਦੀ ਵੀਡੀਓ Director Whiz ਨੇ ਤਿਆਰ ਕੀਤੀ ਹੈ । ਗੀਤ ਦੇ ਟੀਜ਼ਰ ਨੂੰ ਗੈਰੀ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਗੈਰੀ ਦੇ ਪ੍ਰਸ਼ੰਸਕਾਂ ਨੂੰ ਵੀ ਉਹਨਾਂ ਦੇ ਨਵੇਂ ਗਾਣੇ ਦਾ ਇੰਤਜ਼ਾਰ ਸੀ । ਗੈਰੀ ਨੇ ਆਪਣੇ ਨਵੇਂ ਗੀਤ ਦਾ ਟੀਜ਼ਰ ਰਿਲੀਜ਼ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਸਰਪਰਾਈਜ ਦਿੱਤਾ ਹੈ ।

https://www.instagram.com/p/CCFlkZnDSVi/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network