ਫ਼ਿਲਮ ‘ਕਾਲੀ’ ਦੇ ਪੋਸਟਰ ਨੂੰ ਲੈ ਕੇ ਮਚਿਆ ਹੰਗਾਮਾ, ਪੋਸਟਰ ‘ਚ ਕਾਲੀ ਦੇਵੀ ਨੂੰ ਸਿਗਰੇਟ ਪੀਂਦੇ ਦਿਖਾਉਣ ‘ਤੇ ਡਾਇਰੈਕਟਰ ਖਿਲਾਫ ਸ਼ਿਕਾਇਤ ਦਰਜ

written by Shaminder | July 04, 2022

ਭਾਰਤੀ ਫ਼ਿਲਮ ਨਿਰਮਾਤਾ ਲੀਨਾ ਮਨੀਮੇਕਲਾਈ (Leena Manimekalai)  ਵੱਲੋਂ ਬਣਾਈ ਜਾ ਰਹੀ ਦਸਤਾਵੇਜ਼ੀ ਫ਼ਿਲਮ ‘ਕਾਲੀ’ (Kaali) ‘ਚ ਕਾਲੀ ਦੇਵੀ ਚਿਤਰਨ ਦੇ ਨਾਲ ਹਿੰਦੂ ਭਾਵਨਾਵਾਂ ਭੜਕਾਉਣ ਦਾ ਇਲਜ਼ਾਮ ਲੱਗਿਆ ਹੈ । ਲੀਨਾ ਨੇ ਹਾਲ ਹੀ ‘ਚ ਆਪਣੀ ਆਉਣ ਵਾਲੀ ਫ਼ਿਲਮ ‘ਕਾਲੀ’ ਦੇ ਪੋਸਟਰ ਨੂੰ ਸਾਂਝਾ ਕੀਤਾ ਹੈ । ਜਿਸ ਤੋਂ ਬਾਅਦ ਲੋਕਾਂ ਦਾ ਗੁੱਸਾ ਭੜਕ ਗਿਆ ਹੈ ।ਯੂਜ਼ਰਸ ਵੀ ਇਸ ‘ਤੇ ਲਗਾਤਾਰ ਪ੍ਰਤੀਕਰਮ ਦੇ ਰਹੇ ਹਨ ।

kali poster reaction-min image From twitter

ਜਿਸ ਤੋਂ ਬਾਅਦ ਪ੍ਰਸ਼ੰਸਕ ਵੀ ਇਸ ‘ਤੇ ਲਗਾਤਾਰ ਕਮੈਂਟਸ ਕਰ ਰਹੇ ਹਨ । ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ਕਿ ‘ਹਰ ਦਿਨ ਹਿੰਦੂ ਧਰਮ ਦਾ ਮਜ਼ਾਕ ਉਡਾਇਆ ਜਾਂਦਾ ਹੈ ।ਕੀ ਸਰਕਾਰ ਸਾਡੇ ਸਬਰ ਦਾ ਇਮਤਿਹਾਨ ਲੈ ਰਹੀ ਹੈ’ ।

kali poster reaction ,,-m image From twitter

ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਵਿਦੇਸ਼ ਮੰਤਰੀ ਨੂੰ ਟੈਗ ਕਰਦੇ ਹੋਏ ਲਿਖਿਆ ਕਿ ‘ਕਿਰਪਾ ਇਹ ਨਾ ਭੁੱਲੋ ਕਿ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਲਈ ਸਾਡੇ ਤੋਂ ਕਿਵੇਂ ਪੁੱਛਗਿੱਛ ਕੀਤੀ ਗਈ। ਜ਼ਰੂਰੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ । ਇੱਕ ਹੋਰ ਨੇ ਲਿਖਿਆ ਕਿ ‘ਸ਼ਰਮ ਕਰੋ, ਮਾਂ ਕਾਲੀ ਦਾ ਇਹ ਸਵਰੂਪ ਦਿਖਾਇਆ ਗਿਆ ਉਹ ਤੇਰਾ ਹੈ ਨਾਂ ਕਿ ਮਾਂ ਕਾਲੀ ਦਾ ਅਤੇ ਇਸ ਗੱਲ ਦੀ ਸਜ਼ਾ ਮਾਂ ਤੁਹਾਨੂੰ ਖੁਦ ਦੇਵੇਗੀ ।

kaali image From twitter

 

ਲੀਨਾ ਮਨੀਮਕਲਾਈ ਇੱਕ ਫ਼ਿਲਮ ਮੇਕਰ ਅਤੇ ਅਦਾਕਾਰਾ ਹੈ ।ਜੋ ਹੁਣ ਤੱਕ ਦਰਜਨ ਭਰ ਤੋਂ ਵੀ ਜ਼ਿਆਦਾ ਡਾਕੂਮੈਂਟਰੀ ਬਣਾ ਚੁੱਕੀ ਹੈ । ਫ਼ਿਲਮ ਮੇਕਰ ਬਣਨ ਤੋਂ ਪਹਿਲਾਂ ਉਹ ਬਤੌਰ ਅਸਿਸਟਂੈਟ ਡਾਇਰੈਕਟਰ ਕੰਮ ਕਰ ਚੁੱਕੇ ਹਨ । ਉਨ੍ਹਾਂ ਦੀ ਪਹਿਲੀ ਡਾਕੂਮੈਂਟਰੀ ੨੦੦੩ ‘ਚ ‘ਮਹਾਤਮਾ’ ਨਾਮ ਦੇ ਨਾਲ ਆਈ ਸੀ ।

 

You may also like