ਜਾਣੋ ਹਰੇ ਧਨੀਏ ਦਾ ਸੇਵਨ ਕਰਨਾ ਸਿਹਤ ਲਈ ਕਿਉਂ ਹੈ ਫਾਇਦੇਮੰਦ

Written by  Pushp Raj   |  January 10th 2022 07:21 PM  |  Updated: January 10th 2022 07:23 PM

ਜਾਣੋ ਹਰੇ ਧਨੀਏ ਦਾ ਸੇਵਨ ਕਰਨਾ ਸਿਹਤ ਲਈ ਕਿਉਂ ਹੈ ਫਾਇਦੇਮੰਦ

ਹਰੀਆਂ ਸਬਜ਼ੀਆਂ ਸਿਹਤ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦੀਆਂ ਹਨ, ਇਨ੍ਹਾਂ ਚੋਂ ਇੱਕ ਹਰਾ ਧਨੀਆ । ਹਰੇ ਧਨੀਏ ਦਾ ਸੇਵਨ ਸਲਾਦ, ਰਾਇਤੇ ਤੇ ਸਬਜ਼ੀਆਂ ਨੂੰ ਗਾਰਨਿਸ਼ ਕਰਨ ਦੇ ਲਈ ਕੀਤਾ ਜਾਂਦਾ ਹੈ । ਇਸ ਤੋਂ ਇਲਾਵਾ ਹਰੇ ਧਨੀਏ ਨੇ ਚਟਨੀ ਦੇ ਤੌਰ 'ਤੇ ਵੀ ਕੀਤਾ ਜਾਂਦਾ ਹੈ।

ਹਰਾ ਧਨੀਆ ਨਾਂ ਮਹਿਜ਼ ਖਾਣੇ 'ਚ ਸੁਆਦ ਵਧਾਉਂਦਾ ਹੈ ਸਗੋਂ ਇਹ ਸਰੀਰ ਨੂੰ ਕਈ ਰੋਗਾਂ ਤੋਂ ਬਚਾਉਣ ਦਾ ਕੰਮ ਵੀ ਕਰਦਾ ਹੈ। ਘਰ ਹੋਵੇ ਜਾਂ ਬਾਹਰ, ਭੋਜਨ ਨੂੰ ਗਾਰਨੀਸ਼ ਕਰਨ ਲਈ ਇਸ 'ਤੇ ਧਨੀਏ ਦੀਆਂ ਪੱਤੀਆਂ ਜ਼ਰੂਰ ਪਾਈਆਂ ਜਾਂਦੀਆਂ ਹਨ। ਸਾਡੇ ਦੇਸ਼ ਵਿੱਚ ਹੀ ਨਹੀਂ ਬਲਕਿ ਦੁਨੀਆ ਦੇ ਲਗਭਗ ਸਾਰੇ ਦੇਸ਼ਾਂ ਵਿੱਚ ਧਨੀਏ ਦੀਆਂ ਪੱਤੀਆਂ ਦੀ ਵਰਤੋਂ ਭੋਜਨ ਵਿੱਚ ਪ੍ਰਮੁੱਖਤਾ ਨਾਲ ਕੀਤੀ ਜਾਂਦੀ ਹੈ। ਪਰ ਹਰੇ ਧਨੀਏ ਦੀ ਵਰਤੋਂ ਨਾ ਸਿਰਫ਼ ਭੋਜਨ ਦੀ ਸਜਾਵਟ ਨੂੰ ਵਧਾਉਣ ਲਈ ਕੀਤੀ ਜਾਂਦੀ ਹੈ, ਸਗੋਂ ਇਹ ਭੋਜਨ ਦੀ ਪੌਸ਼ਟਿਕਤਾ ਨੂੰ ਵੀ ਵਧਾਉਂਦੀ ਹੈ। ਕਿਉਂਕਿ ਹਰਾ ਧਨੀਆ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ।

Know about the health benefits of green coriander, it cures diseases Know about the health benefits of green coriander, it cures diseases

