ਗੁੜ ਦਾ ਸੇਵਨ ਕਰਨ ਨਾਲ ਇਨ੍ਹਾਂ ਬਿਮਾਰੀਆਂ ‘ਚ ਮਿਲਦੀ ਹੈ ਰਾਹਤ

written by Shaminder | September 06, 2021

ਸ਼ੂਗਰ ਦੀ ਸਮੱਸਿਆ ਅੱਜ ਹਰ ਦੂਜੇ ਇਨਸਾਨ ਨੂੰ ਹੈ । ਇਸ ਬਿਮਾਰੀ ਤੋਂ ਨਿਜ਼ਾਤ ਪਾਉਣ ਦੇ ਲਈ ਕਈ ਉਪਰਾਲੇ ਆਮ ਲੋਕਾਂ ਵੱਲੋਂ ਕੀਤੇ ਜਾ ਰਹੇ ਹਨ ।ਇਸ ਦੇ ਨਾਲ ਹੀ ਮਿੱਠਾ ਖਾਣ ਦੇ ਸ਼ੁਕੀਨ ਲੋਕਾਂ ਨੂੰ ਕਈ ਵਾਰ ਸ਼ੂਗਰ ਕਾਰਨ ਸਮੱਸਿਆ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ।ਪਰ ਅਜਿਹੇ ਲੋਕਾਂ ਲਈ ਗੁੜ (Jaggery) ਮਿੱਠੇ ਦਾ ਇੱਕ ਵਧੀਆ ਸਰੋਤ ਸਾਬਿਤ ਹੋ ਸਕਦਾ ਹੈ । ਕਿਉਂਕਿ ਗੁੜ ‘ਚ ਅਜਿਹੇ ਕਈ ਗੁਣ ਹਨ ਜਿਸ ਨਾਲ ਕਈ ਬਿਮਾਰੀਆਂ ਤੋਂ ਵੀ ਸਾਨੂੰ ਰਾਹਤ ਮਿਲਦੀ ਹੈ ।

Jaggery Image From Google

ਹੋਰ ਪੜ੍ਹੋ : ਅਦਾਕਾਰਾ ਸਾਇਰਾ ਬਾਨੋ ਦੀ ਸਿਹਤ ਵਿੱਚ ਹੋਇਆ ਸੁਧਾਰ, ਹਸਪਤਾਲ ਤੋਂ ਮਿਲੀ ਛੁੱਟੀ

ਖੁਨ ਦੀ ਕਮੀ ਦਾ ਸਾਹਮਣਾ ਜੇ ਤੁਸੀਂ ਕਰ ਰਹੇ ਹੋ ਤਾਂ ਗੁੜ ਅਤੇ ਭੁੱਜੇ ਛੋਲਿਆਂ ਦਾ ਸੇਵਨ ਤੁਹਾਨੂੰ ਕਰਨਾ ਚਾਹੀਦਾ ਹੈ । ਇਸ ਤੋਂ ਇਲਾਵਾ ਦਮੇ ਦੇ ਮਰੀਜ਼ਾਂ ਲਈ ਵੀ ਗੁੜ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ । ਇਸ ਦੇ ਨਾਲ ਰੰਗ ਰੋਗਨ ਦਾ ਕੰਮ ਕਰਨ ਵਾਲੇ ਇਸ ਦਾ ਸੇਵਨ ਬਹੁਤ ਜ਼ਿਆਦਾ ਕਰਦੇ ਹਨ ।

jaggery,,-min Image From Instagram

ਕਿਉਂਕਿ ਇਹ ਫੇਫੜਿਆਂ ਨੂੰ ਠੀਕ ਰੱਖਦਾ ਹੈ । ਗੁੜ ਵਿਚ ਸੇਲੇਨੀਅਮ ਹੁੰਦਾ ਹੈ, ਜੋ ਐਂਟੀਆਕਸੀਡੈਂਟ ਵਜੋਂ ਕੰਮ ਕਰਦਾ ਹੈ। ਆਪਣੀ ਖੁਰਾਕ ਵਿਚ ਗੁੜ ਨੂੰ ਸ਼ਾਮਲ ਕਰੋ। ਇਹ ਗਲੇ ਅਤੇ ਫੇਫੜਿਆਂ ਨੂੰ ਇਨਫੈਕਸ਼ਨ ਤੋਂ ਦੂਰ ਰੱਖਦਾ ਹੈ। ਇਸਦੇ ਨਾਲ, ਇਹ ਉਹਨਾਂ ਨੂੰ ਸਿਹਤਮੰਦ ਰੱਖਣ ਵਿੱਚ ਵੀ ਸਹਾਇਤਾ ਕਰਦਾ ਹੈ।ਉਨ੍ਹਾਂ ਲੋਕਾਂ ਲਈ ਗੁੜ ਬਹੁਤ ਫਾਇਦੇਮੰਦ ਹੈ ਜਿਨ੍ਹਾਂ ਨੂੰ ਜ਼ੁਕਾਮ ਦੀ ਸਮੱਸਿਆ ਹੈ। ਇਹ ਜ਼ੁਕਾਮ ਦੇ ਇਲਾਜ਼ ਲਈ ਸਭ ਤੋਂ ਵੱਧ ਫਾਇਦੇਮੰਦ ਹੈ।

 

0 Comments
0

You may also like