ਸੁਪਰੀਮ ਕੋਰਟ ਦੇ CBI ਜਾਂਚ ਦੇ ਆਦੇਸ਼ ਉੱਤੇ ਭੈਣ ਸ਼ਵੇਤਾ ਸਿੰਘ ਤੇ ਕੰਗਣਾ ਨੇ ਟਵੀਟ ਕਰਕੇ ਆਖੀ-ਆਖ਼ਿਰਕਾਰ...

written by Lajwinder kaur | August 19, 2020

ਸੁਸ਼ਾਂਤ ਸਿੰਘ ਰਾਜਪੂਤ ਦੇ ਮਾਮਲੇ ਉੱਤੇ ਅੱਜ ਸੁਪਰੀਮ ਕੋਰਟ ਨੇ ਸੀਬੀਆਈ ਜਾਂਚ ਦੇ ਆਦੇਸ਼ ਦੇ ਦਿੱਤੇ ਹਨ । ਮਹਾਰਾਸ਼ਟਰ ਸਰਕਾਰ ਦੀ ਅਪੀਲ ਨੂੰ ਸੁਪਰੀਮ ਕੋਰਟ ਨੇ ਖਾਰਿਜ ਕਰ ਦਿੱਤਾ ਹੈ । ਕੋਰਟ ਦੇ ਇਸ ਫੈਸਲੇ ਤੋਂ ਪਰਿਵਾਰ ਅਤੇ ਫੈਨਜ਼ ਕਾਫੀ ਖੁਸ਼ ਨੇ ।  ਕੋਰਟ ਦੇ ਇਸ ਆਦੇਸ਼ ਉੱਤੇ ਸੁਸ਼ਾਂਤ ਦੀ ਭੈਣ ਸ਼ਵੇਤਾ ਨੇ ਇੱਕ ਨਹੀਂ ਸਗੋਂ ਕਈ ਟਵੀਟ ਕੀਤੇ ਹਨ । ਆਪਣੇ ਟਵੀਟ ਵਿੱਚ ਸ਼ਵੇਤਾ ਨੇ ਲੋਕਾਂ ਦੇ ਸਮਰਥਨ ਨੂੰ ਲੈ ਕੇ ਆਪਣੀ ਖੁਸ਼ੀ ਸ਼ੇਅਰ ਕੀਤੀ ਹੈ । ਸ਼ਵੇਤਾ ਨੇ ਟਵੀਟ ਕਰਦੇ ਹੋਏ ਲਿਖਿਆ , ‘ਆਖ਼ਿਰਕਾਰ, ‘ਸੁਸ਼ਾਂਤ ਸਿੰਘ ਲਈ ਸੀਬੀਆਈ ਜਾਂਚ... #CBITakesOver’ । ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਹੋਰ ਟਵਿਟ ‘ਚ ਰੱਬ ਦਾ ਧੰਨਵਾਦ ਕੀਤਾ ਹੈ ਤੇ ਸੱਚਾਈ ਵੱਲ ਇਹ ਪਹਿਲਾ ਕਦਮ ਹੈ ਤੇ ਸੀਬੀਆਈ ਦੀ ਜਾਂਚ ‘ਤੇ ਪੂਰਾ ਵਿਸ਼ਵਾਸ ਹੈ । ਉਧਰ ਕੰਗਨਾ ਰਣੌਤ ਨੇ ਵੀ ਟਵਿਟ ਕਰਕੇ ਕਿਹਾ ਹੈ, ‘ਇਨਸਾਨੀਅਤ ਦੀ ਜਿੱਤ,  SSR warriors ਨੂੰ ਬਹੁਤ ਬਹੁਤ ਮੁਬਾਰਕਾਂ... ਪਹਿਲੀ ਵਾਰ ਮੈਨੂੰ ਸਮੂਹਿਕ ਚੇਤਨਾ ਦੀ ਅਜਿਹੀ ਮਜ਼ਬੂਤ ​​ਤਾਕਤ ਮਹਿਸੂਸ ਹੋਈ, #CBITakesOver’ । ਫੈਨਜ਼ ਇਸ ਟਵਿਟ ਦੇ ਹੇਠ ਆਪਣੀ ਖੁਸ਼ੀ ਜ਼ਾਹਿਰ ਕਰ ਰਹੇ ਨੇ । ਹੁਣ ਤੱਕ 21.5 ਕੇ ਰੀ-ਟਵਿਟ ਤੇ ਵੱਡੀ ਗਿਣਤੀ ‘ਚ ਕਮੈਂਟਸ ਆ ਚੁੱਕੇ ਨੇ ।    

0 Comments
0

You may also like