ਹਰੇ ਧਨੀਏ ਦੇ ਫਾਇਦੇ

ਧਨੀਆ ਵਿਟਾਮਿਨ ਏ, ਵਿਟਾਮਿਨ ਦੇ, ਵਿਟਾਮਿਨ ਸੀ, ਫੋਲਿਕ ਐਸਿਡ, ਪੋਟਾਸ਼ੀਅਮ, ਆਇਰਨ ਅਤੇ ਮੈਗਨੀਸ਼ੀਅਮ ਵਰਗੇ ਤੱਤਾਂ ਨਾਲ ਭਰਪੂਰ ਹੁੰਦਾ ਹੈ ।

pet gass toh relief

ਪੇਟ ਦੀ ਸਮੱਸਿਆ ਤੋਂ ਛੁਟਕਾਰਾ

ਸਾਡੇ ਖਾਣ-ਪੀਣ ਦੇ ਬਿਗੜੇ ਹੋਏ ਲਾਈਫ ਸਟਾਈਲ ਕਰਕੇ ਬਹੁਤ ਸਾਰੇ ਲੋਕ ਪੇਟ ਦੀ ਗੜਬੜੀ ਤੋਂ ਪਰੇਸ਼ਾਨ ਰਹਿੰਦੇ ਹਨ। ਜਿਸ ਨਾਲ ਪੇਟ ‘ਚ ਗੈਸ ਬਣੀ ਰਹਿੰਦੀ ਹੈ। ਪੇਟ ਦੀ ਗੈਸ ਤੋਂ ਰਾਹਤ ਪਾਉਣ ਦੇ ਲਈ ਖਾਣੇ ‘ਚ ਹਰਾ ਧਨੀਆ ਸ਼ਾਮਿਲ ਕਰਨਾ ਚਾਹੀਦਾ ਹੈ । ਇਸ ਦੇ ਸੇਵਨ ਦੇ ਨਾਲ ਪੇਟ ਗੈਸ ਤੋਂ ਰਾਹਤ ਮਿਲਦੀ ਹੈ ।

ਸ਼ੂਗਰ

ਧਨੀਏ ਦੇ ਬੀਜ ਦੇ ਸੇਵਨ ਨਾਲ ਖ਼ੂਨ ਵਿੱਚ ਗਲੂਕੋਜ ਦਾ ਪੱਧਰ ਘਟਦਾ ਹੈ। ਡਾਇਬਟੀਜ਼ ਅਤੇ ਕੋਲੈਸਟ੍ਰਾਲ ਦੀ ਸਮੱਸਿਆ ਤੋਂ ਜੂਝ ਰਹੇ ਲੋਕਾਂ ਨੂੰ ਰੋਜ਼ਾਨਾ ਧਨੀਏ ਦੇ ਬੀਜ ਦਾ ਸੇਵਨ ਕਰਨਾ ਚਾਹੀਦਾ ਹੈ।

ਸਰਦੀ-ਖਾਂਸੀ ਤੋਂ ਰਾਹਤ

ਧਨੀਆ ਦੇ ਬੀਜ ਵਿੱਚ ਭਰਪੂਰ ਮਾਤਰਾ ਵਿੱਚ ਵਿਟਾਮਿਨ C ਪਾਇਆ ਜਾਂਦਾ ਹੈ। ਇਸ ਦੇ ਸੇਵਨ ਨਾਲ ਸਰਦੀ ਅਤੇ ਜ਼ੁਕਾਮ ਤੋਂ ਰਾਹਤ ਮਿਲਦੀ ਹੈ।

ਹੋਰ ਪੜ੍ਹੋ : ਇਸ ਕਾੜ੍ਹੇ ਦੇ ਪੀਣ ਨਾਲ ਇਮਿਊਨਿਟੀ ਹੁੰਦੀ ਹੈ ਬਿਹਤਰ, ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ

ਪੱਥਰੀ ਤੋਂ ਰਾਹਤ

ਗੁਰਦੇ ਵਿੱਚ ਪੱਥਰੀ ਹੋਣ ’ਤੇ ਧਨੀਏ ਦਾ ਪ੍ਰਯੋਗ ਕਰੋ। ਇਸ ਦੇ ਸੇਵਨ ਦੇ ਨਾਲ ਪੱਥਰੀ ਤੋਂ ਰਾਹਤ ਤੋਂ ਮਿਲਦਾ ਹੈ।

ਨੀਂਦ ਲਈ ਲਾਭਦਾਇਕ

ਨੀਂਦ ਨਾ ਆਉਣ ’ਤੇ ਹਰੇ ਧਨੀਏ ਵਿੱਚ ਮਿਸ਼ਰੀ ਮਿਲਾ ਕੇ ਚਾਸ਼ਣੀ ਬਣਾਓ। ਦੋ ਚਮਚ ਸਵੇਰੇ-ਸ਼ਾਮ ਪਾਣੀ ਦੇ ਨਾਲ ਪੀਓ । ਇਸ ਤਰ੍ਹਾਂ ਕਰਨ ਦੇ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਠੀਕ ਹੋ ਜਾਂਦੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network